- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੂਬੇ ਦੇ ਸਾਰੇ ਬੀ.ਪੀ.ਐਲ. ਪਰਿਵਾਰਾਂ ਨੂੰ 2 ਅਕਤੂਬਰ ਤਕ ਗੈਸ ਕਨੈਕਸ਼ਨ ਦੇਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣ ਦੇਵ ਕੰਬੋਝ ਨੇ ਕਿਹਾ ਕਿ ਇਸ ਸਾਲ 2 ਅਕਤੂਬਰ ਤਕ ਸੂਬੇ ਦੇ ਸਾਰੇ ਬੀ.ਪੀ.ਐਲ. ਪਰਿਵਾਰਾਂ ਨੂੰ ਗੈਸ ਕਨੈਕਸ਼ਨ ਦੇਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ׀ ਇਸ ਦੇ ਲਈ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ׀ ਸ੍ਰੀ ਕੰਬੋਝ ਨੇ ਅੱਜ ਇੱਥੇ ਰਾਜ ਦੇ ਸਾਰੇ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਦੀ ਵੀਡੀਓ ਕੰਫ਼੍ਰੈਸਿੰਗ ਦੇ ਦੌਰਾਨ ਇਹ ਨਿਰਦੇਸ਼ ਦਿੱਤੇ׀ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੇਲ ਕੰਪਨੀਆਂ ਦੇ ਨਾਲ ਗੈਸ ਕਨੈਕਸ਼ਨ ਜਾਰੀ ਕਰਨ ਦਾ ਪੋ੍ਰਗ੍ਰਾਮ ਦੀ ਰਿਪੋਰਟ ਤਿਆਰ ਕਰਨ ਤਾਂ ਜੋ ਸਮੇਂ ਰਹਿੰਦੇ ਬੀ.ਪੀ.ਐਲ. ਪਰਿਵਾਰਾਂ ਨੂੰ ਗੈਸ ਕਨੈਕਸ਼ਨ ਮਹੁਇਆ ਕਰਾਇਆ ਜਾ ਸਕੇ׀ ਇਸ ਤੋਂ ਇਲਾਵਾ, ਬੀ.ਪੀ.ਐਲ. ਪਰਿਵਾਰਾਂ ਦੇ ਲਈ ਇਕ ਲੱਖ ਬੀ.ਪੀ.ਐਲ. ਕਾਰਡ ਵੀ ਛੱਪਵਾਏ ਜਾਣਗੇ׀ ਖੁਰਾਕ ਮੰਤਰੀ ਨੇ ਕਿਹਾ ਕਿ ਖੁਰਾਕ ਸਪਲਾਈ ਕੰਟਰੋਲਰ ਇਹ ਯਕੀਨੀ ਕਰਨ ਕਿ ਡਿਪੋ ਹੋਲਡਰ ਇਸ ਮਹੀਨੇ ਦਾ ਰਾਸ਼ਨ 15 ਅਗਸਤ ਤਕ ਵੰਡ ਦੇਣ׀ ਉਨ੍ਹਾਂ ਨੇ ਕਿਹਾ ਕਿ ਡਿਪੋ ਹੋਲਡਰ ਸਤੰਬਰ ਮਹੀਨੇ ਦੇ ਰਾਸ਼ਨ ਦਾ ਉਠਾਨ 30 ਅਗਸਤ ਤਕ ਕਰ ਲੈਣ ਤਾਂ ਜੋ ਰਾਸ਼ਨ ਦਾ ਵੰਡ 1 ਸਤੰਬਰ ਤੋਂ ਸ਼ੁਰੂ ਹੋ ਸਕੇ׀ ਇਸ ਸਬੰਧ ਵਿਚ ਸਾਰੇ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਨਿੱਜੀ ਤੌਰ ’ਤੇ ਡਿਪੋ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਇਸ ਕੰਮ ਵਿਚ ਕੋਈ ਕੋਤਾਹੀ ਨਾ ਵਰਤੀ ਜਾਵੇ׀ ਇਸ ਦੇ ਲਈ ਜਿਲ੍ਹਾ, ਰਲਾਕ, ਪਿੰਡ ਅਤੇ ਵਾਰਡ ਪੱਧਰ ਬਣਾਈ ਗਈ ਨਿਗਰਾਨੀ ਕਮੇਟੀਆਂ ਨੂੰ ਵੀ ਜਨਤਕ ਵੰਡ ਪ੍ਰਣਾਲੀ ਦੀ ਜਾਂਚ ਕਰਨ ਦੇ ਲਈ ਸਰਗਰਮ ਕਰਨ ਨੂੰ ਕਿਹਾ ਗਿਆ ਹੈ׀ ਸ੍ਰੀ ਕੰਬੋਝ ਨੇ ਕਿਹਾ ਕਿ ਇਸ ਸਾਲ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦਾ ਘੱਟੋ ਘੱਟ ਸਹਾਇਕ ਮੁੱਲ ਲਾਗਤ ਮੁੱਲ ਤੋਂ ਡੇਢ ਗੁਣਾ ਕਰ ਦਿੱਤਾ ਗਿਆ ਹੈ, ਜਿਸ ਦੇ ਕਾਰਨ ਕਿਸਾਨਾਂ ਨੇ ਮੱਕੀ ਤੇ ਬਾਜਰਾ ਆਦਿ ਫ਼ਸਲਾਂ ਦਾ ਵੱਧ ਬਿਜਾਈ ਕੀਤੀ ਹੈ׀ ਇਸ ਲਈ ਵਿਭਾਗ ਨੇ ਇਸ ਸਾਲ ਇਕ ਲੱਖ ਐਮ.ਟੀ. ਬਾਜਰਾ ਅਤੇ 15 ਹਜਾਰ ਐਮ.ਟੀ. ਮੱਕੀ ਦੀ ਖਰੀਦ ਕਰੇਗਾ, ਜਿਸ ਨੂੰ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਲੋਕਾਂ ਨੂੰ ਵੰਡਿਆਂ ਜਾਵੇਗਾ


