ਹਰਿਆਣਾ ’ਚ 1 ਕਰੋੜ 80 ਲੱਖ ਵੋਟਰ : ਸੂਬਾ ਚੋਣ ਅਧਿਕਾਰੀ

ਚੰਡੀਗੜ – ਹਰਿਆਣਾ ਵਿਚ ਲੋਕ ਸਭਾ ਆਮ ਚੋਣ 2019 ਵਿਚ 1 ਕਰੋੜ 80 ਲਖ 56 ਹਜ਼ਾਰ 896 ਵੋਟਰ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ। 12 ਮਈ ਨੂੰ ਹੋਣ ਵਾਲੇ ਵੋਟ ਲਈ ਰਾਜ ਵਿਚ ਕੁਲ 19433 ਵੋਟ ਕੇਂਦਰ ਬਣਾਏ ਗਏ ਹਨ। ਹਰਿਆਣਾ ਦੇ ਸੰਯੁਕਤ ਮੁਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 23 ਅਪ੍ਰੈਲ ਨੂੰ ਛਪੀ ਸੋਧੀ ਵੋਟਰ ਸੂਚੀ ਅਨੁਸਾਰ ਸੂਬੇ ਵਿਚ ਕੁਲ 1,80,56,896 ਵੋਟਰ ਹਨ, ਜਿੰਨਾਂ ਵਿਚੋਂ 1 ਲਖ 5 ਹਜ਼ਾਰ 859 ਸਰਵਿਸ ਵੋਟਰ ਸ਼ਾਮਿਲ ਹਨ।

VIA PUNJAB