- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੁਪਰੀਮ ਕੋਰਟ ਵਿੱਚ 17 ਫਰਵਰੀ ਤੋਂ ਰੋਜ਼ਾਨਾ ਹੋਵੇਗੀ ਸੁਣਵਾਈ ਸਬਰੀਮਾਲਾ ਮਾਮਲੇ ਤੇ
ਵੀਂ ਦਿੱਲੀ – ਸਬਰੀਮਾਲਾ ਮਾਮਲੇ ਵਿੱਚ ਸੁਪਰੀਮ ਕੋਰਟ ਦੀ 5 ਜੱਜਾਂ ਦੀ ਬੈਚ ਨੇ ਅੱਜ ਫੈਸਲਾ ਸੁਣਾਉਂਦਿਆ ਕਿਹਾ ਹੈ ਕਿ ਸਬਰੀਮਾਲਾ ਮਾਮਲੇ ਵਿੱਚ ਮੁੜ ਵਿਚਾਰ ਅਧਿਕਾਰ ਖੇਤਰ ਤਹਿਤ ਕਾਨੂੰਨ ਦੇ ਸਵਾਲਾਂ ਨੂੰ ਵੱਡੀ ਬੈਚ ਕੋਲ ਭੇਜਿਆ ਜਾ ਸਕਦਾ ਹੈ| ਚੀਫ ਜਸਟਿਸ ਐਸ.ਏ ਬੋਬੜੇ ਦੀ ਅਗਵਾਈ ਵਾਲੀ ਬੈਚ ਨੇ ਸੰਵਿਧਾਨ ਤਹਿਤ ਧਾਰਮਿਕ ਸੁਤੰਤਰਤਾ ਅਤੇ ਆਸਥਾ ਸਬੰਧੀ ਮਾਮਲਿਆਂ ਤੇ 7 ਸਵਾਲ ਤਿਆਰ ਕੀਤੇ, ਜਿਨ੍ਹਾਂ ਦੀ ਅਗਵਾਈ 9 ਜੱਜਾਂ ਦੀ ਸੰਵਿਧਾਨਿਕ ਬੈਚ ਕਰੇਗੀ| ਬੈਚ ਨੇ ਕਿਹਾ ਹੈ ਕਿ ਉਸ ਦੀ 9 ਜੱਜਾਂ ਦੀ ਬੈਚ ਸੰਵਿਧਾਨ ਦੀ ਧਾਰਾ 25 ਤਹਿਤ ਧਾਰਮਿਕ ਸੁਤੰਰਤਾ ਦੇ ਅਧਿਕਾਰ ਅਤੇ ਵੱਖ-ਵੱਖ ਧਾਰਮਿਕ ਭਾਈਚਾਰੇ ਦੇ ਅਧਿਕਾਰ ਨਾਲ ਇਸਦੇ ਆਪਸੀ ਤਾਲਮੇਲ ਪ੍ਰਭਾਵ ਅਤੇ ਸੰਬੰਧ ਨਾਲ ਜੁੜੇ ਮਾਮਲਿਆਂ ਤੇ ਸੁਣਵਾਈ ਕਰੇਗੀ| ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਲਿੰਗ ਅਤੇ ਵਿਸ਼ਵਾਸ਼ ਮਾਮਲੇ ਵਿੱਚ ਮੁੱਦੇ ਨੂੰ ਸਾਹਮਣੇ ਰੱਖਿਆ| ਸੁਪਰੀਮ ਕੋਰਟ ਨੇ ਵੱਖ-ਵੱਖ ਧਰਮਾਂ ਵਿੱਚ ਧਾਰਮਿਕ ਸੁਤੰਤਰਤਾ ਦੇ ਦਾਇਰੇ ਸਬੰਧੀ ਪੱਖਾਂ ਨੂੰ ਲੈ ਕੇ 17 ਫਰਵਰੀ ਤੋਂ ਹਰ ਰੋਜ਼ ਸੁਣਵਾਈ ਕਰਨ ਦਾ ਪ੍ਰਸਤਾਵ ਰੱਖਿਆ ਹੈ| ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ 9 ਜੱਜਾਂ ਦੀ ਬੈਚ ਨੇ ਐੱਸ.ਸੀ. ਦੇ ਪਹਿਲੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ 50 ਤੋਂ ਜ਼ਿਆਦਾ ਮੁੜ ਵਿਚਾਰ ਪਟੀਸ਼ਨਾਂ ਤੇ ਫੈਸਲਾ ਸੁਣਾਇਆ|


