- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਨੂੰਮਾਨ ਨੂੰ ਦਲਿਤ ਦੱਸਣ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਖਿਲਾਫ ਸ਼ਿਕਾਇਤ ਦਰਜ
ਨਵੀਂ ਦਿੱਲੀ – ਯੂ. ਪੀ. ਦੇ ਸੀ. ਐਮ. ਯੋਗੀ ਆਦਿਤਿਆਨਾਥ ਖਿਲਾਫ ਮੁਰਾਦਾਬਾਦ ਦੀ ਕੋਰਟ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ| ਭਗਵਾਨ ਹਨੂੰਮਾਨ ਨੂੰ ਦਲਿਤ ਦੱਸਣ ਦੇ ਬਿਆਨ ਤੇ ਐਡਵੋਕੇਟ ਨੇ ਕੋਰਟ ਵਿੱਚ ਸ਼ਿਕਾਇਤ ਕੀਤੀ| ਸੀ.ਜੇ.ਐਮ. ਕੋਰਟ ਵਿੱਚ ਸ਼ਿਕਾਇਤ ਤੇ ਸੁਣਵਾਈ ਲਈ 14 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ| ਰਾਜਸਥਾਨ ਵਿੱਚ ਚੋਣ ਜਨਸਭਾ ਵਿੱਚ ਮੁੱਖ ਮੰਤਰੀ ਦੇ ਹਨੂੰਮਾਨ ਨੂੰ ਦਲਿਤ ਸੰਬੰਧੀ ਬਿਆਨ ਦਾ ਮਾਮਲਾ ਕੋਰਟ ਵਿੱਚ ਪਹੁੰਚ ਗਿਆ ਹੈ| ਮੁਰਾਦਾਬਾਦ ਦੇ ਐਡਵੋਕੇਟ ਤ੍ਰਿਲੋਕ ਚੰਦਰ ਦਿਵਾਕਰ ਵਲੋਂ ਮੁੱਖ ਮੰਤਰੀ ਦੇ ਬਿਆਨ ਤੇ ਇਤਰਾਜ ਪ੍ਰਗਟਾਇਆ ਗਿਆ ਹੈ| ਸ਼ਿਕਾਇਤ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਮੁਖ ਮੰਤਰੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ|


