- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੁਪਰੀਮ ਕੋਰਟ ਵਲੋਂ ਜਗਨਨਾਥ ਮੰਦਰ ਪ੍ਰਬੰਧਨ ਨੂੰ ਫਟਕਾਰ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਓਡੀਸ਼ਾ ਦੇ ਜਗਨਨਾਥ ਮੰਦਰ ਅੰਦਰ ਭੀੜ ਪ੍ਰਬੰਧਨ ਦੀ ਘਾਟ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਹੈ| ਕੋਰਟ ਦਾ ਕਹਿਣਾ ਹੈ ਕਿ ਮਾਤਾ ਵੈਸ਼ਨੋ ਦੇਵੀ ਅਤੇ ਤਿਰੂਪਤੀ ਮੰਦਰ ਦੇ ਦਰਸ਼ਨਾਂ ਲਈ ਅਜਿਹੀ ਸਥਿਤੀ ਨਹੀਂ ਹੁੰਦੀ, ਉੱਥੇ ਤੀਰਥ ਯਾਤਰੀਆਂ ਨੂੰ ਸੰਗਠਿਤ ਤਰੀਕੇ ਨਾਲ ਮੰਦਰਾਂ ਵਿੱਚ ਦਰਸ਼ਨ ਲਈ ਭੇਜਿਆ ਜਾਂਦਾ ਹੈ| ਉੱਥੇ ਕੋਈ ਧੱਕਾ-ਮੁੱਕੀ ਨਹੀਂ ਹੁੰਦੀ| ਜਗਨਨਾਥ ਮੰਦਰ ਵਿੱਚ ਪੁਜਾਰੀ ਲੋਕਾਂ ਨੂੰ ਆਪਣਾ ਪਰਸ ਬਚਾਉਣ ਦੀ ਸਲਾਹ ਦਿੰਦੇ ਹਨ| ਕੋਰਟ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਲੋਕ ਆਪਣਾ ਪਰਸ ਸੰਭਾਲਣ ਜਾਂ ਦਰਸ਼ਨ ਕਰਨ| ਇਹ ਹੈਰਾਨ ਕਰਨ ਵਾਲੀ ਗੱਲ ਹੈ| ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ ਇੱਥੋਂ ਤਕ ਕਿ ਵੀ. ਆਈ. ਪੀ. ਲੋਕਾਂ ਨੂੰ ਦੌੜਾਇਆ ਜਾਂਦਾ ਹੈ, ਪਰੇਸ਼ਾਨ ਕੀਤਾ ਜਾਂਦਾ ਹੈ| ਉੱਥੇ ਜਾਣ ਤੇ ਹਮੇਸ਼ਾ ਭੱਜ-ਦੌੜ ਵਰਗੀ ਸਥਿਤੀ ਬਣੀ ਰਹਿੰਦੀ ਹੈ| ਪੁਜਾਰੀ ਕਹਿੰਦੇ ਹਨ ਕਿ ਤੁਸੀਂ ਆਪਣੇ ਪੈਸੇ ਸੰਭਾਲੋ| ਜਸਟਿਸ ਅਰੁਣ ਨੇ ਕਿਹਾ ਕਿ ਪਰੰਪਰਾ ਨੂੰ ਰੋਕਿਆ ਨਹੀਂ ਜਾ ਸਕਦਾ| ਕੋਰਟ ਨੇ ਇਹ ਵੀ ਸੁਝਾਅ ਦਿੱਤਾ ਕਿ ਮੰਦਰ ਪ੍ਰਬੰਧਨ ਨੂੰ ਭੀੜ ਤੇ ਕੰਟਰੋਲ ਕਰਨ ਦਾ ਬਿਹਤਰ ਬਦਲ ਤਲਾਸ਼ਣਾ ਚਾਹੀਦਾ ਹੈ| ਜਿਕਰਯੋਗ ਹੈ ਕਿ 3 ਜੱਜਾਂ ਦੀ ਬੈਂਚ ਇਕ ਜਨਹਿੱਤ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ, ਜੋ ਮੰਦਰ ਵਿੱਚ ਸ਼ਰਧਾਲੂਆਂ ਲਈ ਬਿਹਤਰ ਪ੍ਰਸ਼ਾਸਨ ਅਤੇ ਸਹੂਲਤ ਦੀ ਮੰਗ ਕਰ ਰਿਹਾ ਹੈ| ਕੋਰਟ ਹੁਣ ਇਸ ਤੇ ਫੈਸਲਾ ਕਰੇਗਾ ਕਿ ਇਨ੍ਹਾਂ ਚੀਜ਼ਾਂ ਤੇ ਨਜ਼ਰ ਰੱਖਣ ਲਈ ਕਮੇਟੀ ਦਾ ਗਠਨ ਕੀਤਾ ਜਾਵੇ ਜਾਂ ਨਹੀਂ|


