ਸੁਖਬੀਰ ਨੂੰ ਫੈਸਲੇ ਦੀ ਕੀਮਤ ਤਾਰਨੀ ਪਵੇਗੀ : ਬ੍ਰਹਮਪੁਰਾ

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਡਾ ਝਟਕਾ ਦੇਣ ਮਗਰੋਂ ਟਕਸਾਲੀ ਆਗੂ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਬੇਟੇ ਰਵਿੰਦਰ ਬ੍ਰਹਮਪੁਰਾ ਨੇ ਸੁਖਬੀਰ-ਮਜੀਠੀਆ ਦੀਆਂ ਜੜ੍ਹਾਂ ਹਲਾਉਣ ਦਾ ਐਲਾਨ ਕੀਤਾ ਹੈ।ਰਵਿੰਦਰ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਭੜਾਸ ਕਢਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਜਾਗੀਰ ਬਣ ਗਿਆ ਹੈ। ਇਸ ਨੂੰ ਹੁਣ ਮਜੀਠੀਆ ਚਲਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਸਾਹਿਬ ਨੂੰ ਪਾਰਟੀ ਵਿਚੋਂ ਬਾਹਰ ਕਢਣ ਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਹੀ ਪਵੇਗੀ। ਰਵਿੰਦਰ ਬ੍ਰਹਮਪੁਰਾ ਨੇ ਅਗਲੀ ਰਣਨੀਤੀ ਬਾਰੇ ਕਿਹਾ ਕਿ ਪੰਜਾਬ ਦੇ ਭਲੇ ਲਈ ਕੋਈ ਵੀ ਫ਼ੈਸਲਾ ਲੈ ਸਕਦੇ ਹਨ। ਅਕਾਲੀ ਦਲ ਦੀ ਕਾਰਵਾਈ ਮਗਰੋਂ ਤੈਅ ਹੈ ਕਿ ਟਕਸਾਲੀ ਲੀਡਰ ਹੁਣ ਬਾਦਲ ਪਰਿਵਾਰ ਖਿਲਾਫ ਖੁਲ੍ਹ ਕੇ ਚਲ਼ਣਗੇ। ਇਸ ਲਈ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਆਉਣ ਦੇ ਆਸਾਰ ਹਨ।

VIA PUNJAB