- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਦੋ ਵੱਡੇ ਕਾਂਗਰਸੀ ਆਗੂ ਈਸ਼ਵਰ ਸਿੰਘ ਅਤੇ ਸਤਪਾਲ ਸੰਗਪਾਲ ਜੇਜੇਪੀ ਵਿੱਚ ਸ਼ਾਮਿਲ
ਨਵੀਂ ਦਿੱਲੀ – ਸਾਬਕਾ ਸਹਿਕਾਰਤਾ ਮੰਤਰੀ ਅਤੇ ਕਾਂਗਰਸੀ ਨੇਤਾ ਸਤਪਾਲ ਸੰਗਵਾਨ ਅਤੇ ਸਾਬਕਾ ਰਾਜਸਭਾ ਸੰਸਦ ਮੈਂਬਰ ਈਸ਼ਵਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਸਤਪਾਲ ਸੰਗਵਾਨ ਅਤੇ ਈਸ਼ਵਰ ਸਿੰਘ ਨੇ ਦਿੱਲੀ ਵਿੱਚ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ ਦੌਰਾਨ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿੱਚ ਸ਼ਾਮਲ ਹੋ ਗਏ ਹਨ| ਇਸ ਮੌਕੇ ਈਸ਼ਵਰ ਸਿੰਘ ਨੇ ਕਿਹਾ ਹੈ ਕਿ ਦੁਸ਼ਯੰਤ ਚੌਟਾਲਾ ਦੀ ਸ਼ਖਸੀਅਤ ਕਾਰਨ ਉਨ੍ਹਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ| ਕਾਂਗਰਸ ਵਿੱਚ ਲੀਡਰਸ਼ਿਪ ਵਰਗੀ ਕੋਈ ਗੱਲ ਨਹੀਂ ਹੈ ਅਤੇ 40 ਸਾਲ ਮੈਂ ਕਾਂਗਰਸ ਵਿੱਚ ਰਿਹਾ ਹਾਂ|ਸਤਪਾਲ ਸੰਗਵਾਨ ਨੇ ਕਿਹਾ ਹੈ ਕਿ ਮੈਂ ਹੁੱਡਾ ਲਈ ਬਹੁਤ ਕੁਝ ਕੀਤਾ ਹੈ| ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਨੂੰ ਕਿਹਾ ਹੈ ਕਿ ਉਹ ਵਾਅਦਾ ਕਰਦੇ ਹਨ ਕਿ 24 ਅਕਤੂਬਰ ਨੂੰ ਮੈਂ ਵਿਧਾਇਕ ਬਣ ਤੇ ਦਿਖਾਵਾਂਗਾ| ਜਿਕਰਯੋਗ ਹੈ ਕਿ ਸਤਪਾਲ ਸੰਗਵਾਨ ਦਾਦਰੀ ਸੀਟ ਤੇ 1996 ਤੋਂ ਸਰਗਰਮ ਹਨ| ਉਹ ਇੱਥੋਂ 5 ਵਾਰ ਚੋਣਾਂ ਲੜ ਚੁੱਕੇ ਹਨ|


