ਹਰਿਆਣਾ ਉਦਯੋਗ ਦੇ ਖੇਤਰ ਵਿਚ ਨਿਵੇਸ਼ਕਾਂ ਦੀ ਪਹਿਲੀ ਪਸੰਦ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਾਡਾ ਸੂਬਾ ਉਦਯੋਗ ਦੇ ਖੇਤਰ ਵਿਚ ਨਿਵੇਸ਼ਕਾਂ ਦੀ ਪਹਿਲ ਪਸੰਦ ਬਣਿਆ ਹੋਇਆ ਹੈ, ਜਿਸ ਕਾਰਣ ਹਰਿਆਣਾ ਇਕੋਨਾਮਿਕ ਪਾਵਰ ਹਾਊਸ ਬਣ ਕੇ ਉਭਰ ਰਿਹਾ ਹੈ| ਸ੍ਰੀ ਸ਼ਰਮਾ ਅੱਜ ਗੁਰੂਗ੍ਰਾਮ ਵਿਚ ਬਿਲਡਰ ਅਸੈਸਿਏਸ਼ਨ ਆਫ ਇੰਡਿਆ ਵੱਲੋਂ ਨਿਰਮਾਣ ਖੇਤਰ ਵਿਚ ਵਰਤੋਂ ਕੀਤੀ ਜਾਣ ਵਾਲੀ ਮਸ਼ੀਨਰੀ ਲਈ ਆਯੋਜਿਤ ਕੌਮਾਂਤਰੀ ਮੇਲਾ ਬਨੌਮਾ ਕੋਨੈਕਸਪੋ ਦੇ ਉਦਘਾਟਨ ਮੌਕੇ ‘ਤੇ ਬੋਲ ਰਹੇ ਸਨ| ਉਨਾਂ ਨੇ ਮਸ਼ੀਨਰੀ ਦੇ ਨਿਰਮਾਤਾਵਾਂ ਨੂੰ ਹਰਿਆਣਾ ਵਿਚ ਵੱਧ ਤੋਂ ਵੱਧ ਉਦਯੋਗ ਲਗਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਵੱਡੇ ਉਦਯੋਗਾਂ ਲਈ ਜਿੱਥੇ ਕਈ ਰਿਆਇਤਾਂ ਦਿੱਤੀ ਜਾ ਰਹੀ ਹੈ, ਉੱਥੇ ਐਮ.ਐਸ.ਐਮ.ਈ. ਲਈ ਉਦਮ ਪ੍ਰੋਤਸਾਹਨ ਨੀਤੀ, 2015 ਰਾਹੀਂ ਕਈ ਪ੍ਰੋਤਸਾਹਨ ਪ੍ਰਦਾਨ ਕੀਤੇ ਜਾ ਰਹੇ ਹਨ| ਇਹ ਨੀਤੀ ਐਮ.ਐਸ.ਐਮ.ਈ. ਨੂੰ ਕੋਈ ਪ੍ਰੋਤਸਾਹਨ ਦਿੰਦੀ ਹੈ ਅਤੇ ਇੰਨਾਂ ਸਾਰੇ ਪ੍ਰੋਤਸਾਹਨ ਜਿਵੇਂ ਵੈਟ ‘ਤੇ ਨਿਵੇਸ਼ ਸਬਸਿਡੀ, ਕਰਜਾ ‘ਤੇ ਵਿਆਜ ਸਬਸਿਡੀ, ਤਕਨਾਲੋਜੀ ਅਪਗ੍ਰੇਡ ਲਈ ਮਦਦ, ਜਾਂਚ ਉਪਕਰਣਾਂ ਲਈ ਮਦਦ, ਸਟਾਪ ਡਿਊਟੀ ਰਿਫੰਡ, ਬਿਜਲੀ ਫੀਸ ਛੋਟ ਆਦਿ ਦਾ ਕੰਮ ਬਿਨਾਂ ਨਿੱਜੀ ਹਾਜਿਰੀ ਦੇ ਆਨਲਾਈਨ ਕੀਤੀ ਜਾ ਸਕਦਾ ਹੈ|ਸ੍ਰੀ ਸ਼ਰਮਾ ਨੇ ਕਿਹਾ ਕਿ ਨਵੀਂ ਉਦਮ ਨੀਤੀ ਦਾ ਮੰਤਵ ਹਰਿਆਣਾ ਨੂੰ ਇਕ ਮੁੱਖ ਨਿਵੇਸ਼ ਥਾਂ ਵੱਜੋਂ ਸਥਾਪਿਤ ਕਰਨਾ, ਨਵਾਚਾਰ ਤੇ ਤਕਨਾਲੋਜੀ ਨੂੰ ਵੱਡੇ ਪੈਮਾਨੈ ‘ਤੇ ਅਪਨਾਉਣਾ, ਉਦਮਸ਼ੀਲਤਾ ਵੱਧਾਉਣ ਲਈ ਦਕਸ਼ਤਾ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਸੰਤੁਲਿਤ ਖੇਤਰ ਅਤੇ ਸਤਤ ਵਿਕਾਸ ਨੂੰ ਪ੍ਰੋਤਸਾਹਨ ਦੇਣਾ ਹੈ| ਉਨਾਂ ਕਿਹਾ ਕਿ ਹਰਿਆਣਾ ਰਾਜ ਵੱਲੋਂ 2 ਫਰਵਰੀ, 2017 ਨੂੰ ਇਕ ਅਹਿਮ ਸੁਧਾਰਾਤਮਕ ਕਦਮ ਚੁੱਕਦੇ ਹੋਏ ਸਿੰਗਲ ਰੂਫ ਮੈਕੇਨਿਜਮ ਸਥਾਪਿਤ ਕੀਤਾ ਗਿਆ| ਇਸ ਵਿਚ 70 ਤੋਂ ਵੱਧ ਉਦਯੋਗਿਕ ਮੰਜ਼ੂਰੀ ਹੁਣ ਸਮੇਂ ਬੱਧ ਤਰੀਕੇ ਨਾਲ ਐਚ.ਈ.ਪੀ.ਸੀ. ਰਾਹੀਂ ਦਿੱਤੀ ਜਾ ਰਹੀ ਹੈ| ਉਦਯੋਗਪਤੀਆਂ ਨੂੰ ਹਰਿਆਣਾ ਵਿਚ ਸਾਰੀ ਸੇਵਾਵਾਂ ਵੱਧ ਤੋਂ ਵੱਧ 45 ਦਿਨਾਂ ਦੇ ਅੰਦਰ ਦਿੱਤੀ ਜਾਂਦੀ ਹੈ| ਨਿਵੇਸ਼ਕਾਂ ਲਈ ਰਸਮੀ ਕਾਰਵਾਈ ਘੱਟ ਕਰ ਦਿੱਤੀ ਹੈ|

VIA PUNJAB