- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੰਵਿਧਾਨ ਤਹਿਤ ਬਣਾਇਆ ਜਾਵੇਗਾ ਰਾਮ ਮੰਦਿਰ : ਪ੍ਰਧਾਨ ਮੰਤਰੀ
ਲੋਕ ਸਭਾ ਚੋਣਾਂ ’ਚ ਚੰਗਦੀ ਕਾਰਗੁਜ਼ਾਰੀ ਦਾ ਵਿਸ਼ਵਾਸ
ਨਵੀਂ ਦਿੱਲੀ – ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਦੌਰਾਨ ਵਡਾ ਬਿਆਨ ਦਿਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਮ ਮੰਦਿਰ ਸਬੰਧੀ ਆਰਡੀਨੈਂਸ ਨਹੀਂ ਲੈ ਕੇ ਆਏਗੀ। ਕਾਨੂੰਨੀ ਪ੍ਰਕਿਰਿਆ ਦੇ ਬਾਅਦ ਹੀ ਰਾਮ ਮੰਦਿਰ ’ਤੇ ਫ਼ੈਸਲਾ ਲਿਆ ਜਾ ਸਕਦਾ ਹੈ। ਪੀ.ਐਮ. ਮੋਦੀ ਨੇ ਕਿਹਾ ਕਿ ਰਾਮ ਮੰਦਿਰ ਸੰਵਿਧਾਨ ਤਹਿਤ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ 70 ਸਾਲ ਸ਼ਾਸਨ ਕਰਨ ਵਾਲਿਆਂ ਨੇ ਰਾਮ ਮੰਦਿਰ ਨੂੰ ਅਟਕਾ ਕੇ ਰਖਿਆ ਹੋਇਆ ਹੈ। ਕਾਂਗਰਸ ’ਤੇ ਵਾਰ ਕਰਦਿਆਂ ਪੀ.ਐਮ. ਮੋਦੀ ਨੇ ਕਿਹਾ ਕਿ ਕਾਂਗਰਸ ਦੇ ਵਕੀਲਾਂ ਨੇ ਇਸ ਕੇਸ ਦੀ ਕਾਨੂੰਨੀ ਪ੍ਰਕਿਰਿਆ ਵਿਚ ਅੜਿਕਾ ਡਾਹਿਆ ਹੈ। ਇਸ ਮੁਦੇ ਤੋਂ ਇਲਾਵਾ ਪੀ.ਐਮ. ਨੇ ਪਾਕਿਸਤਾਨ ਸਬੰਧੀ ਕਿਹਾ ਕਿ ਪਾਕਿਸਤਾਨ ਇਕ ਲੜਾਈ ਨਾਲ ਨਹੀਂ ਸੁਧਰੇਗਾ। ਉਸ ਨੂੰ ਸੁਧਾਰਨ ਵਿਚ ਸਮਾਂ ਲਗੇਗਾ। ਉਨ੍ਹਾਂ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ’ਤੇ ਕੀਤਾ ਫੈਸਲਾ ਜ਼ੋਖ਼ਮ ਭਰਿਆ ਸੀ। ਜਵਾਨਾਂ ਦੀ ਸੁਰਖਿਆ ਉਨ੍ਹਾਂ ਦੀ ਪਹਿਲੀ ਚਿੰਤਾ ਸੀ ਤੇ ਹਮੇਸ਼ਾ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਰਾਫੇਲ ਸਮਝੌਤੇ ‘ਤੇ ਉਹ ਸੰਸਦ ਵਿਚ ਆਪਣਾ ਜਵਾਬ ਦੇ ਚੁਕੇ ਹਨ, ਜਦਕਿ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ‘ਤੇ ਸਭ ਕੁਝ ਸਾਫ਼ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਸੇ ਕਿ ਰਖਿਆ ਸਮਝੌਤਿਆਂ ‘ਚ ਵਿਚੋਲੀਏ ਦੀ ਜ਼ਰੂਰਤ ਕਿਉਂ ਪੈਂਦੀ ਹੈ ਤੇ ਮੀਡੀਆ ਨੂੰ ਰਾਫੇਲ ਸਮਝੌਤੇ ਨੂੰ ਲੈ ਕੇ ਰਾਹੁਲ ਗਾਂਧੀ ਤੋਂ ਸਬੂਤ ਮੰਗਣੇ ਚਾਹੀਦੇ ਹਨ। ਸਾਲ 2019 ਦੀ ਪਹਿਲੀ ਇੰਟਰਵਿਊ ‘ਚ ਸਰਜੀਕਲ ਸਟ੍ਰਾਈਕ ਦੇ ਬਾਵਜੂਦ ਸਰਹਦ ਪਾਰ ਤੋਂ ਹੋ ਰਹੇ ਹਮਲਿਆਂ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਲੜਾਈ ਨਾਲ ਪਾਕਿਸਤਾਨ ਸੁਧਰ ਜਾਵੇਗਾ ਇਹ ਸੋਚਣਾ ਬਹੁਤ ਵਡੀ ਗ਼ਲਤੀ ਹੋਵੇਗੀ। ਪਾਕਿਸਤਾਨ ਨੂੰ ਸੁਧਰਨ ਲਈ ਅਜੇ ਹੋਰ ਸਮਾਂ ਲਗੇਗਾ।2019 ਦਾ ਮੁਕਾਬਲਾ ਜਨਤਾ ਬਨਾਮ ਵਿਰੋਧੀ ਧਿਰ ਦੇ ਮਹਾਂ ਗਠਜੋੜ ਵਿਚਕਾਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਵੀ ਮੋਦੀ ਲਹਿਰ ਅਤੇ ਮੋਦੀ ਮੈਜਿਕ ਦੀ ਗਲ ਸਵੀਕਾਰ ਕਰ ਰਿਹਾ ਹੈ ਤੇ ਮਹਾਂ ਗਠਜੋੜ ਨਾਲ ਲੋਕਾਂ ਨੂੰ ਜੋੜਨ ਲਈ ਤਰਾਂ ਤਰਾਂ ਦੀਆਂ ਗਲ੍ਹਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 2019 ‘ਚ ਮੁਕਾਬਲਾ ਜਨਤਾ ਬਨਾਮ ਵਿਰੋਧੀ ਧਿਰ ਦੇ ਮਹਾਂ ਗਠਜੋੜ ਵਿਚਕਾਰ ਹੋਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀ ਪਹਿਲੀ ਇੰਟਰਵਿਊ ‘ਚ ਕਿਹਾ ਕਿ 2018 ਬਹੁਤ ਸਫਲ ਸਾਲ ਰਿਹਾ ਸੀ ਤੇ ਬਹੁਤ ਸਾਰੇ ਲੋਕਾਂ ਨੇ ਸਿਹਤ ਬੀਮਾ ਯੋਜਨਾ ਅਧੀਨ ਇਲਾਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਤਮ ਵਿਸ਼ਵਾਸ ਨਾਲ ਅਗੇ ਵਧ ਰਹੀ ਹੈ ਤੇ ਭਾਜਪਾ ਸਿਰਫ਼ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਾਰਨ ਨਹੀ ਚਲ ਰਹੀ ਹੈ।


