ਸਾਂਝ ਕੇਂਦਰ ਵਲੋਂ ਸੈਮੀਨਾਰ ਦਾ ਆਯੋਜਨ

ਐਸ ਏ ਐਸ ਨਗਰ – ਫੇਜ਼ 1 ਦੇ ਸਾਂਝ ਕੇਂਦਰ ਵਲੋਂ ਸਬ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਆਮ ਲੋਕਾਂ ਨੂੰ ਪੀ ਜੀ, ਕਿਰਾਏਦਾਰਾਂ ਦੀ ਪੁਲੀਸ ਨੂੰ ਸੂਚਨਾ ਦੇਣ, ਰਾਤ ਨੂੰ ਦਸ ਵਜੇ ਤੋਂ ਬਾਅਦ ਸਪੀਕਰ ਚਲਾਉਣ ਤੇ ਸ਼ੋਰ ਪਾਉਣ ਤੇ ਰੋਕ, ਨਸ਼ਿਆਂ ਵਿਰੁੱਧ ਜਾਣਕਾਰੀ ਦਿੱਤੀ ਗਈ| ਇਸ ਮੌਕੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਗਈ| ਇਸ ਮੌਕੇ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਜੁਰਮਾਂ ਦੀ ਰੋਕਥਾਮ ਲਈ ਪੁਲੀਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਲੋਕਾਂ ਦੀ ਸਹਾਇਤਾ ਲਈ ਹੋਰ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ| ਇਸ ਮੌਕੇ ਏ ਐਸ ਆਈ ਸੁਰਿੰਦਰ ਸਿੰਘ, ਏ ਐਸ ਆਈ ਹਰੀਸ਼ ਕੁਮਾਰ ਪੀ ਸੀ ਆਰ ਇੰਚਾਰਜ, ਸੁਖਦੇਵ ਸਿੰਘ, ਜਗਦੀਸ਼ ਸਿੰਘ, ਪਾਲ ਸਿੰਘ, ਜਗਤਾਰ ਸਿੰਘ, ਕਮਲਜੀਤ ਸਿੰਘ, ਬਿਕਰਮ ਸਿੰਘ ਵੀ ਮੌਜੂਦ ਸਨ|

VIA PUNJAB