- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਨੂੰ ਸਹਿਕਾਰੀ ਸੁਸਾਇਟੀਆਂ ਨੂੰ ਮਜਬੂਤ ਕਰਨ ਦਾ ਸੱਦਾ
ਕਿਸਾਨੀ ਨੂੰ ਸੰਕਟ ‘ਚੋਂ ਕੱਢਣ ਲਈ ਨਵੇਂ ਇੰਸਪੈਕਟਰਾਂ ਨੂੰ ਸਹਿਕਾਰਤਾ ਲਹਿਰ ਖੜੀ ਕਰਨ ਲਈ ਪ੍ਰੇਰਿਆ
ਚੰਡੀਗੜ – ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਵਿੱਚ ਨਵ ਨਿਯੁਕਤ ਕੋਆਪਰੇਟਿਵ ਇੰਸਪੈਕਟਰਾਂ ਨੂੰ ਸਹਿਕਾਰੀ ਸੁਸਾਇਟੀਆਂ ਨੂੰ ਮਜਬੂਤ ਕਰਨ ਦਾ ਸੱਦਾ ਦਿੰਦਿਆ ਸਹਿਕਾਰਤਾ ਲਹਿਰ ਖੜੀ ਕਰਨ ਲਈ ਪ੍ਰੇਰਿਆ।ਸ ਰੰਧਾਵਾ ਅੱਜ ‘ਦੀ ਪੰਜਾਬ ਇੰਸਟੀਚਿਊਟ ਆਫ ਕੋਆਪਰੇਟਿਵ ਟ੍ਰੇਨਿੰਗ’ ਵੱਲੋਂ ਇੱਥੇ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਈ ਨਵ ਨਿਯੁਕਤ ਇੰਸਪੈਕਟਰਾਂ ਨਾਲ ਕਰਵਾਈ ‘ਅਨੁਭਵ ਸਾਂਝ ਗੋਸਟੀ’ ਦੌਰਾਨ ਸੰਬੋਧਨ ਕਰ ਰਹੇ ਸਨ। ਸਹਿਕਾਰਤਾ ਮੰਤਰੀ ਨੇ ਹਾਲ ਹੀ ਵਿੱਚ ਨਵੇਂ ਭਰਤੀ ਹੋਏ ਇੰਸਪੈਕਟਰਾਂ ਤੋਂ ਫੀਲਡ ਵਿੱਚ ਕੀਤੀ ਟ੍ਰੇਨਿੰਗ ਦੌਰਾਨ ਹਾਸਲ ਹੋਈਆਂ ਜਮੀਨੀ ਹਕੀਕਤਾਂ ਦੀ ਫੀਡਬੈਕ ਹਾਸਲ ਕੀਤੀ। ਉਨਾਂ ਇੰਸਪੈਕਟਰਾਂ ਕੋਲੋਂ ਘਾਟੇ ਵਾਲੀਆਂ ਸਹਿਕਾਰੀਆਂ ਸੁਸਾਇਟੀਆਂ ਦੀ ਸਥਿਤੀ, ਸੁਸਾਇਟੀਆਂ ਦੀ ਕੰਮ-ਕਾਜ ਵਿੱਚ ਪਾਈਆਂ ਜਾਂਦੀਆਂ ਖਾਮੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਇਨਾਂ ਨੂੰ ਦੂਰ ਕਰਨ ਦੇ ਸੁਝਾਅ ਪੁੱਛੇ ਗਏ ਜਿਸ ‘ਤੇ ਸਾਰੇ ਇੰਸਪੈਕਟਰਾਂ ਨੇ ਖੁੱਲ ਕੇ ਆਪਣੇ ਵਿਚਾਰ ਸਾਂਝੇ ਕੀਤੇ।ਉਨਾਂ ਕਿਹਾ ਕਿ ਸਹਿਕਾਰਤਾ ਵਿਭਾਗ ਸਿੱਧੇ ਤੌਰ ਉਤੇ ਪਿੰਡਾਂ ਤੇ ਕਿਸਾਨੀ ਨਾਲ ਜੁੜਿਆ ਹੈ ਜੋ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ। ਉਨਾਂ ਕਿਹਾ ਕਿ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਨਵੇਂ ਨਿਯੁਕਤ ਇੰਸਪੈਕਟਰਾਂ ਨੂੰ ਆਪਣੀ ਪ੍ਰਤਿਭਾ, ਲਿਆਕਤ ਤੇ ਜੋਸ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਖੁਸਹਾਲ ਹੋ ਸਕੇ। ਸ ਰੰਧਾਵਾ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨੂੰ ਬਹੁਮੰਤਵੀ ਬਣਾਉਣ ਲਈ ਕਿਹਾ ਜਿੱਥੇ ਕਿਸਾਨਾਂ ਤੇ ਪਿੰਡ ਵਾਸੀਆਂ ਦੀ ਹਰ ਲੋੜ ਪੂਰੀ ਹੋਵੇ।ਉਨਾਂ ਕਿਹਾ ਕਿ ਸੁਸਾਇਟੀਆਂ ਦੀ ਖਾਲੀ ਪਈ ਜਗਾਂ ਉਤੇ ਪੰਪ ਵੀ ਲਗਾਏ ਜਾ ਰਹੇ ਹਨ। ਮਹਿਲਾ ਇੰਸਪੈਕਟਰਾਂ ਵੱਲੋਂ ਫੀਲਡ ਟ੍ਰੇਨਿੰਗ ਦੌਰਾਨ ਹਾਸਲ ਹੋਏ ਤਜਰਬਿਆਂ ਨੂੰ ਸਾਂਝਾ ਕਰਦਿਆਂ ਜਦੋਂ ਦੱਸਿਆ ਗਿਆ ਕਿ ਫੀਲਡ ਵਿੱਚ ਡਰਾਇਆ ਜਾਂਦਾ ਹੈ ਕਿ ਇਹ ਵਿਭਾਗ ਮਹਿਲਾਵਾਂ ਲਈ ਨਹੀਂ ਤਾਂ ਸਹਿਕਾਰਤਾ ਮੰਤਰੀ ਸ ਰੰਧਾਵਾ ਨੇ ਤੁਰੰਤ ਕਿਹਾ ਕਿ ਉਹ ਖੁਦ ਅਜਿਹੀ ਥਾਂ ਉਤੇ ਮਹਿਲਾ ਇੰਸਪੈਕਟਰ ਨੂੰ ਜੁਆਇਨ ਕਰਵਾਉਣਗੇ ਤਾਂ ਜੋ ਉਨਾਂ ਨੂੰ ਕੋਈ ਦਿੱਕਤ ਨਾ ਆਵੇ।ਅੰਤ ਵਿੱਚ ਉਨਾਂ ਸਾਰੇ ਨਵੇਂ ਭਰਤੀ ਇੰਸਪੈਕਟਰਾਂ ਨੂੰ ਵਿਭਾਗ ਵਿੱਚ ਜੁਆਨਿੰਗ ਉਤੇ ਵਧਾਈ ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਲ ਵੈਸੇ ਵੀ ਭਾਗਾਂ ਵਾਲਾ ਹੈ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾ ਰਹੇ ਹਾਂ।ਇਸ ਤੋਂ ਪਹਿਲਾ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਸਹਿਕਾਰਤਾ ਮੰਤਰੀ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹ ਖੁਦ ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਹੱਲਾਸੇਰੀ ਦੇਣ ਆਏ ਹਨ। ਉਨਾਂ ਨਵੇਂ ਸਟਾਫ ਦਾ ਵਿਭਾਗ ਵਿੱਚ ਆਉਣ ਉਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਵਿਭਾਗ ਸੱਚੇ ਦਿਲੋਂ ਲੋਕਾਂ ਦੀ ਸੇਵਾ ਕਰਨ ਵਾਲਾ ਹੈ। ਉਨਾਂ ਨਵੇਂ ਭਰਤੀ ਸਟਾਫ ਨੂੰ ਸੱਦਾ ਦਿੱਤਾ ਕਿ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਕੋਈ ਨਵਾਂ ਕਦਮ ਚੁੱਕਣਾ ਹੈ ਤਾਂ ਉਹ ਕਿਸੇ ਵੇਲੇ ਵੀ ਆ ਕੇ ਮਿਲ ਸਕਦੇ ਹਨ।ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਜੋ ਕਿਸੇ ਵੇਲੇ ਸਹਿਕਾਰਤਾ ਵਿਭਾਗ ਵਿੱਚ ਵਧੀਕ ਰਜਿਸਟਰਾਰ ਰਹੇ ਹਨ, ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਕੋਈ ਪੰਜਾਬ ਜਾਂ ਕਿਸਾਨੀ ਦੀ ਸੇਵਾ ਕਰਨੀ ਚਾਹੁੰਦਾ ਹੈ ਤਾਂ ਸਹਿਕਾਰਤਾ ਵਿਭਾਗ ਤੋਂ ਵਧੀਆ ਕੋਈ ਮੰਚ ਨਹੀਂ।ਉਨਾਂ ਕਿਹਾ ਕਿ ਸਹਿਕਾਰਤਾ ਵਿਭਾਗ ਸਭ ਤੋਂ ਵੱਧ ਸਮਰੱਥਾ ਵਾਲਾ ਹੈ ਜਿਸ ਨੂੰ ਪਛਾਣਨ ਦੀ ਲੋੜ ਹੈ। ਸ੍ਰੀ ਸੰਘਾ ਨੇ ਇਮਾਨਦਾਰੀ ਨਾਲ ਕੰਮ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਇਸ ਵਿਭਾਗ ਵਿੱਚ ਸਿਰਫ ਕੰਮ ਬੋਲਦਾ ਹੈ ਨਾ ਕਿ ਚਾਪਲੂਸੀ ਜਾਂ ਸਿਫਾਰਸ।ਇਸ ਮੌਕੇ ਨਵੇਂ ਸਟਾਫ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੀ। ‘ਦੀ ਪੰਜਾਬ ਇੰਸਟੀਚਿਊਟ ਆਫ ਕੋਆਪਰੇਟਿਵ ਟ੍ਰੇਨਿੰਗ’ ਦੇ ਐਮ.ਡੀ. ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ 150 ਨਵੇਂ ਇੰਸਪੈਕਟਰ ਭਰਤੀ ਕੀਤੇ ਗਏ ਹਨ ਜਿਨਾਂ 1 ਅਪਰੈਲ ਤੋਂ 30 ਜੂਨ ਤੱਕ ਟ੍ਰੇਨਿੰਗ ਦਿੱਤੀ ਗਈ। ਉਨਾਂ ਕਿਹਾ ਕਿ ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਟ੍ਰੇਨਿੰਗ ਵਿੱਚ ਪ੍ਰੈਕਟੀਕਲ ਸਿੱਖਿਆ ਵੀ ਦਿੱਤੀ ਗਈ।ਇਕ ਮਹੀਨਾ ਉਹ ਫੀਲਡ ਟ੍ਰੇਨਿੰਗ ਲੈਣਗੇ ਜਿਸ ਤੋਂ ਬਾਅਦ ਉਨਾਂ ਦੀ ਤਾਇਨਾਤੀ ਹੋਵੇਗੀ। ਮੰਚ ਸੰਚਾਲਨ ਪੰਜਾਬ ਕੋਆਪਰੇਸਨ ਦੇ ਸੰਪਾਦਕ ਸ੍ਰੀ ਸਤਪਾਲ ਸਿੰਘ ਘੁੰਮਣ ਨੇ ਕੀਤਾ।


