ਸੁਖਬੀਰ ਬਾਦਲ ਤੋਂ ਅੱਜ ਚੰਡੀਗੜ੍ਹ ’ਚ ਹੋਵੇਗੀ ਪੁਛਗਿਛ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਉਪ ਮਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਬੇਅਦਬੀ ਮਾਮਲਿਆਂ ’ਚ ਐਸ. ਆਈ. ਟੀ. ਸੋਮਵਾਰ ਨੂੰ ਪੁਛਗਿਛ ਕਰੇਗੀ। ਐਸ. ਆਈ. ਟੀ. ਵਲੋਂ ਇਹ ਪੁਛਗਿਛ ਅੰਮ੍ਰਿਤਸਰ ’ਚ ਨਹੀਂ ਕੀਤੀ ਜਾਵੇਗੀ। ਸੁਖਬੀਰ ਬਾਦਲ ਨੂੰ ਐਸ. ਆਈ. ਟੀ. ਵਲੋਂ 19 ਨਵੰਬਰ ਨੂੰ ਅੰਮ੍ਰਿਤਸਰ ਤਲਬ ਕੀਤਾ ਗਿਆ ਸੀ, ਜਿਸ ਪਿਛੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪ੍ਰਧਾਨ ਤੋਂ ਪੁਛਗਿਛ ਕਰਨ ਲਈ ਐਸ. ਆਈ. ਟੀ. ਨੂੰ ਜਗ੍ਹਾ ਬਦਲਣ ਦੀ ਬੇਨਤੀ ਕੀਤੀ ਗਈ ਸੀ। ਐਤਵਾਰ ਨੂੰ ਹੋਏ ਅੰਮ੍ਰਿਤਸਰ ’ਚ ਬੰਬ ਧਮਾਕੇ ਤੋਂ ਬਾਅਦ ਐਸ. ਆਈ. ਟੀ. ਵਲੋਂ ਪੁਛਗਿਛ ਲਈ ਸਥਾਨ ਬਦਲ ਦਿਤਾ ਗਿਆ ਹੈ। ਹੁਣ ਐਸ. ਆਈ. ਟੀ. ਇਹ ਪੁਛਗਿਛ ਅੰਮ੍ਰਿਤਸਰ ਦੀ ਬਜਾਏ ਚੰਡੀਗੜ੍ਹ ’ਚ ਕਰੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਨਾਲ-ਨਾਲ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅੰਮ੍ਰਿਤਸਰ ਸਦਿਆ ਗਿਆ ਸੀ ਪਰ ਉਮਰ ਦਾ ਹਵਾਲਾ ਦਿੰਦੇ ਹੋਏ ਬਾਅਦ ’ਚ ਐਸ. ਆਈ. ਟੀ. ਨੇ ਉਨ੍ਹਾਂ ਨੂੰ ਖੁਦ ਹੀ ਜਗ੍ਹਾ ਦੀ ਚੋਣ ਕਰਨ ਦੀ ਖੁਲ੍ਹ ਦੇ ਦਿਤੀ ਸੀ। ਜਿਸ ਪਿਛੋਂ ਸ਼ਨਿਚੱਰਵਾਰ ਨੂੰ ਐਸ. ਆਈ. ਟੀ. ਵਲੋਂ ਉਨ੍ਹਾਂ ਤੋਂ ਪੁਛਗਿਛ ਕੀਤੀ ਗਈ ਤੇ ਹੁਣ 19 ਨਵੰਬਰ ਨੂੰ ਸੁਖਬੀਰ ਬਾਦਲ ਤੋਂ ਪੁਛਗਿਛ ਹੋਣੀ ਹੈ।

VIA PUNJAB