ਸ਼ਿਵ ਸੈਨਾ ਨੇ ਪ੍ਰਿਯੰਕਾ ਚਤੁਰਵੇਦੀ ਨੂੰ ‘ਉੱਪ ਨੇਤਾ’ ਨਿਯੁਕਤ ਕੀਤਾ

ਮੁੰਬਈ – ਲੋਕ ਸਭਾ ਚੋਣਾਂ 2019 ਦੇ ਸਿਆਸੀ ਘਮਾਸਾਨ ਦਰਮਿਆਨ ਕਾਂਗਰਸ ਛੱਡ ਸ਼ਿਵ ਸੈਨਾ ਵਿੱਚ ਸ਼ਾਮਲ ਹੋਣ ਵਾਲੀ ਪ੍ਰਿਯੰਕਾ ਚਤੁਰਵੇਦੀ ਨੂੰ ਪਾਰਟੀ ਨੇ ‘ਉੱਪ ਨੇਤਾ’ ਦੇ ਤੌਰ ਤੇ ਨਿਯੁਕਤ ਕੀਤਾ ਹੈ| ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਕਾਂਗਰਸ ਵਰਕਰਾਂ ਦੇ ਗਲਤ ਵਤੀਰੇ ਅਤੇ ਉਨ੍ਹਾਂ ਵਿਰੁੱਧ ਪਾਰਟੀ ਵਲੋਂ ਉੱਚਿਤ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਪ੍ਰਿਯੰਕਾ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਸੀ| ਪ੍ਰਿਯੰਕਾ ਲਗਾਤਾਰ ਸ਼ਿਵ ਸੈਨਾ ਲਈ ਕੈਂਪੇਨਿੰਗ ਕਰ ਰਹੀ ਹੈ| ਜਿਕਰਯੋਗ ਹੈ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਰਾਫੇਲ ਡੀਲ ਨੂੰ ਲੈ ਕੇ ਪ੍ਰਿਯੰਕਾ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਸੀ| ਇਸ ਦੌਰਾਨ ਕਾਂਗਰਸ ਦੇ ਹੀ ਵਰਕਰਾਂ ਨੇ ਪ੍ਰਿਯੰਕਾ ਨਾਲ ਗਲਤ ਵਤੀਰਾ ਕੀਤਾ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਕਾਂਗਰਸ ਅਨੁਸ਼ਾਸਨਾਤਮਕ ਕਮੇਟੀ ਨੂੰ ਕੀਤੀ ਸੀ| ਉਨ੍ਹਾਂ ਦੀ ਸ਼ਿਕਾਇਤ ਤੇ ਨੋਟਿਸ ਲੈਂਦੇ ਹੋਏ ਦੋਸ਼ੀਆਂ ਤੇ ਕਾਰਵਾਈ ਵੀ ਕੀਤੀ ਗਈ ਪਰ ਬਾਅਦ ਵਿੱਚ ਪਾਰਟੀ ਨੇ ਦੋਸ਼ੀ ਵਰਕਰਾਂ ਵਿਰੁੱਧ ਕੀਤੀ ਗਈ ਅਨੁਸ਼ਾਸਨਾਤਮਕ ਕਾਰਵਾਈ ਨੂੰ ਰੱਦ ਕਰ ਦਿੱਤਾ ਸੀ| ਇਸ ਪੂਰੇ ਮਾਮਲੇ ਨੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਵਧਾ ਦਿੱਤਾ ਅਤੇ ਉਨ੍ਹਾਂ ਨੇ ਕਾਂਗਰਸ ਤੋਂ ਵੱਖ ਹੋਣ ਦਾ ਮਨ ਬਣਾ ਲਿਆ|

VIA PUNJAB