ਸੁਨੀਲ ਅਰੋੜਾ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਨਵੀਂ ਦਿਲੀ – ਭਾਰਤ ਦੇ ਨਵੇਂ ਮੁਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਸ੍ਰੀ ਓ.ਪੀ. ਰਾਵਤ ਦੀ ਥਾਂ ਲਈ ਹੈ, ਜਿਹੜੇ ਬੀਤੇ ਕਲ੍ਹ ਸੇਵਾ-ਮੁਕਤ ਹੋ ਗਏ ਹਨ। ਅਹੁਦਾ ਸੰਭਾਲਣ ਦੇ ਛੇਤੀ ਪਿਛੋਂ ਸ੍ਰੀ ਅਰੋੜਾ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮਿਸ਼ਨ ’ਚ ਅਸੀਂ ਸਾਰੇ ਕਮਿਸ਼ਨ ਮਿਲ ਕੇ ਭਾਰਤੀ ਸੰਵਿਧਾਨ ਦੇ ਘੇਰੇ ਅੰਦਰ ਰਹਿ ਕੇ ਕੰਮ ਕਰਾਂਗੇ ਤੇ ਸਾਰੀਆਂ ਸਬੰਧਤ ਧਿਰਾਂ ਦੀਆਂ ਆਸਾਂ ’ਤੇ ਖਰੇ ਉਤਰਾਂਗੇ। ਮੁਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਦੀ ਨਿਗਰਾਨੀ ਹੇਠ ਹੀ ਅਗਲੇ ਵਰ੍ਹੇ 2019 ’ਚ ਦੇਸ਼ ਵਿੱਚ ਆਮ ਚੋਣਾਂ ਹੋਣੀਆਂ ਹਨ।।ਇਸ ਤੋਂ ਇਲਾਵਾ ਅਗਲੇ ਵਰ੍ਹੇ ਜੰਮੂ-ਕਸ਼ਮੀਰ, ਓੜੀਸ਼ਾ, ਮਹਾਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿਕਿਮ ਜਿਹੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਆਮ ਚੋਣਾਂ ਦੀਆਂ ਅੰਦਰੂਨੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਫ਼ੌਜੀ ਜਵਾਨਾਂ ਅਤੇ ਦਿਵਯਾਂਗਾਂ ਸਭ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਯਕੀਨੀ ਬਣਾਵਾਂਗੇ। ਅਸੀਂ ਦੇਸ਼ ਵਿਚ ਪੂਰੀ ਤਰ੍ਹਾਂ ਨਿਆਂਪੂਰਨ, ਸੁਤੰਤਰ, ਭਰੋਸੇਯੋਗ, ਨਿਰਪਖ ਅਤੇ ਨੈਤਿਕ ਆਧਾਰ ’ਤੇ ਚੋਣਾਂ ਕਰਾਵਾਂਗੇ।

VIA PUNJAB