ਸੂਬੇ ਦੀ ਢਾਈ ਕਰੋੜ ਜਨਤਾ ਮੇਰਾ ਪਰਿਵਾਰ : ਮੁੱਖ ਮੰਤਰੀ ਹਰਿਆਣਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੀ ਢਾਈ ਕਰੋੜ ਜਨਤਾ ਮੇਰਾ ਪਰਿਵਾਰ ਹੈ, ਜਿਸ ਦੀ ਭਲਾਈ ਲਈ ਸੂਬਾ ਸਰਕਾਰ ਨੇ ਕੰਮ ਕੀਤਾ ਹੈ। ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਕਾਰਣ ਸਾਲ 2014 ਤੋਂ ਲੈ ਕੇ ਹੁਣ ਤਕ ਲਗਭਗ 40,000 ਕੁੜੀਆਂ ਸੁਰੱਖਿਅਤ ਸਮਾਜ ਵਿਚ ਆਈ ਹੈ? ਸਾਲ 2014 ਵਿਚ ਸੂਬੇ ਦਾ ਲਿੰਗਾਨੁਪਾਤ 871 ਸੀ, ਲੇਕਿਨ ਹੁਣ ਮਹੀਨੇਵਾਰ ਲਿੰਗਾਨੁਪਾਤ 933 ਤਕ ਪੁੱਜ ਗਿਆ ਹੈ। ਇਹ ਸੁਧਾਰ ਸਮਾਜਸੇਵੀ ਸੰਗਠਨਾਂ, ਸੂਬਾ ਵਾਸੀਆਂ ਅਤੇ ਸਰਕਾਰ ਦੇ ਇੱਕਠੇ ਯਤਨਾਂ ਸਦਕਾ ਹੋਇਆ ਹੈ। ਅੱਜ ਗੁਰੂਗ੍ਰਾਮ ਵਿਚ ਇਕ ਸਮਾਰੋਹ ਵਿਚ ਬੋਲਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਸਮਾਜਿਕ ਸਮੱਸਿਆਵਾਂ ‘ਤੇ ਧਿਆਨ ਦਿੱਤਾ। ਮਹਿਲਾਵਾਂ, ਸੈਨਿਕਾਂ, ਨੌਜੁਆਨਾਂ, ਖਿਡਾਰੀਆਂ, ਸਮਾਜ ਦੇ ਕਮਜੋਰ ਵਰਗਾਂ, ਦਲਿਤਾਂ, ਕਿਸਾਨਾਂ ਸਮੇਤ ਸਾਰੀਆਂ ਦੀ ਭਲਾਈ ਲਈ ਕਾਨੂੰਨ ਬਣਾਇਆ ਅਤੇ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ।

VIA PUNJAB