ਸੰਦਰੇਸਾ ਭਰਾਵਾਂ ਨੇ ਭਾਰਤੀ ਬੈਂਕਾਂ ਨਾਲ ਕੀਤੀ 14.5 ਹਜ਼ਾਰ ਕਰੋੜ ਦੀ ਧੋਖਾਧੜੀ : ਈ.ਡੀ.

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਦਾਅਵਾ ਕੀਤਾ ਹੈ ਕਿ ਸੰਦਰੇਸਾ ਭਰਾਵਾਂ ਨੇ ਭਾਰਤੀ ਬੈਂਕਾਂ ਨੂੰ ਨੀਰਵ ਮੋਦੀ ਨਾਲੋਂ ਕਿਤੇ ਜ਼ਿਆਦਾ ਚੂਨਾ ਲਗਾਇਆ ਹੈ। ਕੇਂਦਰ ਦੀ ਇਸ ਏਜੰਸੀ ਮੁਤਾਬਿਕ ਸਟਰਲਿੰਗ ਬਾਇਓਟੈੱਕ ਲਿਮਿਟੇਡ (ਐਸ.ਬੀ.ਐਲ.)/ਸੰਦੇਸਰਾ ਗਰੁੱਪ ਤੇ ਇਸ ਦੇ ਮੁੱਖ ਪ੍ਰੋਮੋਟਰਾਂ ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਤੇ ਦੀਪਤੀ ਸੰਦੇਸਰਾ ਨੇ ਭਾਰਤੀ ਬੈਂਕਾਂ ਨਾਲ ਲਗਭਗ 14,500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਬੈਂਕ ਨਾਲ 5,383 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਅਧੀਨ ਸੀ.ਬੀ.ਆਈ. ਨੇ ਕੰਪਨੀ ਤੇ ਉਸ ਦੇ ਪ੍ਰੋਮੋਟਰਾਂ ਵਿਰੁੱਧ ਅਕਤੂਬਰ 2017 ‘ਚ ਐੱਫ਼.ਆਈ.ਆਰ. ਦਾਇਰ ਕੀਤੀ ਸੀ। ਉਸ ਤੋਂ ਬਾਅਦ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਵੀ ਮੁਕੱਦਮਾ ਦਾਇਰ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਸੰਦੇਸਰਾ ਗਰੁੱਪ ਦੀਆਂ ਵਿਦੇਸ਼ਾਂ ਵਿੱਚ ਸਥਿਤ ਕੰਪਨੀਆਂ ਨੇ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ 9 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਸੀ।

VIA PUNJAB