ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਅਤੇ ਦੂਸਰਾ ਗੰਭੀਰ ਜ਼ਖਮੀ

ਭੋਗਪੁਰ – ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ’ਤੇ ਸਥਿਤ ਕਸਬਾ ਭੋਗਪੁਰ ਵਿਚ ਬੁਧਵਾਰ ਸਵੇਰੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।ਜਾਣਕਾਰੀ ਅਨੁਸਾਰ ਇਕ ਮਰੂਤੀ ਕਾਰ ਜਲੰਧਰ ਵਲੋਂ ਭੋਗਪੁਰ ਵਲ ਆ ਰਹੀ ਸੀ ਜਦੋਂ ਇਹ ਕਾਰ ਚਾਲਕ ਭੋਗਪੁਰ ਨੇੜਲੇ ਪਿੰਡ ਡਲੀ ਦੇ ਚੌਕ ਕੋਲ ਪੁਜੀ ਤਾਂ ਅਗੇ ਜਾ ਰਹੇ ਟਰਕ ਨੂੰ ਸਜੇ ਪਾਸੇ ਦੀ ਬਜਾਏ ਖਬੇ ਪਾਸੇ ਤੋਂ ਓਵਰਟੇਕ ਕਰ ਰਹੇ ਸੀ ਤਾਂ ਭੋਗਪੁਰ ਵਲੋਂ ਉਲਟ ਦਿਸ਼ਾ ਤੋਂ ਆ ਰਹੇ ਇਕ ਮੋਟਰਸਾਇਕਲ ਅਤੇ ਕਾਰ ਵਿਚਲੇ ਸਿਧੀ ਟਕਰ ਹੋ ਗਈ। ਟਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਮੋਟਸਾਇਕਲ ਨਾਲ ਟਕਰਾਉਣ ਤੋਂ ਬਾਅਦ ਡਵਾਈਡਰ ਟਪ ਕੇ ਸੜਕੇ ਦੇ ਦੂਸਰੇ ਪਾਸੇ ਜਾ ਰੁਕੀ।ਹਾਦਸੇ ‘ਚ ਮੋਟਰਸਾਇਕਲ ਸਵਾਰ ਦੋ ਆਦਮੀ ਦਿਲਰਾਜ ਸਿੰਘ ਪੁਤਰ ਗੁਰਵੀਰ ਸਿੰਘ ਵਾਸੀ ਪਿੰਡ ਚਕ ਝੰਡੂ ਅਤੇ ਦੇਬੀ ਪੁਤਰ ਸਰਦੂਲ ਸਿੰਘ ਵਾਸੀ ਕਿੰਗਰਾ ਚੋਅ ਵਾਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆ ਨੂੰ ਭੋਗਪੁਰ ਦੇ ਇਕ ਨਿਜੀ ਹਸਪਤਾਲ ਲਿਜਾਇਆ ਗਿਆ ਜਿਥੇ ਦੇਬੀ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਕਾਲਾ ਬਕਰਾ ਭੇਜ ਦਿਤਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਜ਼ਖਮੀ ਦਿਲਰਾਜ ਸਿੰਘ ਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ਭੇਜਿਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਜੋਸ਼ੀ ਪੁਲਸ ਪਾਰਟੀ ਨਾਲ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ

VIA PUNJAB