- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਵੇਕਲੀ ਯੋਜਨਾਬੰਦੀ
ਬਨਸਪਤੀ, ਸਰੋਂ ਦਾ ਤੇਲ, ਰਿਫਾਈਂਡ ਤੇਲ, ਬਾਸਮਤੀ ਚਾਵਲ, ਕੈਨਡ ਸਬਜ਼ੀਆਂ ਆਦਿ ਪਦਾਰਥ ਉਪਲਬਧ
ਚੰਡੀਗੜ – “ਮਾਰਕਫੈੱਡ ਸੂਬੇ ਦੇ ਸਹਿਕਾਰਤਾ ਖੇਤਰ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਉੱਭਰਿਆ ਹੈ ਅਤੇ ਪੰਜਾਬ ਦੇ ਅਰਥਚਾਰੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੋਇਆ ਵਿਕਾਸ ਦੇ ਰਾਹ ‘ਤੇ ਵਧਦਾ ਜਾ ਰਿਹਾ ਹੈ।” ਇਹ ਜਾਣਕਾਰੀ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਰੁਨ ਰੂਜਮ ਨੇ ਦਿੱਤੀ।ਸ੍ਰੀ ਰੂਜਮ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਨਵੇਕਲੀ ਯੋਜਨਾਬੰਦੀ ਸਦਕਾ ਮਾਰਫੈੱਡ ਨੇ ਆਪਦੇ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਵਿੱਚ ਰਫ਼ਤਾਰ ਫੜ ਲਈ ਹੈ। ਮਾਰਕਫੈੱਡ ਵੱਲੋਂ ਤਿਆਰ ਕੀਤੇ ਜਾਂਦੇ ਪਦਾਰਥਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਮਾਰਕਫੈੱਡ ਦੇ ਛਾਬੇ ਵਿੱਚ ਬਨਸਪਤੀ, ਸਰੋਂ ਦਾ ਤੇਲ, ਰਿਫਾਈਂਡ ਤੇਲ (ਕਾਟਨ, ਸੋਇਆਬੀਨ, ਰਾਈਸ ਬਰਾਨ, ਕੈਨੌਲਾ, ਸੂਰਜਮੁਖੀ ਆਦਿ), ਬਾਸਮਤੀ ਚਾਵਲ, ਕੈਨਡ ਸਬਜ਼ੀਆਂ(ਸਰੋਂ ਦਾ ਸਾਗ, ਰਾਜਮਾਂਹ, ਕੜੀ ਪਕੌੜਾ, ਚਟਪਟਾ ਚਨਾ, ਦਾਲ ਮਖਣੀ, ਦਾਲ ਤੜਕਾ, ਆਲੂ ਪਾਲਕ, ਪਾਲਕ ਪਨੀਰ, ਆਚਾਰ, ਮੁਰੱਬੇ, ਆਟਾ, ਕੈਚਅਪ, ਜੈਮ, ਮਸਾਲੇ ਆਦਿ) ਵਰਗੇ ਲਜ਼ੀਜ਼ ਭੋਜਨ ਪਦਾਰਾਥ ਸ਼ਾਮਲ ਹਨ। ਮਾਰਕਫੈੱਡ ਦੇ ਪਦਾਰਥ ‘ਸੋਹਣਾ’ ਦੇ ਨਾਂ ਹੇਠ ਵੇਚੇ ਜਾਂਦੇ ਜੋ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਇੱਕ ਭਰੋਸੇਯੋਗ ਤੇ ਮਸ਼ਹੂਰ ਬਰਾਂਡ ਬਣ ਚੁੱਕਾ ਹੈ। ਇਹ ਪਦਾਰਥ ਵੱਖੋ ਵੱਖ ਜਿਲਿਆਂ ਵਿੱਚਲੇ ਮਾਰਕਫੈੱਡ ਦੇ ਬੂਥਾਂ ਅਤੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ ਵਰਗੇ ਸ਼ਹਿਰਾਂ ‘ਚ ਖੁੱਲੇ ਮਾਰਕਫੈੱਡ ਬਜ਼ਾਰਾਂ ਵਿੱਚ ਉਪਲਬਧ ਹਨ।ਐਮ.ਡੀ ਨੇ ਦੱਸਿਆ ਕਿ ਉਪਭੋਗਤਾ ਮਾਰਕਫੈਡ ਸੋਹਣਾ ਐਪ ਤੋÎ ਉਤਪਾਦ ਆਨਲਾਈਨ ਖਰੀਦ ਸਕਦੇ ਹਨ ਅਤੇ ਚੰਡੀਗੜ ਟ੍ਰਾਈਸਿਟੀ ਦੇ ਨਾਲ ਨਾਲ ਨਵੀ ਦਿੱਲੀ ਵਿੱਚ ਵੀ ਬਹੁਤ ਸਾਰੇ ਉਤਪਾਦ ਉਪਲਬਧ ਹਨ।ਮਾਰਕਫੈੱਡ ਦੇ ਐਮ.ਡੀ. ਨੇ ਅੱਗੇ ਦੱਸਿਆ ਕਿ ਮਾਰਕਫੈੱਡ ਦਾ ਮੁੱਖ ਮੰਤਵ ਉਪਭੋਗਤਾਵਾਂ ਨੂੰ ਉੱਚ ਗੁਣਵੱਤਾ ਵਾਲੇ ਸ਼ੁੱਧ ਉਤਪਾਦ ਵਾਜਬ ਕੀਮਤਾਂ ਤੇ ਮੁਹੱਈਆ ਕਰਵਾਉਣਾ ਹੈ। ਇਹ ਉਤਪਾਦ ਮਾਰਕਫੈੱਡ ਨੂੰ ਦੇਸ਼ ਭਰ ਦੇ ਸਹਿਕਾਰਤਾ ਖੇਤਰ ਵਿਚ ਮੋਹਰੀ ਬਣਾਉਣ ਵਿਚ ਸਹਾਈ ਹੋਣ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੇ ਜੀਵਨ ਨੂੰ ਸਿਹਤਮੰਦ ਬਣਾਉਣ ਨੂੰ ਵੀ ਯਕੀਨੀ ਬਣਾਉਣਗੇ ਜਿਸ ਨਾਲ ਸੂਬੇ ਦੀ ਪ੍ਰਮੁੱਖ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਨੂੰ ਮਜਬੂਤੀ ਮਿਲੇਗੀ।


