- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਿੱਖਿਆ ਬੋਰਡ ਵਿੱਚ ਖੂਨਦਾਨ ਕੈਂਪ ਦਾ ਆਯੋਜਨ, 85 ਯੂਨਿਟ ਖੂਨ ਇਕੱਤਰ
ਐਸ ਏ ਐਸ ਨਗਰ – ਬਲੱਡ ਡੋਨਰਜ਼ ਸੁਸਾਇਟੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿੱਖਿਆ ਬੋਰਡ ਦੀ 50ਵੀਂ ਵਰ੍ਹੇਗੰਡ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 85 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ| ਇਸ ਮੌਕੇ ਡਾ. ਅਵਨੀਤ ਕੌਰ ਗੌਰਮਿੰਟ ਕਾਲਜ ਸੈਕਟਰ 32 ਦੀ ਅਗਵਾਈ ਵਿੱਚ ਟੀਮ ਵਲੋਂ ਖੂਨ ਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ| ਕੈਂਪ ਦਾ ਉਦਘਾਟਨ ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਬਲਦੇਵ ਸਚਦੇਵਾ ਅਤੇ ਸਕੱਤਰ ਮੁਹੰਮਦ ਤਾਇਦ ਨੇ ਕੀਤਾ| ਇਸ ਮੌਕੇ ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਬਲਦੇਵ ਸਚਦੇਵਾ ਨੇ ਕਿਹਾ ਕਿ ਡੋਨਰਜ਼ ਸੁਸਇਟੀ ਇਕ ਬਹੁਤ ਹੀ ਮਹੱਤਵ ਪੂਰਵਾਨ ਕਾਰਜ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਇਸ ਮੌਕੇ ਦਿੱਤੀ ਗਈ ਖੂਨ ਦੀ ਇਕ ਬੂੰਦ ਵੀ ਕਿਸੇ ਕੀਮਤੀ ਜਾਨ ਨੂੰ ਨਵੀਂ ਜਿੰਦਗੀ ਪ੍ਰਦਾਨ ਕਰ ਸਕਦੀ ਹੈ| ਇਸ ਮੌਕੇ ਉਨ੍ਹਾਂ ਖੂਨਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ| ਸੁਸਇਟੀ ਦੇ ਪ੍ਰਧਾਨ ਅਮਰੀਕ ਸਿੰਘ ਭੜੀ ਅਤੇ ਜਨਰਲ ਸਕੱਤਰ ਪਲਵਿੰਦਰ ਪਾਲ ਸਿੰਘ ਪਾਲੀ ਨੇ ਦੱਸਿਆ ਕਿ ਬਲੱਡ ਡੋਨਰਜ਼ ਸੁਸਇਟੀ ਪਿਛਲੇ 40 ਸਾਲਾਂ ਤੋਂ ਖੂਨਦਾਨ ਕੈਂਪ ਦਾ ਆਯੋਜਨ ਕਰ ਰਹੀ ਹੈ| ਜਿਸ ਵਿੱਚ ਮੁਲਾਜਮ ਵੱਧ ਚੜ੍ਹਕੇ ਖੂਨਦਾਨ ਕਰਦੇ ਹਨ| ਇਸ ਮੌਕੇ ਅਮਰਜੀਤ ਸਿੰਘ, ਗਗਨਦੀਪ ਜੌਲੀ, ਭਗਵਾਨ ਸਿੰਘ, ਵਰਿੰਦਰ ਕੁਮਾਰ, ਗੁਰਜੀਤ ਸਿੰਘ ਬੀਦੋਵਾਲ, ਜਸਵੀਰ ਸਿੰਘ ਚੋਟੀਆਂ, ਪ੍ਰਭਦੀਪ ਸਿੰਘ ਬੋਪਾਰਾਏ, ਸੁਨੀਲ ਕੁਮਾਰ, ਪਰਮਜੀਤ ਸਿੰਘ ਰੰਧਾਵਾ, ਹਰਵਿੰਦਰ ਸਿੰਘ ਕਾਕਾ, ਅਤੇ ਗੌਰਵ ਸਾਂਪਲਾ ਆਦਿ ਹਾਜਰ ਸਨ|


