ਹਰਿਆਣਾ ’ਚ ਪਿੰਡ ਸਕੱਤਰਾਂ ਦੀ ਵਿਦਿਅਕ ਯੋਗਤਾ 10ਵੀਂ ਤੋਂ ਗ੍ਰੈਜੂਏਟ ਹੋਵੇਗੀ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਵਿਚ ਭਵਿੱਖ ਵਿਚ ਪਿੰਡ ਸਕੱਤਰਾਂ ਦੀ ਜੋ ਵੀ ਭਰਤੀ ਕੀਤੀ ਜਾਵੇਗੀ, ਉਸ ਵਿਚ ਵਿਦਿਅਕ ਯੋਗਤਾ 10ਵੀਂ ਦੀ ਥਾਂ ਗ੍ਰੈਜੂਏਟ ਹੋਵੇਗੀ ਅਤੇ ਇਸ ਦੇ ਨਾਲ-ਨਾਲ ਇਸ ਆਸਾਮੀ ਲਈ ਬਿਨੈਕਾਰਾਂ ਕੋਲ ਪੰਚਾਇਤੀ ਰਾਜ ਦੇ ਡਿਪਲੋਮੇ ਦੇ ਨਾਲ ਉਨ੍ਹਾਂ ਨੂੰ ਆਈ.ਟੀ. ਦਾ ਗਿਆਨ ਵੀ ਹੋਣਾ ਚਾਹੀਦਾ ਹੈ׀ ਇਹ ਫੈਸਲਾ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਵੱਖ-ਵੱਖ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ׀ ਮੀਟਿੰਗ ਵਿਚ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਵੀ ਹਾਜਿਰ ਸਨ׀ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਸਕੱਤਰਾਂ ਦੀ ਆਸਾਮੀਆਂ ਦੀ ਗਿਣਤੀ ਵਿਚ ਵਧਾਈ ਜਾਵੇਗੀ, ਕਿਉਂਕਿ ਮੌਜ਼ੂਦਾ ਵਿਚ ਲਗਭਗ 2200 ਪਿੰਡ ਸਕੱਤਰਾਂ ਦੀ ਆਸਾਮੀਆਂ ਹਨ ਅਤੇ ਹਰਿਆਣਾ ਵਿਚ 6,000 ਤੋਂ ਵੱਧ ਪਿੰਡ ਪੰਚਾਇਤਾਂ ਹਨ ਇਸ ਲਈ ਹਰੇਕ ਵੱਡੀ ਪੰਚਾਇਤ ’ਤੇ ਇਕ ਪਿੰਡ ਸਕੱਤਰ ਅਤੇ 2 ਛੋਟੀ ਪੰਚਾਇਤਾਂ ’ਤੇ ਇਕ ਪਿੰਡ ਸਕੱਤਰ ਹੋਣਾ ਚਾਹੀਦਾ ਹੈ׀ ਮੀਟਿੰਗ ਵਿਚ ਦਸਿਆ ਗਿਆ ਕਿ ਮੌਜ਼ੂਦਾ ਵਿਚ ਸੂਬੇ ਵਿਚ 2294 ਕਲਸਟਰ ਹਨ, ਜਿਸ ਦੇ ਤਹਿਤ 1783 ਪਿੰਡ ਸਕੱਤਰੇਤ ਬਣ ਚੁੱਕੇ ਹਨ ਅਤੇ ਚਲ ਰਹੇ ਹਨ ਅਤੇ 511 ’ਤੇ ਰਕਮ ਭੇਜੀ ਗਈ ਹੈ׀ ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਸਕੱਤਰੇਤਾਂ ਦਾ ਵਰਗੀਕਰਣ ਕਰਨ ਕਿ ਕਿਸੇ ਪਿੰਡ ਸਕੱਤਰੇਤ ਦਾ ਕਿੰਨਾ ਖੇਤਰ ਹੈ ਅਤੇ ਉੱਥੇ ਕਿਹੜੀ-ਕਿਹੜੀ ਸਹੂਲਤਾਂ ਦੀ ਲੋਂੜ ਹੈ׀ ਉਸ ਅਨੁਸਾਰ ਪਿੰਡ ਸਕੱਤਰਤਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਅਤੇ ਉੱਥੇ ਆਉਣ ਵਾਲੇ ਸਰਪੰਚ, ਪਿੰਡ ਸਕੱਤਰ, ਪਟਵਾਰੀ ਆਦਿ ਦੇ ਬੈਠਣ ਲਈ ਯੋਗ ਥਾਂ ਹੋਵੇ, ਤਾਂ ਜੋ ਉਹ ਲੋਕਾਂ ਨੂੰ ਆਪਣੀ ਸੇਵਾਵਾਂ ਦੇ ਸਕਣ׀ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਸਕੱਤਰੇਤ ਘੱਟੋਂ ਘੱਟ ਅੱਧਾ ਏਕੜ ਜਮੀਨ ਵਿਚ ਹੋਣਾ ਚਾਹੀਦਾ ਹੈ ਇਸ ਦੇ ਨਾਲ-ਨਾਲ ਪਿੰਡ ਸਕੱਤਰੇਤ ਵਿਚ ਇਕ ਲਾਈਬ੍ਰੇਰੀ ਦਾ ਵੀ ਪ੍ਰਵਧਾਨ ਹੋਣਾ ਚਾਹੀਦਾ ਹੈ׀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਉਹ ਸਾਰੇ 2294 ਕਲਸਟਰਾਂ ਦਾ ਡਾਟਾ ਤਿਆਰ ਕਰਨ ਅਤੇ ਉੱਥੇ ਆਉਣ ਵਾਲੇ ਅਧਿਕਾਰੀ, ਕਰਮਚਾਰੀ ਅਤੇ ਹੋਰ ਵਿਅਕਤੀਆਂ ਦੀ ਹਾਜਿਰੀ ਦਾ ਵੀ ਪ੍ਰਵਧਾਨ ਹੋਵੇ׀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਹਰੇਕ ਪਿੰਡ ਸਕੱਤਰੇਤ ਵਿਚ ਚੌਕੀਦਾਰ ਦੀ ਵੀ ਡਿਊਟੀ ਲਗਾਈ ਜਾਵੇ ਅਤੇ ਸਬੰਧਤ ਬੀ.ਡੀ.ਪੀ.ਓ. ਨੂੰ ਆਦੇਸ਼ ਦਿੱਤੇ ਜਾਣ ਕਿ ਉਹ ਆਪਣੇ ਸਬੰਧਤ ਖੇਤਰ ਵਿਚ ਖੁਲ੍ਹਣ ਵਾਲੇ ਪਿੰਡ ਸਕੱਤਰੇਤਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਚਲਾਏ ਰੱਖਣ׀ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਰਾਜ ਵਿਚ 820 ਕਸਰਤਘਰਾਂ ਨੂੰ ਖੋਲ੍ਹਣ ਲਈ ਪ੍ਰਵਾਨਗੀ ਪ੍ਰਦਾਨ ਕੀਤੀ ਗਈ, ਜਿਸ ਵਿਚ 440 ਕਸਰਤਘਰ ਬਣਾਏ ਜਾ ਚੁੱਕੇ ਹਨ ਅਤੇ 220 ਦਾ ਕੰਮ ਚਲ ਰਿਹਾ ਹੈ׀ ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਕਸਰਤਘਰ ਤਿਆਰ ਹੋ ਚੁੱਕੇ ਹਨ ਅਤੇ ਜਿੰਨ੍ਹਾਂ ’ਤੇ ਕੰਮ ਹੋ ਹਿਾ ਹੈ ਉਨ੍ਹਾਂ ਦਾ ਵਿਧਾਨ ਸਭਾ ਅਨੁਸਾਰ ਡਾਟਾ ਤਿਆਰ ਕਰਕੇ ਉਨ੍ਹਾਂ ਨੂੰ ਦੱਸਣ׀ ਮੀਟਿੰਗ ਵਿਚ ਮੁੱਖ ਮੰਰਤੀ ਨੂੰ ਦਸਿਆ ਗਿਆ ਕਿ ਰਾਜ ਵਿਚ 1,000 ਯੋਗ ਕੋਚਾਂ ਦੀ ਭਰਤੀ ਕੀਤੀ ਜਾਣੀ ਹੈ, ਜਿੰਨ੍ਹਾਂ ਵਿਚੋਂ 250 ਯੋਗ ਕੋਚ ਨਿਯੁਕਤ ਕੀਤੇ ਜਾ ਚੁੱਕੇ ਹਨ ਅਤੇ ਬਾਕੀ 750 ਯੋਗ ਕੋਚਾਂ ਨੂੰ ਭਰਤੀ ਕਰਨ ਲਈ ਬਿਨੈ ਮੰਗੇ ਹੋਏ ਹਨ׀ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਅੰਤਰ ਜਿਲਾ ਪਰਿਸ਼ਦ ਦਾ ਡਰਾਟ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਪਰਿਸ਼ਦ ਵਿਚ ਸਾਰੇ ਜਿਲਾ ਪਰਿਸ਼ਦਾਂ ਦੇ ਚੇਅਰਮੈਨ, ਬਲਾਕ ਕਮੇਟੀ ਦੇ ਚੇਅਰਮੈਨ, ਨਗਰ ਨਿਗਮਾਂ ਦੇ ਮੇਅਰ ਆਦਿ ਇਸ ਵਿਚ ਸ਼ਾਮਿਲ ਹੋਣਗੇ׀ ਇਸ ਤੋਂ ਇਲਾਵਾ, ਇਸ ਪਰਿਸ਼ਦ ਵਿਚ ਮੰਤਰੀ ਵੀ ਸ਼ਾਮਿਲ ਹੋਣਗੇ ਅਤੇ ਜਲਦ ਹੀ ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ׀ ਮੀਟਿੰਗ ਵਿਚ ਉਦਯੋਗ ਵਿਭਾਗ ਨੂੰ ਜਮੀਨ ਲੀਜ ’ਤੇ ਦੇਣ ਲਈ ਅਤੇ ਸ਼ਿਵਧਾਮ ਯੋਜਨਾ ਦੇ ਤਹਿਤ ਦਿੱਤੀ ਜਾਣ ਵਾਲੀ ਸਹੂਲਤਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ׀ ਮੀਟਿੰਗ ਵਿਚ ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਮੰਦੀਪ ਸਿੰਘ ਬਰਾੜ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜ਼ਿਰ ਸਨ

VIA PUNJAB