ਸੰਨੀ ਦਿਓਲ ਭਾਜਪਾ ਵਿੱਚ ਸ਼ਾਮਿਲ, ਗੁਰਦਾਸਪੁਰ ਤੋਂ ਲੜ ਸਕਦੇ ਹਨ ਚੋਣ

ਨਵੀਂ ਦਿੱਲੀ – ਅਭਿਨੇਤਾ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਫੜ ਲਿਆ ਹੈ| ਉਨ੍ਹਾਂ ਨੇ ਦਿੱਲੀ ਸਥਿਤ ਹੈਡ ਕੁਆਰਟਰ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਲਈ ਉਹ ਗੁਰਦਾਸਪੁਰ ਸੀਟ ਤੋਂ ਭਾਜਪਾ ਟਿਕਟ ਤੇ ਚੋਣ ਲੜ ਸਕਦੇ ਹਨ| ਸੰਨੀ ਦਿਓਲ ਨੇ ਤਿੰਨ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ| ਉਸ ਸਮੇਂ ਤੋਂ ਇਹ ਕਿਆਸ ਲਗਾਏ ਜਾ ਸਨ ਕਿ ਸੰਨੀ ਦਿਓਲ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ| ਮੀਡੀਆ ਰਿਪੋਰਟਾਂ ਅਨੁਸਾਰ ਸੰਨੀ ਦਿਓਲ ਨੂੰ ਭਾਜਪਾ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ| ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਟਿਕਟ ਦਿੱਤੇ ਜਾਣ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ| ਇਸ ਮੌਕੇ ਸੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ,”ਜਿਸ ਤਰ੍ਹਾਂ ਨਾਲ ਮੇਰੇ ਪਾਪਾ ਇਸ ਪਰਿਵਾਰ ਅਤੇ ਅਟਲ ਬਿਹਾਰੀ ਵਾਜਪਾਈ ਨਾਲ ਜੁੜੇ ਸਨ, ਉਸੇ ਤਰ੍ਹਾਂ ਹੀ ਮੈਂ ਹੁਣ ਨਰਿੰਦਰ ਮੋਦੀ ਨਾਲ ਜੁੜਨ ਆਇਆ ਹਾਂ| ਮੈਂ ਚਾਹੁੰਦਾ ਹਾਂ ਕਿ ਮੋਦੀ ਅਗਲੇ 5 ਸਾਲ ਹੋਰ ਪੀ. ਐਮ. ਰਹਿਣ, ਕਿਉਂਕਿ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ| ਦੇਸ਼ ਦੇ ਨੌਜਵਾਨਾਂ ਨੂੰ ਮੋਦੀ ਵਰਗੇ ਲੋਕਾਂ ਦੀ ਲੋੜ ਹੈ| ਮੈਂ ਇਸ ਪਰਿਵਾਰ ਨਾਲ ਜੁੜ ਕੇ ਜੋ ਵੀ ਕਰ ਸਕਦਾ ਹਾਂ, ਉਹ ਸਭ ਦਿਲੋਂ ਕਰਾਂਗਾ|”ਇਸ ਮੌਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕਈ ਸਾਲਾਂ ਦਾ ਪਰਿਵਾਰਕ ਸੰਬੰਧ ਹੁਣ ਸਿਆਸੀ ਸੰਬੰਧ ਬਣਨ ਜਾ ਰਿਹਾ ਹੈ| 2008 ਵਿੱਚ ਧਰਮਿੰਦਰ ਪਾਰਟੀ ਤੋਂ ਸੰਸਦ ਮੈਂਬਰ ਸਨ| ਉਨ੍ਹਾਂ ਦੇ ਬੇਟੇ ਸੰਨੀ ਦਿਓਲ ਵੀ ਜਨਤਾ ਦਰਮਿਆਨ ਰਹਿ ਕੇ ਆਪਣੀ ਸਿਆਸੀ ਛਾਪ ਲੋਕਾਂ ਦਰਮਿਆਨ ਛੱਡਣਗੇ| ਅਜਿਹਾ ਸਾਨੂੰ ਸਾਰਿਆਂ ਨੂੰ ਭਰੋਸਾ ਹੈ| ਜਿਕਰਯੋਗ ਹੈ ਕਿ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਪਹਿਲਾਂ ਹੀ ਮਥੁਰਾ ਤੋਂ ਭਾਜਪਾ ਦੇ ਟਿਕਟ ਤੇ ਚੋਣ ਮੈਦਾਨ ਵਿੱਚ ਹਨ|

VIA PUNJAB