ਸੁਪਰ 30 ਫੇਮ ਸ਼੍ਰੀ ਆਨੰਦ ਕੁਮਾਰ ਨੇ ਆਰੀਅਨਜ਼ ਗਰੁੱਪ ਦੇ ਨਾਲ ਹੱਥ ਮਿਲਾਇਆ

ਫੇਂਟਸ ਫਿਲਮ, ਨਾਡਿਆਵਾਲਾ ਗਰੈਂਡਸਨ ਐਂਟਰਟੇਨਮੈਂਟ ਅਤੇ ਰਿਲਾਇੰਸ ਐਂਟਰਟੇਨਮੈਂਟ ਨੇ ਉਹਨਾਂ ਤੇ ਇੱਕ ਬਾਇੳਪਿਕ ‘‘ ਸੁਪਰ 30’’ ਜਾਰੀ ਕਰੇਗੀ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਰੂਰਤਮੰਦ ਅਤੇ ਹੌਣਹਾਰ ਵਿਦਿਆਰਥੀਆਂ ਨੂੰ ਪਹਿਚਾਨਣ ਅਤੇ ਉਹਨਾਂ ਦੀ ਮਦਦ ਲਈ ਮੰਨੇ-ਪ੍ਰਮੰਨੇ ਗਣਿਤ ਅਤੇ ਸੁਪਰ 30 ਫੇਮ ਸ਼੍ਰੀ ਆਨੰਦ ਕੁਮਾਰ ਦੇ ਨਾਲ ਹੱਥ ਮਿਲਾਇਆ ਹੈ।ਇਸ ਸਹਿਯੋਗ ਦੀ ਸ਼ੁਰੂਆਤ ਵਿੱਚ ਆਨੰਦ ਕੁਮਾਰ ਨੇ ਹਾਲ ਹੀ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਵੱਲੋਂ ਬਿਹਾਰ ਦੇ ਵਿਦਿਆਰਥੀਆਂ ਦੇ ਲਈ ਆਯੋਜਿਤ ਸਕਾਲਰਸ਼ਿਪ ਮੇਲੇ ਵਿੱਚ ਵਿਜ਼ਿਟ ਕੀਤਾ। ਜਲਦੀ ਹੀ ਉਹ ਆਰੀਅਨਜ਼ ਦੀ ਟੀਮ ਦੇ ਨਾਲ ਵੱਖ- ਵੱਖ ਸਕਾਲਰਸ਼ਿਪ ਮੇਲਿਅ‘ ਅਤੇ ਕਾਊਂਸਲਿੰਗ ਕੈਂਪ ਦੇ ਲਈ ਵੱਖ-ਵੱਖ ਰਾਜਾਂ ਜਿਵੇਂ ਕਿ ਪੰਜਾਬ, ਜੰਮੂ ਅਤੇ ਕਸ਼ਮੀਰ, ਉੱਤਰ-ਭਾਰਤ ਆਦਿ ਰਾਜਾਂ ਵਿੱਚ ਵੀ ਵਿਜ਼ਿਟ ਕਰਨਗੇ।ਸੁਪਰ 30 ਫੇਮ ਸ਼੍ਰੀ ਆਨੰਦ ਕੁਮਾਰ ਨੇ ਕਿਹਾ ਕਿ ਹਰ ਵਿਦਿਆਰਥੀ ਆਈਆਈਟੀ ਵਿੱਚ ਦਾਖਿਲਾ ਨਹੀ ਲੈ ਸਕਦਾ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਉੱਚ ਫੀਸ ਸਟਰੱਕਚਰ ਸਹਿਨ ਨਹੀ ਕਰ ਸਕਦਾ। ਆਰੀਅਨਜ਼ ਆਰਥਿਕ ਰੂਪ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਉਹਨਾਂ ਦੇ ਸਿੱਖਿਅਕ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਸਕਾਲਰਸ਼ਿਪ ਪ੍ਰਦਾਨ ਕਰ ਕੇ ਸਰਾਹਣਯੋਗ ਕੰਮ ਕਰ ਰਿਹਾ ਹੈ।ਇਹ ਵਰਨਣਯੋਗ ਹੈ ਕਿ ਫੇਂਟਸ ਫਿਲਮ, ਨਾਡਿਆਵਾਲਾ ਗਰੈਂਡਸਨ ਐਂਟਰਟੇਨਮੈਂਟ ਅਤੇ ਰਿਲਾਇੰਸ ਐਂਟਰਟੇਨਮੈਂਟ ਉਹਨਾਂ ਤੇ ਅਧਾਰਿਤ ਬਾਇੳਪਿਕ ‘‘ ਸੁਪਰ 30’’ ਜਾਰੀ ਕਰਨ ਦੇ ਲਈ ਤਿਆਰ ਹੈ ਜਿਸ ਵਿੱਚ ਬਾਲੀਵੁੱਡ ਕਲਾਕਾਰ ਰਿਤਿਕ ਰੋਸ਼ਨ, ਆਨੰਦ ਕੁਮਾਰ ਦਾ ਰੋਲ ਨਿਭਾ ਰਹੇ ਹਨ।ਇਹ ਵੀ ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਡਾ.ਕਿਰਨ ਬੇਦੀ; ਸਾਬਕਾ ਸੀਬੀਆਈ ਡਾਇਰੇਕਟਰ, ਸਵ. ਸ਼੍ਰੀ ਜੋਗਿੰਦਰ ਸਿੰਘ; ਸਵ. ਡਾ.ਏਪੀਜੇ ਅਬਦੁਲ ਕਲਾਮ ਦੇ ਸਹਿ ਲੇਖਕ, ਸ਼੍ਰੀ ਸ੍ਰੀਜਨ ਪਾਲ ਸਿੰਘ ਆਦਿ ਜਰੂਰਤਮੰਦ ਅਤੇ ਯੋਗ ਵਿਦਿਆਰਥੀਆਂ ਨੂੰ ਲੱਭਣ, ਕੈਰਿਅਰ ਕਾਊਂਸਲਿੰਗ ਅਤੇ ਸਕਾਲਰਸ਼ਿਪ ਨਾਲ ਸਨਮਾਨਿਤ ਕਰਨ ਦੇ ਲਈ ਆਰੀਅਨਜ਼ ਟੀਮ ਦੇ ਨਾਲ ਵੱਖ-ਵੱਖ ਰਾਜਾਂ ਵਿੱਚ ਵਿਜ਼ਿਟ ਕਰ ਚੁੱਕੇ ਹਨ।

VIA PUNJAB