- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁਖ ਮੰਤਰੀ ਨੇ ਪੰਚਕੂਲਾ ਵਿਚ 35.48 ਕਰੋੜ ਰੁਪਏ ਨਾਲ ਗੈਸਟ ਹਾਊਸ ਦਾ ਉਦਘਾਟਨ ਕੀਤਾ
ਚੰਡੀਗੜ – ਪੰਚਕੂਲਾ ਦੇ ਵਿਕਾਸ ਵਿਚ ਅਜ ਉਸ ਸਮੇਂ ਅਜ ਨਵਾਂ ਪੰਨਾ ਜੁੜ ਗਿਆ ਜਦੋਂ ਮੁਖ ਮੰਤਰੀ ਮਨੋਹਰ ਲਾਲ ਨੇ ਸੈਕਟਰ-1 ਵਿਚ 35.48 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਗਏ ਲੋਕ ਨਿਰਮਾਣ ਵਿਭਾਗ ਦੇ ਗੈਸਟ ਹਾਊਸ ਦਾ ਉਦਘਾਟਨ ਅਤੇ ਸੈਕਟਰ-19 ਵਿਚ 30.54 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਰੇਲਵੇ ਓਵਰ ਬ੍ਰਿਜ ਦਾ ਨੀਂਹ ਪਥਰ ਰਖਿਆ ਇਸ ਤੋਂ ਇਲਾਵਾ, ਮੁਖ ਮੰਤਰੀ ਨੇ ਪੰਚਕੂਲਾ ਵਿਚ 35 ਏਕੜ ਵਿਚ ਜਲਦੀ ਦੀ ਆਯੂਸ਼ ਐਮਸ ਦਾ ਨੀਂਹ ਪਥਰ ਕਰਨ ਦਾ ਅਤੇ ਇਥੇ ਮੈਡੀਸਿਟੀ ਤੇ ਐਜੂਸਿਟੀ ਦੇ ਨਾਲ-ਨਾਲ ਗੁਰੂਗ੍ਰਾਮ ਦੀ ਤਰਜ ‘ਤੇ ਵਿਕਾਸ ਕਰਾਉਣ ਦਾ ਭਰੋਸਾ ਦਿਤਾ ਮੁਖ ਮੰਤਰੀ ਅਜ ਪੰਚਕੂਲਾ ਸੈਕਟਰ-1 ਵਿਚ 35.48 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਗਏ ਪੀ.ਡਬਲਯੂ.ਡੀ. ਰੈਸਟ ਹਾਊਸ ਦਾ ਉਦਘਾਟਨ ਕਰਨ ਦੇ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ ਪ੍ਰੋਗ੍ਰਾਮ ਦੀ ਅਗਵਾਈ ਲੋਕ ਨਿਰਮਾਣ ਵਿਭਾਗ ਮੰਤਰੀ ਰਾਓ ਨਰਬੀਰ ਸਿੰਘ ਨੇ ਕੀਤੀ ਵਿਧਾਇਕ ਗਿਆਨਚੰਦ ਗੁਪਤਾ ਵੀ ਇਸ ਮੌਕੇ ‘ਤੇ ਮੌਜ਼ੂਦ ਸਨ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪੰਚਕੂਲਾ ਭਲੇ ਹੀ ਸੂਬੇ ਦੀ ਰਾਜਧਾਨੀ ਨਾ ਹੋਵੇ, ਪਰ ਜਿਆਦਾਤਰ ਵਿਭਾਗਾਂ ਦੇ ਇਥੇ ਮੁਖ ਦਫ਼ਤਰ ਹੋਣ ਦੇ ਕਾਰਨ ਇਸ ਦਾ ਵਧ ਮਹਤਵ ਹੈ ਇਸ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛਡੀ ਜਾਵੇਗੀ ਪਿਛਲੇ ਚਾਰ ਸਾਲਾਂ ਵਿਚ ਇਥੇ ਕਰੀਬ 2 ਹਜਾਰ ਕਰੋੜ ਦੇ ਵਿਕਾਸ ਕੰਮ ਐਲਾਨ ਕੀਤੇ ਹਨ ਜਿੰਨਾਂ ‘ਤੇ ਕੰਮ ਜਾਰੀ ਹੈ ਮੁਖ ਮੰਤਰੀ ਨੇ ਸੈਕਟਰ-19 ਵਿਚ 30.54 ਕਰੋੜ ਰੁਪਏ ਦੀ ਲਾਗਤ ਵਿਚ ਬਨਣ ਵਾਲੇ ਰੇਲਵੇ ਓਵਰ ਬ੍ਰਿਜ ਦਾ ਨੀਂਹ ਪਥਰ ਵੀ ਰਖਿਆ ਜੋ 15 ਮਹੀਨਿਆਂ ਵਿਚ ਤਿਆਰ ਹੋਵੇਗਾ ਇਹ ਸੈਕਟਰ-19 ਦੇ ਲੋਕਾਂ ਦੀ ਚਿਰਾਂ ਤੋਂ ਲੰਬੀ ਮੰਗ ਸੀ ਮੁਖ ਮੰਤਰੀ ਨੇ ਕਿਹਾ ਕਿ ਇਸ ਚਾਰ ਮੰਜਿਲਾਂ ਰੈਸਟ ਹਾਊਸ ਵਿਚ 107 ਕਮਰੇ ਹਨ ਇਸ ਤਰਾਂ ਦਾ ਇਕ ਆਧੁਨਿਕ ਰੈਸਟ ਹਾਊਸ ਗੁਰੂਗ੍ਰਾਮ ਵਿਚ ਵੀ ਬਣਾਇਆ ਗਿਆ ਹੈ ਇੰਨਾਂ ਦੋਵੇਂ ਰੈਸਟ ਹਾਊਸਾਂ ਨਾਲ ਚੰਡੀਗੜ ਤੇ ਦਿਲੀ ਵਿਚ ਕੰਮ ਤੋਂ ਜਾਣ ਵਾਲੇ ਆਮ ਆਦਮੀ ਦੇ ਨਾਲ-ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਠਹਿਰਣ ਦੀ ਸਹੂਲਤ ਮਹੁਈਆ ਹੋਵੇਗੀ ਉਨਾਂ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਪੰਚਕੂਲਾ ਨੂੰ ਗੁਰੂਗ੍ਰਾਮ ਤੋਂ ਵਧ ਵਿਕਸਿਤ ਕੀਤਾ ਜਾਵੇਗਾ ਵਿਕਾਸ ਲਈ ਧਨ ਦੀ ਕੋਈ ਕਮੀ ਨਹੀਂ ਰਹਿਣ ਦਿਤੀ ਜਾਵੇਗੀ ਅਸਲ ਵਿਚ ਪੰਚਕੂਲਾ ਨੂੰ ਹਰਿਆਣਾ ਦੀ ਮਿੰਨੀ ਰਾਜਧਾਨੀ ਮੰਨਿਆ ਜਾਂਦਾ ਹੈ ਉਨਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ 90 ਦੀ 90 ਵਿਧਾਨ ਸਭਾਵਾਂ ਵਿਚ ਬਰਾਬਰ ਵਿਕਾਸ ਕਰਾਉਣਾ ਉਨਾਂ ਦਾ ਟੀਚਾ ਰਿਹਾ ਹੈ ਪਰ ਪੰਚਕੂਲਾ ਵਿਚ ਕੁਝ ਵਧ ਵਿਕਾਸ ਹੋ ਗਿਆ ਹੈ ਇਹ ਸਭਾਵਿਕ ਵੀ ਹੈ ਕਿਉਂਕਿ ਜਿਆਦਾਤਰ ਵਿਭਾਗਾਂ ਦੇ ਮੁਖ ਦਫ਼ਤਰ ਇਥੇ ਹਨ ਉਨਾਂ ਨੇ ਕਿਹਾ ਕਿ ਹਰਿਅਣਾ ਲੋਕਾਯੁਕਤ ਦਫ਼ਤਰ ਲਈ ਦੇ ਲਈ ਵੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਥਾਂ ਮਹੁਈਆ ਕਰਾਉਣ ਨੂੰ ਕਿਹਾ ਗਿਆ ਹੈ ਉਨਾਂ ਨੇ ਕਿਹਾ ਕਿ ਪੰਚਕੂਲਾ ਵਿਚ ਠੋਸ ਕੂੜਾ ਪ੍ਰਬੰਧਨ, ਤਾਊ ਦੇਵੀ ਲਾਲ ਖੇਡ ਕੰਪਲੈਸ ਵਿਚ ਕੌਮਾਂਤਰੀ ਪਧਰ ਦਾ ਬਹੁਉਦੇਸ਼ੀ ਹਾਲ ਅਤੇ ਵਾਟਰ ਵਰਕਰਸ ਦਾ ਨਿਰਮਾਣ ਵੀ ਕਰਾਇਆ ਗਿਆ ਹੈ ਉਨਾਂ ਨੇ ਕਿਹਾ ਕਿ ਹਰ ਅਧਿਕਾਰੀ, ਕਰਮਚਾਰੀ, ਸਾਬਕਾ ਸੈਨਿਕ ਦੀ ਰਹਿਣ ਦੇ ਲਈ ਪਹਿਲੀ ਪਸੰਦ ਹੁਣ ਪੰਚਕੂਲਾ ਬਣ ਗਿਆ ਹੈ ਮੰਤਰੀ ਰਾਓ ਨਰਬੀਰ ਨੇ ਮੁਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨਾਂ ਨੇ ਆਪਣੇ ਰੁਝੇਵੇਂ ਸਮੇਂ ਤੋਂ ਸਾਡੇ ਲਈ ਸਮਾਂ ਕਢਿਆ, ਉਨਾਂ ਨੇ 31 ਜਨਵਰੀ ਨੂੰ ਸ਼ੁਭ ਮੰਨ ਕੇ ਇਸ ਦਿਨ ਉਦਘਾਟਨ ਦੀ ਗਲ ਮੰਨੀ ਉਨਾਂ ਨੇ ਕਿਹਾ ਕਿ ਅਜ ਦਾ ਦਿਨ ਪੰਚਕੂਲਾ ਲਈ ਇਤਿਹਾਸਿਕ ਦਿਨ ਹੈ ਪਹਿਲਾਂ ਤੋਂ ਹੀ ਜਿਆਦਾਤਰ ਵਿਭਾਗਾਂ ਦੇ ਦਫ਼ਤਰ ਚੰਡੀਗੜ ਤੋਂ ਇਥੇ ਸ਼ਿਫ਼ਟ ਹੋਣ ਲਗੇ ਹਨ ਪਰ ਪੀ.ਡਬਲਯੂ.ਡੀ. ਵਿਭਾਗ ਇਸ ਵਿਚ ਪਿਛੇ ਰਹਿ ਗਿਆ ਸੀ ਸਾਡੀ ਸਰਕਾਰ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਇਥੇ ਰੈਸਟ ਹਾਊਸ ਬਨਾਉਣ ਨੂੰ ਪਹਿਲ ਕੀਤੀ ਅਤੇ ਅਜ ਰਿਕਾਰਡ ਸਮੇਂ ਵਿਚ ਇਹ ਬਣ ਕੇ ਤਿਆਰ ਹੋ ਗਿਆ ਹੈ ਉਨਾਂ ਨੇ ਕਿਹਾ ਕਿ ਪਾਣੀਪਤ, ਪਲਵਲ, ਘਰੌਂਡਾ ਅਤੇ ਰਿਵਾੜੀ ਦੇ ਰੈਸਟ ਹਾਊਸ ਦਾ ਵੀ ਆਧੁਨੀਕਰਣ ਕੀਤਾ ਜਾ ਰਿਹਾ ਹੈ ਉਨਾਂ ਨੇ ਕਿਹਾ ਕਿ ਉਨਾਂ ਦੀ ਕੋਸ਼ਿਸ਼ ਰਹੇਗੀ ਕਿ ਹਰ ਵਿਅਕਤੀ ਘਰ ਬੈਠੇ ਹੀ ਇਨਾਂ ਦੀ ਵਰਤੋ ਕਰ ਸਕੇ, ਇਸ ਦੇ ਲਈ ਜਲਦੀ ਹੀ ਆਨਲਾਇਨ ਬੁਕਿੰਗ ਦੀ ਸਹੂਲਤ ਮਹੁਈਆ ਕਰਾਈ ਜਾਵੇਗੀ ਵਿਧਾਇਕ ਅਤੇ ਮੁਖ ਸਚੇਤਕ ਗਿਆਨਚੰਦ ਗੁਪਤਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਪੰਚਕੂਲਾ ਵਿਚ ਰਿਕਾਰਡ ਵਿਕਾਸ ਕਰਾਉਣ ਦੇ ਲਈ ਮੁਖ ਮੰਤਰੀ ਦੇ ਧੰਨਵਾਦੀ ਹਨ ਸੈਕਟਰ-19 ਦੇ ਆਰ.ਓ.ਬੀ. ਨੂੰ ਵਿਧਾਨ ਸਭਾ ਵਿਚ ਉਸ ਸਮੇਂ ਦੇ ਪੀ.ਡਬਲਯੂ.ਡੀ. ਮੰਤਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਨਾਮੁਮਕਿਨ ਕਹਿ ਕੇ ਰਦ ਕਰ ਦਿਤਾ ਸੀ ਪਰ ਭਾਜਪਾ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਕਿਉਂਕਿ ਪੰਚਕੂਲਾ ਦਾ ਸੈਕਟਰ-19 ਮੈਨ ਪੰਚਕੂਲਾ ਤੋਂ ਕਟਿਆ ਜਿਹਾ ਰਹਿੰਦਾ ਸੀ ਅਤੇ ਆਵਾਜਾਈ ਵਿਚ ਲੋਕਾਂ ਨੂੰ ਅਸਹੂਲਤ ਹੀ ਨਹੀਂ ਸਗੋਂ ਜਾਮ ਲਗਿਆ ਰਹਿੰਦਾ ਸੀ ਉਨਾਂ ਨੇ ਇਸ ਮੁਦੇ ਦਾ ਮੁੜ ਵਿਧਾਨ ਸਭਾ ਵਿਚ ਚੁਕਿਆ ਅਤੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਨੇ ਸਦਨ ਵਿਚ ਭਰੋਸਾ ਦਿਤਾ ਸੀ ਕਿ ਉਹ ਇਸ ਦੇ ਨਿਰਮਾਣ ਦੀ ਸੰਭਾਵਨਾਵਾਂ ਨੂੰ ਪਤਾ ਲਗਵਾਉਣਗੇ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਇੰਜੀਨੀਅਰਾਂ ਨੇ ਇਸ ਦੀ ਡਰਾਇੰਗ ਤਿਆਰ ਕੀਤੀ ਹੈ, ਜਿਸ ਦਾ ਨਤੀਜਾ ਅਜ ਮੁਖ ਮੰਤਰੀ ਨੇ ਨੀਂਹ ਪਥਰ ਰਖਿਆ ਹੈ, ਜਿਸ ਨੂੰ ਜਲਦੀ ਹੀ ਪੂਰਾ ਕਰ ਦਿਆ ਜਾਵੇਗਾ ਜੋ ਸੈਕਟਰ 19 ਦੇ ਲੋਕਾਂ ਲਈ ਨਵੇਂ ਸਾਲ ਦੇ ਤੋਹਫ਼ੇ ਤੋਂ ਘਟ ਨਹੀਂ ਹੋਵੇਗਾ ਇਸ ਆਰ.ਓ.ਬੀ. ਨੂੰ ਪ੍ਰਾਥਮਿਕਤਾ ਤੋਂ ਸਿਰੇ ਚੜਾਉਣ ਲਈ ਉਨਾਂ ਨੇ ਮੁਖ ਮੰਤਰੀ ਤੇ ਲੋਕ ਨਿਰਮਾਣ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਸ੍ਰੀ ਗੁਪਤਾ ਮੁਖ ਮੰਤਰੀ ਦੇ ਸਾਹਮਣੇ ਕੌਮੀ ਰਾਜਮਾਰਗ ‘ਤੇ ਸੈਕਟਰ 12ਏ ਅਤੇ 20 ਤੇ 21 ਵਿਚ ਵੀ ਅੰਡਰਪਾਸ ਦੇ ਮਾਮਲੇ ਨੂੰ ਸਿਰੇ ਚੜਾਉਣ ਦੀ ਮੰਗ ਕੀਤੀ ਇਸ ਤੋਂ ਇਲਾਵਾ ਉਨਾਂ ਨੇ ਰਾਜੀਵ ਕਲੌਨੀ, ਇੰਦਰਾਂ ਕਲੌਨੀ, ਖੜਗ ਮੰਗੋਲੀ ਦੇ ਲੋਕਾਂ ਨੂੰ ਮਕਾਨ ਮਹੁਈਆ ਕਰਾਉਣ ਲਈ ਪ੍ਰੋਜੈਕਟ ਦਾ ਨੀਂਹ ਪਥਰ ਲੋਕ ਸਭਾ ਚੋਣ ਤੋਂ ਪਹਿਲਾਂ ਰਖਣ ਦਾ ਸੀ.ਐਮ .ਤੋਂ ਅਪੀਲ ਵੀ ਕੀਤੀ ਇਸ ਮੌਕੇ ‘ਤੇ ਲੋਕ ਨਿਰਮਾਣ ਵਿਭਾਗ ਦੇ ਵਧੀਕ ਸਕਤਰ ਆਲੋਕ ਨਿਗਮ, ਭਾਜਪਾ ਸੂਬਾ ਡਿਪਟੀ ਪ੍ਰਧਾਨ ਬੰਤੋਂ ਕਟਾਰਿਆ, ਡਿਪਟੀ ਕਮਿਸ਼ਨਰ ਮੁਕੁਲ ਕੁਮਾਰ, ਪੁਲਿਸ ਕਮਿਸ਼ਨਰ ਸੌਰਭ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਗਦੀਪ ਢਾਂਡਾ ਸਮੇਤ ਜਿਲਾ ਪਮਸਾਸ਼ਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ


