ਸੋਨਭੱਦਰ ਘਟਨਾ ਲਈ ਕਾਂਗਰਸ ਤੇ ਸਪਾ ਜ਼ਿੰਮੇਵਾਰ: ਯੋਗੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਨਭੱਦਰ ਹੱਤਿਆ ਕਾਂਡ ਲਈ ਕਾਂਗਰਸ ਤੇ ਸਮਾਜਵਾਦੀ ਪਾਰਟੀ (ਸਪਾ) ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਸਜ਼ਾ ਲਈ ਤਿਆਰ ਰਹਿਣਾ ਚਾਹੀਦਾ ਹੈ।ਯੋਗੀ ਨੇ ਸੋਨਭੱਦਰ ਦੇ ਉਂਭਾ ਪਿੰਡ ’ਚ ਬੁੱਧਵਾਰ ਨੂੰ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਹੋਈ ਗੋਲਬਾਰੀ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਪ੍ਰਿਯੰਕਾ ਗਾਂਧੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਘਟਨਾ ਦੀ ਤਹਿ ਤੱਕ ਜਾਵੇਗੀ ਅਤੇ ਨਕਲੀ ਹੰਝੂ ਵਹਾਉਣ ਵਾਲਿਆਂ ਦਾ ਪਰਦਾਫਾਸ਼ ਕਰੇਗੀ।ਉਨ੍ਹਾਂ ਸਮਾਜਵਾਦੀ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ, ‘ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੀ ਤਹਿ ’ਚ ਕਾਂਗਰਸ ਆਗੂਆਂ ਦਾ ਪਾਪ ਹੈ ਅਤੇ ਜਿਨ੍ਹਾਂ ਲੋਕਾਂ ਨੇ ਇਹ ਪਾਪ ਕੀਤਾ ਹੈ ਉਨ੍ਹਾਂ ਦੀ ਸਮਾਜਵਾਦੀ ਪਾਰਟੀ ਨਾਲ ਆਰਥਿਕ ਸਾਂਝ ਰਹੀ ਹੈ। ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਸਰਕਾਰ ਨੇ ਸਖਤ ਕਾਰਵਾਈ ਵੀ ਕੀਤੀ ਹੈ।’ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ਸਜ਼ਾ ਵੀ ਤਿਆਰ ਰਹਿਣਾ ਚਾਹੀਦਾ ਹੈ। ਲੰਘੇ ਬੁੱਧਵਾਰ ਵਾਪਰੀ ਇਸ ਘਟਨਾ ਤੋਂ ਬਾਅਦ ਪਹਿਲੀ ਵਾਰ ਸੋਨਭੱਦਰ ਪਹੁੰਚੇ ਯੋਗੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 1955 ’ਚ ਕਾਂਗਰਸ ਸਰਕਾਰ ਨੇ ਸੋਨਭੱਦਰ ’ਚ ਪਾਰਟੀ ਦੇ ਇਕ ਸੀਨੀਅਰ ਆਗੂ ਦੇ ਨਾਂ ’ਤੇ ਕਬਾਇਲੀ ਲੋਕਾਂ ਦੀ ਜ਼ਮੀਨ ਨੂੰ ਜਨਤਕ ਟਰੱਸਟ ਦੇ ਨਾਂ ’ਤੇ ਕਰ ਦਿੱਤਾ ਸੀ।

VIA PUNJAB