- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਧਵੀ ਪ੍ਰਗਿਆ ਵਲੋਂ ਉਮਾ ਭਾਰਤੀ ਨਾਲ ਮੁਲਾਕਾਤ ਤੋਂ ਉਮਾ ਨੇ ਸਾਧਵੀ ਦਾ ਪ੍ਰਚਾਰ ਕਰਨ ਤੇ ਜਤਾਈ ਸਹਿਮਤੀ
ਭੋਪਾਲ – ਮੱਧ ਪ੍ਰਦੇਸ਼ ਦੀ ਭੋਪਾਲ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਪ੍ਰਗਿਆ ਸਿੰਘ ਠਾਕੁਰ ਨੇ ਅੱਜ ਕੇਂਦਰੀ ਮੰਤਰੀ ਉਮਾ ਭਾਰਤੀ ਨਾਲ ਮੁਲਾਕਾਤ ਕੀਤੀ| ਪ੍ਰਗਿਆ ਠਾਕੁਰ ਇੱਥੇ ਸਥਿਤੀ ਉਮਾ ਭਾਰਤੀ ਦੇ ਘਰ ਪੁੱਜੀ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ|ਦੋਹਾਂ ਨੇਤਾਵਾਂ ਦਰਮਿਆਨ ਚਰਚਾ ਹੋਈ, ਜਿਸ ਤੋਂ ਬਾਅਦ ਭਾਰਤੀ ਨੇ ਪ੍ਰਗਿਆ ਦਾ ਮੂੰਹ ਵੀ ਮਿੱਠਾ ਕਰਵਾਇਆ| ਭਾਰਤੀ ਤੋਂ ਵਿਦਾ ਲੈਣ ਦੌਰਾਨ ਪ੍ਰਗਿਆ ਭਾਵੁਕ ਹੋ ਗਈ ਅਤੇ ਰੋਣ ਲੱਗੀ| ਉਮਾ ਨੇ ਸਾਧਵੀ ਨੂੰ ਭੋਪਾਲ ਵਿੱਚ ਪ੍ਰਚਾਰ ਕਰਨ ਦਾ ਭਰੋਸਾ ਵੀ ਦਿੱਤਾ| ਉਮਾ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦੀ ਹਾਂ, ਕਿਉਂਕਿ ਮੈਂ ਉਨ੍ਹਾਂ ਦੇ ਉੱਪਰ ਹੋਏ ਅੱਤਿਆਚਾਰ ਦੇਖੇ ਹਨ| ਇਸ ਮਾਇਨੇ ਵਿੱਚ ਉਹ ਪੂਜਨੀਯ ਹੈ ਅਤੇ ਮੈਂ ਉਨ੍ਹਾਂ ਲਈ ਚੋਣ ਪ੍ਰਚਾਰ ਕਰਾਂਗੀ| ਦੋਹਾਂ ਦੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਖਬਰਾਂ ਤੇ ਵੀ ਰੋਕ ਲੱਗ ਗਈ, ਜਿਸ ਵਿੱਚ ਦੋਹਾਂ ਦਰਮਿਆਨ ਤਣਾਅ ਦੀ ਗੱਲ ਕਹੀ ਜਾ ਰਹੀ ਸੀ| ਜਿਕਰਯੋਗ ਹੈ ਕਿ ਉਮਾ ਭਾਰਤੀ ਨੇ ਇਹ ਪੁੱਛੇ ਜਾਣ ਤੇ ਕਿ ਕੀ ਸਾਧਵੀ ਪ੍ਰਗਿਆ ਮੱਧ ਪ੍ਰਦੇਸ਼ ਵਿੱਚ ਉਮਾ ਦਾ ਸਥਾਨ ਲੈਣ ਜਾ ਰਹੀ ਹੈ, ਉਮਾ ਨੇ ਕਿਹਾ ਸੀ ਕਿ ਸਾਧਵੀ ਮਹਾਨ ਸੰਤ ਹੈ, ਉਨ੍ਹਾਂ ਦੇ ਮੁਕਾਬਲੇ ਵਿੱਚ ਮੈਂ ਬਹੁਤ ਸਾਧਾਰਣ ਪ੍ਰਾਣੀ ਹਾਂ| ਉਮਾ ਦੇ ਬਿਆਨ ਤੇ ਸਾਧਵੀ ਨੇ ਕਿਹਾ ਸੀ ਕਿ ਉਮਾ ਜੀ ਨੂੰ ਕਹਿੰਦੀ ਹਾਂ ਕਿ ਮੇਰਾ ਇੰਨਾ ਸਨਮਾਨ ਨਾ ਕਰੋ| ਤੁਸੀਂ ਮੇਰੇ ਤੋਂ ਵੱਡੇ ਅਤੇ ਸਨਮਾਨਿਤ ਹੋ|


