ਹਰਿਆਣਾ ਟ੍ਰਾਂਸਪੋਰਟ ਦੇ ਬੇੜੇ ਵਿਚ ਜਲਦ ਹੀ 300 ਹੋਰ ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ – ਟਰਾਂਸਪੋਰਟ ਮੰਤਰੀ

ਚੰਡੀਗੜ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੂੰ ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਵਿਚ ਆਰਾਮਦਾਇਕ ਯਾਤਰਾ ਦੀ ਸਹੂਲਤ ਮਹੁਈਆ ਕਰਾਉਣਾ ਉਨਾਂ ਦੀ ਪਹਿਲ ਹੈ, ਇਸ ਕੜੀ ਵਿਚ ਹਰ ਸਾਲ ਕੰਡਮ ਬੱਸਾਂ ਨੂੰ ਵਾਰੀ-ਵਾਰੀ ਆਧਾਰ ‘ਤੇ ਨਵੀਂ ਬੱਸਾਂ ਦੇ ਨਾਲ ਬਦਲਿਆ ਜਾ ਰਿਹਾ ਹੈ ਅਤੇ ਜਲਦੀ ਹੀ 300 ਹੋਰ ਨਵੀਆਂ ਬੱਸਾਂ ਹਰਿਆਣਾ ਟ੍ਰਾਂਸਪੋਰਟ ਦੇ ਬੇੜੇ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ, ਜਿਸ ਦੀ ਮੰਜੂਰੀ ਪ੍ਰਾਪਤ ਕਰਨ ਲਈ ਸਰਕਾਰ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ ਨੂੰ ਭੇਜਿਆ ਗਿਆ ਹੈ| ਟ੍ਰਾਂਸਪੋਰਟ ਮੰਤਰੀ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ| ਇਕ ਸੁਆਲ ਦੇ ਜਵਾਬ ਵਿਚ ਉਨਾਂ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦਾ ਬਜਟ ਸ਼ੈਂਸ਼ਨ 20 ਫ਼ਰਵਰੀ ਤੋਂ ਸ਼ੁਰੂ ਹੋਵੇਗਾ| ਉਨਾਂ ਨੇ ਆਸ ਪ੍ਰਗਟਾਈ ਕਿ ਜਿਸ ਤਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸਾਲ ਦੇ ਕੇਂਦਰੀ ਅੰਤਰਿਮ ਬਜਟ ਵਿਚ ਹਰ ਵਰਗ ਦਾ ਧਿਆਨ ਰੱਖਿਆ ਹੈ ਅਤੇ ਕਿਸਾਨਾਂ ਨੂੰ ਪੈਂਸ਼ਨ ਦੇਣ ਦੀ ਗਲ ਪਹਿਲੀ ਵਾਰ ਸਰਕਾਰ ਦੇ ਬਜਟ ਵਿਚ ਰੱਖੀ ਗਈ ਹੈ| ਇਸ ਤਰਾਂ ਹਰਿਆਣਾ ਦਾ ਇਹ ਬਜਟ ਵੀ ਇਤਿਹਾਸਿਕ ਹੋਵੇਗਾ| ਜੀਂਦ ਜਿਮਣੀ ਚੋਣ ਦੇ ਸਬੰਧ ਵਿਚ ਪੁੱਛੇ ਜਾਣ ‘ਤੇ ਸ੍ਰੀ ਪਵਾਰ ਨੇ ਕਿਹਾ ਕਿ ਜੀਂਦ ਦੇ ਲੋਕਾਂ ਨੇ ਵਿਰੋਧੀ ਪਾਰਟੀਆਂ ਨੂੰ ਉਨਾਂ ਦੀ ਔਕਾਤ ਦੱਸ ਦਿੱਤੀ ਹੈ ਅਤੇ ਇਸ ਗੱਲ ‘ਤੇ ਮੋਹਰ ਲਗਾ ਦਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ 2019 ਦੇ ਲੋਕ ਸਭਾ ਤੇ ਵਿਧਾਨ ਸਭਾ ਚੋਣ ਵਿਚ ਫ਼ਿਰ ਤੋਂ ਸੱਤਾ ਵਿਚ ਆਵੇਗੀ|

VIA PUNJAB