ਸਾਰਕ ਸੰਮੇਲਨ ’ਚ ਸ਼ਾਮਿਲ ਹੋਣ ਤੋਂ ਭਾਰਤ ਦਾ ਇਨਕਾਰ- ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਰਹਿ ਸਕਦੇ : ਸੁਸ਼ਮਾ ਸਵਰਾਜ

ਨਵੀਂ ਦਿੱਲੀ – ਕਰਤਾਰਪੁਰ ਗਲਿਆਰੇ ਦੇ ਉਸਾਰੀ ਕਾਰਜਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਖ਼ਰਾਬ ਹੋਏ ਸਬੰਧਾਂ ਨੂੰ ਦੇਖਦੇ ਹੋਏ ਇਸ ਕਦਮ ਨੂੰ ਬੇਹਦ ਮਹਤਵਪੂਰਨ ਮੰਨਿਆ ਜਾ ਰਿਹਾ ਹੈ, ਪਰ ਇਸ ਦੋਸਤਾਨਾ ਕਦਮ ਤੋਂ ਬਾਅਦ ਭਾਰਤ ਨੇ ਸਾਰਕ ਸੰਮੇਲਨ ਵਿਚ ਸ਼ਾਮਿਲ ਹੋਣ ਤੋਂ ਹੀ ਇਨਕਾਰ ਕਰ ਦਿਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵਡਾ ਝਟਕਾ ਦਿੰਦਿਆਂ ਕਿਹਾ ਹੈ ਕਿ ਅੱਤਵਾਦ ਤੇ ਗਲਬਾਤ ਦੋਵੇਂ ਇਕਠੇ ਨਹੀਂ ਰਹਿ ਸਕਦੇ। ਭਾਰਤੀ ਵਿਦੇਸ਼ ਮੰਤਰੀ ਦੇ ਇਸ ਬਿਆਨ ਨਾਲ ਪਾਕਿਸਤਾਨ ਦੀਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰਕ ਸੰਮੇਲਨ ’ਚ ਬੁਲਾਉਣ ਦੀਆਂ ਆਸਾਂ ਨੂੰ ਵਡਾ ਝਟਕਾ ਲਗਾ ਹੈ। ਇਸ ਵਾਰ ਸਾਰਕ ਸੰਮੇਲਨ ਪਾਕਿਸਤਾਨ ’ਚ ਕਰਵਾਇਆ ਜਾ ਰਿਹਾ ਹੈ। ਭਾਰਤ ਨੇ ਇਸ ਵਿਚ ਆਪਣੀ ਸ਼ਮੂਲੀਅਤ ਕਰਨ ਤੋਂ ਸਾਫ਼ ਮਨ੍ਹਾ ਕਰ ਦਿਤਾ ਹੈ।

VIA PUNJAB