ਸੁਪਰੀਮ ਕੋਰਟ ਦਾ ਮੋਦੀ ਸਰਕਾਰ ਨੂੰ ਵਡਾ ਝਟਕਾ-ਸੀ.ਬੀ.ਆਈ. ਮੁਖੀ ਬਹਾਲ

ਨਵੀਂ ਦਿੱਲੀ – ਮੋਦੀ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਅਜ ਸੀਬੀਆਈ ਡਾਇਰੈਕਟਰ ਆਲੋਕ ਵਾਰਮਾ ਦੇ ਅਧਿਕਾਰ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਰਦ ਕਰ ਦਿਤਾ ਹੈ।ਹਾਲਾਂਕਿ ਸੁਪਰੀਮ ਕੋਰਟ ਨੇ ਸਾਫ-ਸਾਫ ਕਿਹਾ ਕਿ ਆਲੋਕ ਵਰਮਾ ਨੀਤੀਗਤ ਫੈਸਲੇ ਨਹੀਂ ਲੈ ਸਕਦੇ ਤੇ ਨਾ ਕੋਈ ਨਵੀਂ ਜਾਂਚ ਸ਼ੁਰੂ ਕਰ ਸਕਦੇ ਹਨ।ਆਲੋਕ ਵਰਮਾ ਦਾ ਕਾਰਜਕਾਲ ਜਨਵਰੀ ’ਚ ਖ਼ਤਮ ਹੋ ਰਿਹਾ ਹੈ।ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਫੈਸਲੇ ਤੋਂ ਬਾਅਦ ਕਿਹਾ, “ਆਲੋਕ ਵਰਮਾ ਨੂੰ ਮੁੜ ਬਹਾਲ ਕੀਤਾ ਗਿਆ ਹੈ।ਕੋਰਟ ਨੇ ਵਰਮਾ ਤੇ ਐਨਜੀਓ ਕੌਮਨ ਕਾਜ ਦੀ ਪਟੀਸ਼ਨ ‘ਤੇ ਫੈਸਲਾ ਸੁਣਾਇਆ ਹੈ।

VIA PUNJAB