- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੂਬੇ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਰੇਕ ਜਿਲੇ ਵਿਚ ਮੈਡੀਕਲ ਕਾਲਜ ਬਣਾਏ ਜਾਣਗੇ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਮਹੁਈਆ ਕਰਾਉਣ ਅਤੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਰੇਕ ਜਿਲੇ ਵਿਚ ਇਕ-ਇਕ ਮੈਡੀਕਲ ਕਾਲਜ ਬਣਾਏ ਜਾਣਗੇ| ਉਨਾਂ ਨੇ ਕਿਹਾ ਕਿ ਫ਼ਿਲਹਾਲ 750 ਨਵੇਂ ਡਾਕਟਰ ਹਰ ਸਾਲ ਸੂਬੇ ਨੂੰ ਮਿਲ ਰਹੇ ਹਨ ਹਨ| ਮੌਜੂਦ ਸਰਕਾਰ ਨੇ ਕੁੱਝ ਸਾਲਾਂ ਵਿਚ ਇਸ ਗਿਣਤੀ ਨੂੰ ਵੱਧਾ ਕੇ 2000 ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ| ਸ੍ਰੀ ਮਨੋਹਰ ਲਾਲ ਨੇ ਇਹ ਜਾਣਕਾਰੀ ਅੱਜ ਜੀਂਦ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਿੱਤੀ| ਇਸ ਤੋਂ ਪਹਿਲਾਂ ਉਨਾਂ ਨੇ ਇੱਥੇ ਲਗਭਗ 46.30 ਕਰੋੜ ਰੁਪਏ ਦੀ ਲਾਗਤ ਦੀ 12 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ| ਉਨਾਂ ਨੇ ਕਿਹਾ ਕਿ ਜੀਂਦ ਹਰਿਆਣਾ ਸੂਬੇ ਦਾ ਇਕ ਅਜਿਹਾ ਜਿਲਾ ਹੈ, ਜੋ 7 ਕੌਮੀ ਰਾਜਮਾਰਗਾਂ ਨਾਲ ਜੁੜਿਆ ਹੋਇਆ ਹੈ| ਜੀਂਦ ਜਿਲੇ ਦਾ ਤੇਜੀ ਨਾਲ ਵਿਕਾਸ ਹੋ ਰਿਹਾ ਹੈ| ਪਿਛਲੇ ਚਾਰ ਸਾਲਾਂ ਵਿਚ ਮੌਜੂਦਾ ਸਰਕਾਰ ਨੇ ਸੂਬੇ ਵਿਚ ਅਨੇਕ ਵਿਕਾਸ ਕੰਮ ਕਰਵਾ ਕੇ ਵਿਕਾਸ ਦੀ ਰਫ਼ਤਾਰ ਨੂੰ ਕਾਫ਼ੀ ਤੇਜ ਕੀਤਾ ਹੈ| ਉਨਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ, ਨੌਜੁਆਨਾਂ ਨੂੰ ਵੱਧ ਤੋਂ ਵੱਧ ਨੌਕਰੀ ਮਿਲ ਸਕੇ, ਇਸ ਦੇ ਲਈ ਉਦਯੋਗਿਕ ਇਕਾਈਆਂ ਸਥਾਪਿਤ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਜਿਲਿਆਂ ਵਿਚ ਤੇਜੀ ਨਾਲ ਉਦਯੋਗਿਕ ਇਕਾਈਆਂ ਸਥਾਪਿਤ ਵੀ ਹੋ ਰਹੀਆਂ ਹਨ| ਮੁੱਖ ਮੰਤਰੀ ਨੇ ਕਿਹਾ ਕਿ ਜੀਂਦ ਸ਼ਹਿਰ ਦੇ ਲੋਕਾਂ ਨੂੰ ਨਹਿਰੀ ਅਧਾਰਿਤ ਸਾਫ਼ ਪੀਣ ਵਾਲਾ ਪਾਣੀ ਮਹੁਈਆ ਕਰਾਉਣ ਲਈ ਇਕ ਵਿਸਥਾਰ ਕੰਮ ਯੋਜਨਾ ‘ਤੇ ਕੰਮ ਚੱਲ ਰਿਹਾ ਹੈ| ਇਸ ਵਿਕਾਸ ਪਰਿਯੋਜਨਾ ਦੇ ਪੂਰਾ ਹੋਣ ‘ਤੇ ਸ਼ਹਿਰ ਨੂੰ ਪਾਣੀ ਦੀ ਕਿਸੇ ਤਰਾ ਦੀ ਕੋਈ ਪਰੇਸ਼ਾਨੀ ਨਹੀਂ ਰਹੇਗੀ| ਇਸ ਵਿਕਾਸ ਪਰਿਯੋਜਨਾ ‘ਤੇ ਲਗਭਗ 400 ਕਰੋੜ ਦੀ ਰਕਮ ਖਰਚ ਕੀਤੀ ਜਾਵੇਗੀ| ਉਨਾਂ ਨੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਸਾਬਕਾ ਸਰਕਾਰਾਂ ਨੇ ਜੀਂਦ ਜਿਲੇ ਨੂੰ ਸਿਰਫ਼ ਰੈਲੀ ਸਥਾਨ ਵਜੋ ਵਰਤੋ ਕੀਤਾ ਅਤੇ ਇਸ ਜਿਲੇ ਦੇ ਵਿਕਾਸ ਦੇ ਵੱਲ ਕਦੇ ਧਿਆਨ ਨਹੀਂ ਦਿੱਤਾ| ਜਿਸ ਦੇ ਨਤੀਜੇ ਵੱਜੋਂ ਇਹ ਜਿਲਾ ਵਿਕਾਸ ਦੇ ਮਾਮਲੇ ਵਿਚ ਕਾਫ਼ੀ ਪਿਛੜ ਗਿਆ| ਪਿਛਲੇ ਚਾਰ ਸਾਲਾਂ ਵਿਚ ਮੌਜੂਦਾ ਸਰਕਾਰ ਨੇ ਇਸ ਜਿਲੇ ਦੇ ਵਿਕਾਸ ਲਈ ਅਨੇਕ ਕੰਮ ਕੀਤੇ| ਇੱਥੇ ਬਾਗਬਾਨੀ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਦਾ ਨਿਰਮਾਣ ਕੰਮ ਸ਼ੁਰੂ ਕਰਾਇਆ, ਜੀਂਦ ਵਿਚ ਬਾਈਪਾਸ ਬਨਾਉਣ ਦਾ ਕੰਮ ਲਗਭਗ ਪੂਰਾ ਕਰ ਲਿਆ ਗਿਆ ਹੈ, ਪਿੰਡਾਰਾ ਪਿੰਡ ਦੇ ਕੋਲ ਨਵੇਂ ਬੱਸ ਅੱਡੇ ਦਾ ਨਿਰਮਾਣ ਕੰਮ ਚੱਲ ਰਿਹਾ ਹੈ| ਇਸ ਤੋਂ ਇਲਾਵਾ, ਅਨੇਕ ਵਿਕਾਸ ਕੰਮ ਇਸ ਜਿਲੇ ਦੇ ਵਿਕਾਸ ਨੂੰ ਲੈ ਕੇ ਕੀਤੇ ਗਏ ਹਨ| ਉਨਾਂ ਨੇ ਇਹ ਵੀ ਕਿਹਾ ਕਿ ਜੀਂਦ ਜਿਲੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ| ਮੁੱਖ ਮੰਤਰੀ ਨੇ ਜੀਂਦ ਦੇ ਲੋਕ ਨਿਰਮਾਣ ਰੈਸਟ ਹਾਊਸ ਵਿਚ 12 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ| ਉਨਾਂ ਨੇ ਜੀਂਦ ਪਾਣੀਪਤ ਦੇ ਹੇਠਾਂ ਬਣੇ ਅੰਡਰ ਬ੍ਰਿਜ ਦਾ ਉਦਘਾਟਨ ਕੀਤਾ| ਇਸ ਵਿਕਾਸ ਪਜਿਯੋਜਨਾ ‘ਤੇ 15 ਕਰੋੜ ਦੀ ਰਕਮ ਖਰਚ ਕੀਤੀ ਗਈ ਹੈ| ਮੁੱਖ ਮੰਤਰੀ ਜੀਂਦ-ਸਫ਼ੀਦੋਂ ਰੋਡ ਤੋਂ ਜੀਂਦ-ਗੋਹਾਨਾ ਰੋਡ ਤਕ 5.50 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੇ ਮੁੜ ਨਿਰਮਾਣ, ਇਰਗਰਾਹ ਪਿੰਡ ਵਿਜ 4.13 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸੁਤੰਤਰ ਜਲਘਰ, ਬਰਸੋਲਾ ਦੇ ਡਾਂਨੜਾ ਖੇੜੀ ਪਿੰਡ ਤਕ 2.5 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸੜਕ, ਗੋਬਿੰਦਪੁਰਾ ਪਿੰਡ ਵਿਚ 7 ਕਰੋੜ ਰੁਪਏ ਦੀ ਲਗਾਤ ਨਾਲ ਬਨਣ ਵਾਲੇ ਸੁਤੰਤਰ ਜਲਘਰ, ਕਰਸਿੰਧੂ ਤੋਂ ਗੈਡਾਖੇੜਾ, ਕਰਸਿੰਧੂ ਤੋਂ ਰੋਜਖੇੜਾ, ਕਰਸਿੰਧੂ ਤੋਂ ਕੁਚਰਾਨਾ ਤਕ 5 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਤਿੰਨ ਸੜਕਾਂ ਬੁਰਾਡਹੈਰ ਤੋਂ ਕਿਨਾਨਾ ਤਕ 1.18 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸੜਕ, ਬੀਬੀਪੁਰ ਤੋਂ ਬੁਆਨਾ ਤਕ, ਪੋਕਰੀ ਖੇੜੀ ਤੋਂ ਬੀਬੀਪੁਰ ਤਕ, ਰਾਮਰਾਏ ਤੋਂ ਬੀਬੀਪੁਰ ਤਕ 4.89 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਤਿੰਨੋ ਸੜਕਾਂ, ਰੀਂਦ ਸ਼ਹਿਰ ਵਿਚ ਨਰਵਾਨਾ-ਜੀਂਦ-ਰੋਹਤਕ ਰੋਡ ਤਕ ਇਕ ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੜਕਾਂ ਦੇ ਮੁੜ ਨਿਰਮਾਣ ਦੇ ਕੰਮਾਂ ਦਾ ਉਦਘਾਟਨ ਕੀਤਾ| ਇਸ ਦੇ ਬਾਅਦ ਮੁੱਖ ਮੰਤਰੀ ਨੇ ਲੋਕਾਂ ਦੀ ਸ਼ਿਕਾਇਤਾਂ ਤੇ ਸਮੱਸਿਆਵਾਂ ਨੂੰ ਵੀ ਸੁਣਿਆ| ਉਨਾਂ ਨੇ ਲੋਕਾਂ ਵੱਲੋਂ ਰੱਖੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ| ਇਸ ਮੌਕੇ ‘ਤੇ ਜੀਂਦ ਦੇ ਵਿਧਾਇਕ ਕ੍ਰਿਸ਼ਣ ਲਾਲ ਮਿੱਢਾ, ਸਫ਼ੀਦੋਂ ਦੇ ਵਿਧਾਇਕ ਜਸਬੀਰ ਦੇਸ਼ਵਾਲ, ਬੀ.ਜੀ.ਪੀ. ਦੇ ਸੂਬਾ ਸਕੱਤਰ ਜਵਾਹਰ ਸੈਣੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|


