- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੁਸਾਸ਼ਨ ਦੇਣਾ ਰਾਜ ਸਰਕਾਰ ਦੀ ਪਹਿਲ ਹੈ ਅਤੇ ਇਸ ਮੰਤਵ ਨੂੰ ਲੈ ਕੇ ਸਾਸ਼ਨ ਦਾ ਨਜ਼ਾਰਿਆ ਵੀ ਸਪਸ਼ਟ ਹੈ – ਮੁੱਖ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੁਸਾਸ਼ਨ ਦੇਣਾ ਰਾਜ ਸਰਕਾਰ ਦੀ ਪਹਿਲ ਹੈ ਅਤੇ ਇਸ ਮੰਤਵ ਨੂੰ ਲੈ ਕੇ ਸਾਸ਼ਨ ਦਾ ਨਜ਼ਾਰਿਆ ਵੀ ਸਪਸ਼ਟ ਹੈ׀ ਉਨ੍ਹਾਂ ਨੇ ਇਹ ਗੱਲ ਚੀਫ਼ ਮਨਿਸਟਰ ਗੁਡ ਗਵਰਨੈਂਸ ਐਸੋਸਿਏਟਸ (ਸੀ.ਐਮ.ਜੀ.ਜੀ.ਏ.) ਪੋ੍ਰਗ੍ਰਾਮ ਦੇ ਤੀਜੇ ਬੈਂਚ (2018-19) ਨੂੰ ਸੰਬੋਧਿਤ ਕਰਦੇ ਹੋਏ ਕਹੀ׀ ਪੋ੍ਰਗ੍ਰਾਮ ਵਿਚ ਸਾਰੇ ਸੀ.ਐਮ.ਜੀ.ਜੀ.ਏ. ਨੇ ਟ੍ਰੇਨਿੰਗ ਦੌਰਾਨ ਹੋਏ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਪਣੀ ਟੀਮ ਵਿਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਨ ਅਤੇ ਕੁਸ਼ਲ ਮਾਰਗਦਰਸ਼ਨ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ׀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਦੇ ਸੀ.ਐਮ.ਜੀ.ਜੀ.ਏ. ਪੋ੍ਰਗ੍ਰਾਮ ਨੂੰ ਆਪਣੇ ਆਪ ਵਿਚ ਇਕ ਯੁਨਿਕ ਮਾਡਲ ਦੱਸਦੇ ਹੋਏ ਕਿਹਾ ਕਿ ਦੇਸ਼ ਦੇ ਹੋਰ ਸੂਬੇ ਵੀ ਅੱਜ ਇਸ ਪੋ੍ਰਗ੍ਰਾਮ ਦਾ ਅਧਿਐਨ ਕਰ ਰਹੇ ਹਨ׀ ਰਾਜ ਦੀ ਜਨਤਾ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਦੁੱਖ ਨੂੰ ਦੂਰ ਕਰਨ ਦੇ ਲਈ ਨਵੇਂ-ਨਵੇਂ ਪ੍ਰਯੋਗ ਕੀਤੇ ਗਏ׀ ਇੰਨ੍ਹਾਂ ਪ੍ਰਯੋਗ ਵਿਚ ਜਿਲ੍ਹਾ ਪੱਧਰ ’ਤੇ ਸੀ.ਐਮ.ਜੀ.ਜੀ.ਏ. ਨਿਯੁਕਤ ਕੀਤੇ ਗਏ׀ ਉਨ੍ਹਾਂ ਨੇ ਕਿਹਾ ਕਿ ਜਨਤਾ ਦੀ ਸਮੱਸਿਆਵਾਂ ਨੂੰ ਦੂਰ ਕਰਨਾ ਸਾਡੀ ਪਹਿਲਾਂ ਵਿੱਚੋਂ ਇਕ ਹੈ׀ ਇਸ ਦੇ ਨਾਲ ਹੀ ਅਸੀਂ ਗਵਰਨੈਂਸ ਨੂੰ ਕਿਸ ਤਰ੍ਹਾਂ ਨਾਲ ਵਧੀਆ ਬਣਾ ਸਕਦੇ ਹਾਂ, ਉਸ ਦਿਸ਼ਾ ਵਿਚ ਯਤਨਸ਼ੀਲ ਹਾਂ׀ ਉਨ੍ਹਾਂ ਨੇ ਕਿਹਾ ਕਿ ਸੀ.ਐਮ.ਜੀ.ਜੀ.ਏ. ਰਾਹੀਂ ਅਸੀਂ ਸਿਸਟਮ ਦੀ ਐਨਰਜੀ ਵੱਧਾਉਣ ਦਾ ਕੰਮ ਕੀਤਾ ਹੈ ਤਾਂ ਜੋ ਜਨਤਾ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ׀ ਉਨ੍ਹਾਂ ਨੇ ਕਿਹਾ ਕਿ ਅੱਜ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਸਾਰੇ ਸੀ.ਐਮ.ਜੀ.ਜੀ.ਏ. ਦੀ ਕਾਰਜਸ਼ੈਲੀ ਦੀ ਜਨਤਾ, ਸਰਕਾਰ ਤੇ ਪ੍ਰਸਾਸ਼ਨ ਦੇ ਪੱਧਰ’ਤੇ ਸ਼ਲਾਘਾ ਹੋ ਰਹੀ ਹੈ׀ ਉਨ੍ਹਾਂ ਨੇ ਕਿਹਾ ਕਿ ਅੱਜ ਦੀਆਂ ਜਰੂਰਤ ਸਮਾਜ ਦੇ ਲੋਕਾਂ ਵਿਚ ਜਿੰਮੇਵਾਰੀ ਦਾ ਭਾਵਨਾ ਲਿਆਉਣਾ ਹੈ׀ ਇਸ ਲਈ ਸੀ.ਐਮ.ਜੀ.ਜੀ.ਏ. ਨੂੰ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਜਰੂਰਤ ਹੈ׀ ਉਨ੍ਹਾਂ ਨੇ ਉਦਾਰਹਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਤੋਂ ਗੈਸ ਸਬਸਿਡੀ ਛੱਡਣ ਦੀ ਅਪੀਲ ਕੀਤੀ ਸੀ ਅਤੇ ਇਕ ਕਰੋੜ ਲੋਕਾਂ ਨੇ ਗੈਸ ਸਬਸਿਡੀ ਛੱਡੀ ਹੈ׀ ਇਹ ਜਿੰਮੇਵਾਰੀ ਦੀ ਭਾਵਨਾ ਲੋਕਾਂ ਵਿਚ ਲੈ ਕੇ ਆਉਣਾ ਹੈ ਤਾਂ ਜੋ ਹਰ ਨਾਗਰਿਕ ਦੇ ਮਨ ਵਿਚ ਇਹ ਭਾਵਨਾ ਆਏ ਕਿ ਸੂਬੇ ਅਤੇ ਦੇਸ਼ ਮੇਰਾ ਹੈ׀ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਮਨ ਵਿਚ ਇਹ ਭਾਵਨਾ ਆਉਣਾ ਚਾਹੀਦਾ ਹੈ ਕਿ ਦੇਸ਼ ਸਾਨੂੰ ਦਿੰਦਾ ਹੈ ਸੱਭ ਕੁੱਝ, ਅਸੀਂ ਵੀ ਦੇਸ਼ ਨੂੰ ਕੁੱਝ ਦੇਣਾ ਸਿਖਿਏ׀ ਮੁੱਖ ਮੰਤਰੀ ਨੇ ਕਿਹਾ ਕਿ ਅੰਤੋਦੇਯ ਸਰਲ, ਸੂਖਮ ਹਰਿਆਣਾ, ਸੀ.ਐਮ. ਵਿੰਡੋ, ਹਰਪੱਥ, ਐਸ.ਐਮ.ਜੀ.ਅੀ., ਸਵੱਛਤਾ ਐਪ, ਬੇਟੀ ਬਚਾਓ-ਬੇਟੀ ਪੜਾਓ, ਸੀ.ਸੀ.ਟੀ.ਐਨ.ਐਸ., ਪੁਲਿਸ ਕਮਿਊਨਿਟੀ ਲਾਏਜਨਿੰਗ, ਸਵੱਛ ਭਾਰਤ ਮਿਸ਼ਨ, ਆਰ.ਟੀ.ਏ. ਦਫ਼ਤਰ, ਈ-ਆਫ਼ਿਸ, ਵਾਤਾਵਰਣ ਸਰੰਖਣ, ਜਾਗਰਿਤੀ ਆਦਿ ਪੋ੍ਰਗ੍ਰਾਮਾਂ ਨੂੰ ਜਮੀਨੀ ਪੱਧਰ ’ਤੇ ਸਫ਼ਲਤਾ ਨਾਲ ਲਾਗੂ ਕਰਨ ਵਿਚ ਸੀ.ਐਮ.ਜੀ.ਜੀ.ਏ. ਦੀ ਮਹਤੱਵਪੂਰਨ ਭੂਮਿਕਾ ਰਹੀ ਹੈ ਅਤੇ ਅੱਗੇ ਵੀ ਇੰਨ੍ਹਾਂ ਯੋਜਨਾਵਾਂ ਨੂੰ ਪੂਰੇ ਪੱਧਰ ’ਤੇ ਲੈ ਕੇ ਜਾਣ ਦਾ ਕੰਮ ਕਰੇਗਾ׀ ਮੁੱਖ ਮੰਤਰੀ ਦੇ ਵਧੀਕ ਸਕੱਤਰ ਡਾ. ਰਾਕੇਸ਼ ਗੁਪਤਾ ਨੇ ਸੀ.ਐਮ.ਜੀ.ਜੀ.ਏ. ਪੋ੍ਰਗ੍ਰਾਮ ਦੇ ਲਈ ਮਾਰਗਦਰਸ਼ਨ ਦੇਣ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ׀ ਉਨ੍ਹਾਂ ਨ/ੇ ਕਿਹਾ ਕਿ ਸਾਲ 2018-19 ਵਿਚ ਕੰਮ ਕਰਨ ਦੇ ਲਈ ਸੀ.ਐਮ.ਜੀ.ਜੀ.ਏ. ਦੇ ਨਵੇਂ ਬੈਂਚ ਦਾ ਚੋਣ ਕਰਨ ਦੇ ਬਾਅਦ ਪੋ੍ਰਗ੍ਰਾਮ ਦੀ ਨਾਲੇਜ ਪਾਟਨਰ ਆਸ਼ੋਕਾ ਯੂਨੀਵਰਸਿਟੀ ਦੇ ਨਾਲ ਮਿਲ ਕੇ ਨਵੇਂ ਬੈਂਚ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਜਿਲ੍ਹੇ ਐਲਾਟ ਕਰ ਦਿੱਤੇ ਜਾਣਗੇ׀ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਸੀ.ਐਮ.ਜੀ.ਜੀ.ਏ. ਪੋ੍ਰਗ੍ਰਾਮ ਬਹੁਤ ਤੇਜੀ ਨਾਲ ਪਾਪੂਲਰ ਹੋਇਆ ਹੈ׀ ਉਨ੍ਹਾਂ ਨੇ ਦਸਿਆ ਕਿ ਇਸ ਵਾਰ ਨਵੇਂ ਬੈਂਚ ਦੇ ਲਈ 28,000 ਤੋਂ ਵੱਧ ਬਿਨੈ ਪ੍ਰਾਪਤ ਹੋਏ ਸਨ ਜਦੋਂ ਕਿ ਪਿਛਲੇ ਸਾਲ ਬਿਨੈਆਂ ਦੀ ਗਿਣਤੀ 1900 ਰਹੀ ਸੀ׀ ਉਨ੍ਹਾਂ ਨੇ ਦਸਿਆ ਕਿ ਇਸ ਵਾਰ 12 ਰਾਜਾਂ ਤੋਂ 26 ਸਹਿਯੋਗੀਆਂ ਦਾ ਚੋਣ ਕੀਤੀ ਗਈ ਹੈ׀


