- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੰਕਟ ਵਿੱਚ ਕਮਲਨਾਥ ਸਰਕਾਰ: ਬਹੁਮਤ ਪਰੀਖਣ ਤੇ ਹੁਣ ਸੁਪਰੀਮ ਕੋਰਟ ਕੱਲ ਕਰੇਗਾ ਸੁਣਵਾਈ
ਨਵੀਂ ਦਿੱਲੀ – ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਤੇ ਸੰਕਟ ਦੇ ਬੱਦਲ ਛਾਏ ਹੋਏ ਹਨ| ਇਹ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ| ਮਾਮਲੇ ਤੇ ਅੱਜ ਸੁਣਵਾਈ ਹੋਈ| ਕੋਰਟ ਵਿੱਚ ਭਾਜਪਾ ਨੇਤਾ ਸ਼ਿਵਰਾਜ ਸਿੰਘ ਚੌਹਾਨ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਫਲੋਰ ਟੈਸਟ (ਬਹੁਮਤ ਪਰੀਖਣ) ਛੇਤੀ ਕੀਤਾ ਜਾਵੇ| ਕੋਰਟ ਵਿੱਚ ਸ਼ਿਵਰਾਜ ਸਿੰਘ ਅਤੇ ਭਾਜਪਾ ਵਿਧਾਇਕਾਂ ਵਲੋਂ ਮੁਕੁਲ ਰੋਹਤਗੀ ਅਦਾਲਤ ਵਿੱਚ ਪੇਸ਼ ਹੋਏ| ਕੋਰਟ ਨੇ ਸੂਬਾ ਸਰਕਾਰ, ਸਪੀਕਰ ਅਤੇ ਬਾਗੀ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਤੇ ਕੱਲ ਭਾਵ ਬੁੱਧਵਾਰ ਨੂੰ ਸਵੇਰੇ 10.30 ਵਜੇ ਸੁਣਵਾਈ ਹੋਵੇਗੀ| ਸਾਰਿਆਂ ਨੂੰ ਕੱਲ ਆਪਣਾ ਪੱਖ ਰੱਖਣਾ ਹੈ| ਸੁਣਵਾਈ ਦੌਰਾਨ ਜੱਜਾਂ ਨੇ ਕਿਹਾ ਕਿ ਉਹ ਦੋਹਾਂ ਪੱਖਾਂ ਦੀ ਗੱਲ ਸੁਣਨਾ ਚਾਹੁੰਦੇ ਹਨ| ਜਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਨੂੰ ਸ਼ੁਰੂ ਹੋਈ ਪਰ ਬਹੁਮਤ ਪਰੀਖਣ ਨਹੀਂ ਹੋ ਸਕਿਆ| ਵਿਧਾਨ ਸਭਾ ਦੀ ਕਾਰਵਾਈ 26 ਮਾਰਚ ਤਕ ਟਾਲ ਦਿੱਤੀ ਗਈ| ਹਾਲਾਂਕਿ ਰਾਜਪਾਲ ਲਾਲਜੀ ਟੰਡਨ ਵਲੋਂ ਕਮਲਨਾਥ ਸਰਕਾਰ ਨੂੰ 17 ਮਾਰਚ ਤਕ ਬਹੁਮਤ ਸਾਬਿਤ ਕਰਨ ਨੂੰ ਕਿਹਾ ਗਿਆ ਹੈ| ਜ਼ਿਕਰਯੋਗ ਹੈ ਕਿ ਸਪੀਕਰ ਵਲੋਂ 22 ਕਾਂਗਰਸ ਵਿਧਾਇਕਾਂ ਵਿੱਚੋਂ 6 ਵਿਧਾਇਕਾਂ ਦੇ ਅਸਤੀਫੇ ਸਵੀਕਾਰ ਕਰਨ ਤੋਂ ਬਾਅਦ ਵਿਧਾਇਕਾਂ ਦੀ ਗਿਣਤੀ ਘੱਟ ਹੋ ਕੇ 108 ਹੋ ਗਈ ਹੈ| ਅਜੇ 16 ਬਾਕੀ ਵਿਧਾਇਕਾਂ ਦੇ ਅਸਤੀਫੇ ਸਵੀਕਾਰ ਹੋਣੇ ਬਾਕੀ ਹਨ, ਜੇਕਰ ਉਨ੍ਹਾਂ ਨੂੰ ਵੀ ਗਿਣਿਆ ਜਾਵੇ ਤਾਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 92 ਹੁੰਦੀ ਹੈ| ਸਦਨ ਵਿੱਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 107 ਹੈ| ਬਹੁਮਤ ਲਈ ਜ਼ਰੂਰੀ ਗਿਣਤੀ 112 ਹੈ| 7 ਹੋਰ ਵਿੱਚ ਬਹੁਜਨ ਸਮਾਜ ਪਾਰਟੀ ਦੇ 2 ਵਿਧਾਇਕ, ਸਮਾਜਵਾਦੀ ਪਾਰਟੀ ਦਾ ਇਕ ਅਤੇ 4 ਆਜ਼ਾਦ ਹਨ, ਜਿਨ੍ਹਾਂ ਨੇ ਕਮਲਨਾਥ ਸਰਕਾਰ ਨੂੰ ਸਮਰਥਨ ਦਿੱਤਾ ਸੀ| ਕਾਂਗਰਸ ਦੇ ਕਦਾਵਰ ਨੇਤਾ ਜਿਓਤਿਰਾਦਿਤਿਆ ਸਿੰਧੀਆ ਵੀ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ|


