- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੂਬਾ ਸਰਕਾਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹਰਿਆਣਾ ਦੇ ਸਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਲਈ ਅਨੇਕ ਕਦਮ ਚੁੱਕੇ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੀ ਸਭਿਆਚਾਰ ਨੂੰ ਅਮੀਰ ਅਤੇ ਜੀਵੰਤ ਦੱਸਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੀ ਅਮੀਰ ਵਿਰਾਸਤ ਨੂੰ ਬੜ•ਾਵਾ ਦੇਣ ਲਈ ਅਨੇਕ ਕਦਮ ਚੁੱਕੇ ਹਨ| ਪ੍ਰਦਰਸ਼ਨ ਲਈ ਹੋਰ ਦੇਸ਼ਾਂ ਵਿਚ ਸਭਿਆਚਾਰਕ ਦਲ ਭੇਜਣ ਤੋਂ ਇਲਾਵਾ ਹਰ ਸਾਲ ਆਪਣੀ ਸਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੇ ਸੂਰਜਕੁੰਡ ਕ੍ਰਾਫਟ ਮੇਲੇ ਅਤੇ ਗੀਤਾ ਜੈਯੰਤੀ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ| ਸ੍ਰੀ ਮਨੋਹਰ ਲਾਲ ਕਲ ਦੇਰ ਸ਼ਾਮ ਪੰਚਕੂਲਾ ਵਿਚ ਆਯੋਜਿਤ ਪਹਿਲੀ ਸੀ.ਯੂ-ਰਿਦਮਸ ਇੰਟਰਨੈਸ਼ਨ ਫੋਕਲੋਰ ਫੈਸਟੀਵਲ ਵਿਚ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ|
ਇਸ ਮੌਕੇ ‘ਤੇ ਸਾਂਸਦ ਰਤਨ ਲਾਲ ਕਟਾਰਿਆ, ਸਿਖਿਆ ਤੇ ਸੈਰ-ਸਪਾਟਾ ਮੰਤਰੀ ਰਾਮ ਬਿਲਾਸ ਸ਼ਰਮਾ, ਖਜਾਨਾ ਮੰਤਰੀ ਕੈਪਟਨ ਅਭਿਮਨਿਊ ਅਤੇ ਵਿਧਾਇਕ ਗਿਆਨ ਚੰਦ ਗੁਪਤਾ ਵੀ ਹਾਜਿਰ ਸਨ| ਕਲਾਕਾਰਾਂ ਦਾ ਸੁਆਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਇਸ ਮੇਲੇ ਵਿਚ 20 ਵੱਖ-ਵੱਖ ਦੇਸ਼ਾਂ ਦੇ ਲਗਭਗ 400 ਕਲਾਕਾਰਾਂ ਨੇ ਹਿੱਸਾ ਲਿਆ ਹੈ| ਉਨਾ ਕਿਹਾ, ਹਰਿਆਣਾ ਵਿਚ ਮੈਂ ਤੁਹਾਡਾ ਸਾਰੀਆਂ ਦਾ ਸੁਆਗਤ ਕਰਦਾ ਹਾਂ| ਉਨਾ ਕਿਹਾ ਕਿ ਅੱਜ ਮਨੁੱਖੀ ਜੀਵਨ ਅਤੇ ਵੱਧ ਤਨਾਅ ਵਾਲਾ ਹੈ, ਜਿਸ ਦਾ ਮਨੁੱਖੀ ਦਿਮਾਗ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ| ਅਜਿਹੀ ਸਥਿਤੀ ਵਿਚ ਸੰਤੁਲਿਤ ਜੀਵਨ ਹਾਸਲ ਕਰਨ ਲਈ ਅਜਿਹੇ ਪ੍ਰਦਰਸ਼ਨ ਵਧੀਆ ਹੁੰਦੇ ਹਨ| ਹਰਿਆਣਾ ਦਾ ਇਕ ਖੁਸ਼ਹਾਲ ਇਤਿਹਾਸ ਹੈ| ਉਨਾ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਣ ਵੱਲੋਂ 5000 ਸਾਲ ਪਹਿਲਾਂ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਦਿੱਤਾ ਗਿਆ ਅਮਰ ਸੰਦੇਸ਼ ਅੱਜ ਵੀ ਵਿਸ਼ਵ ਵਿਚ ਪ੍ਰਾਸੰਗਿਕ ਹੈ ਅਤੇ ਲੋਕ ਇਸ ਨੂੰ ਆਪਣੇ ਜੀਵਨ ਵਿਚ ਅਪਨਾ ਰਹੇ ਹਨ| ਉਨਾ ਨੇ ਹਰਿਆਣਾ ਕਲਾ ਪਰਿਸ਼ਦ ਦੇ ਖੇਤਰੀ ਡਾਇਰੈਕਟਰ ਅਤੇ ਪ੍ਰੋਗ੍ਰਾਮ ਦੇ ਸੰਯੋਜਕ ਗਜੇਂਦਰ ਫੋਗਾਟ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਪ੍ਰੋਗ੍ਰਾਮਾਂ ਦਾ ਰੈਗੂਲਰ ਤੌਰ ‘ਤੇ ਆਯੋਜਨ ਹੋਣਾ ਚਾਹੀਦਾ ਹੈ, ਜਿਸ ਲਈ ਉਨਾ ਨੇ ਰਾਜ ਸਰਕਾਰ ਦਾ ਹਰ ਸੰਭਵ ਸਹਿਯੋਗ ਅਤੇ ਮਦਦ ਦਾ ਭਰੋਸਾ ਦਿੱਤਾ| ਇਸ ਮੌਕੇ ‘ਤੇ ਕਲਾ ਤੇ ਸਭਿਆਚਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੇ ਕਿਹਾ ਕਿ ਹਰਿਆਣਾ ਇਕ ਖੁਸ਼ਹਾਲ, ਸ਼ਾਨਦਾਰ ਅਤੇ ਜੀਵੰਤ ਸਭਿਆਚਾਰ ਹੈ ਅਤੇ ਇਸ ਤਰਾ ਦੇ ਪ੍ਰੋਗ੍ਰਾਮ ਕਲਾਕਾਰਾਂ ਨੂੰ ਆਪਣੇ-ਆਪਣੇ ਰਾਜ ਅਤੇ ਦੇਸ਼ਾਂ ਦੇ ਸਭਿਆਚਾਰ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦੇ ਹਨ| ਇਸ ਤੋਂ ਪਹਿਲਾਂ ਹਰਿਆਣਾ, ਪੋਲੈਂਡ, ਸਿੰਗਾਪੁਰ, ਇੰਡੋਨੇਸ਼ਿਆ, ਰੂਸ, ਇਟਲੀ ਅਤੇ ਚੀਨ ਦੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਪੇਸ਼ ਕੀਤੀ|


