ਸਵੱਛ ਜਲ ਸਾਡੀ ਸਾਰਿਆਂ ਦੀ ਜ਼ਰੂਰਤ : ਮੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਵਛ ਜਲ ਸਾਡੀ ਸਾਰਿਆਂ ਦੀ ਜ਼ਰੂਰਤ ਹੈ, ਇਸ ਲਈ ਸਾਨੂੰ ਨਦੀਆਂ, ਤਲਾਬਾਂ ਅਤੇ ਹੋਰ ਝਰਨਿਆਂ ਨੂੰ ਸਾਫ਼ ਰਖਣ ਦਾ ਸੰਕਲਪ ਲੈ ਕੇ ਅਗੇ ਵਧਣਾ ਹੋਵੇਗਾ ਤਾਂ ਜੋ ਆਉਣ ਵਾਲੀ ਪੀੜੀ ਨੂੰ ਅਸੀਂ ਇਹ ਸੌਗਾਤ ਸੌਂਪ ਸਕੀਏ। ਮੁਖ ਮੰਤਰੀ ਮਨੋਹਰ ਲਾਲ ਨੇ ਇਹ ਵਿਚਾਰ ਕਲਦੇਰ ਸ਼ਾਮ ਪ੍ਰਯਾਗਰਾਜ ਦੇ ਅਰੈਲ ਸਥਿਤ ਸਵਾਮੀ ਚਿਦਾਨੰਦ ਜੀ ਮਹਾਰਾਜ ਦੇ ਸ੍ਰੀ ਪਰਮਾਰਥ ਨਿਕੇਤਨ ਕੈਂਪ ਵਿਚ ਸਵਛ ਪੇਯਜਲ ਨੂੰ ਲੈ ਕੇ ਤਿਆਰ ਮਾਡਲ ਨੂੰ ਦੇਖਣ ਦੇ ਬਾਅਦ ਮੌਜੂਦ ਸ਼ਰਧਾਲੂਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਗਟਾਏ? ਉਨਾਂ ਨੇ ਪਰਮਾਰਥ ਨਿਕੇਤਨ ਵਿਚ ਸੰਪੂਰਣ ਵਿਸ਼ਵ ਨੂੰ ਸਵਛ ਜਲ ਦੀ ਕਾਮਨਾ ਨੂੰ ਲੈ ਕੇ ਕੈਂਪ ਵਿਚ ਸਥਾਪਿਤ ਕੀਤੇ ਗਏ ਗਲੋਬ ਮਾਡਲ ‘ਤੇ ਜਲਾਭਿਸ਼ੇਕ ਵੀ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਪਰਮਾਰਥ ਨਿਕੇਤਨ ਵਲੋਂ ਪਰਾਲੀ ਦੇ ਐਗਰੀ ਬੋਰਡ ਤੋਂ ਬਨਣ ਵਾਲੇ ਮਕਾਨਾਂ ਦੀ ਡਾਕਿਯੂਮੈਂਟਰੀ ਵੀ ਦੇਖੀ।

VIA PUNJAB