ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਵੱਲੋਂ ਪੁਲਿਸ ਰਿਹਾਇਸ਼ ਸਮੇਲਨ ਦਾ ਉਦਘਾਟਨ ਅੱਜ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ 13 ਸਤੰਬਰ ਨੂੰ ਪੰਚਕੂਲਾ ਵਿਚ ਪੁਲਿਸ ਖੋਜ ਅਤੇ ਵਿਕਾਸ ਬਿਊਰੋ, ਨਵੀਂ ਦਿਲੀ ਦੇ ਸਹਿਯੋਗ ਨਾਲ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਐਚ.ਪੀ.ਐਚ.ਸੀ.) ਵਲੋਂ ਆਯੋਜਿਤ ਦੋ ਦਿਨ ਦਾ 6ਵੀਂ ਅਖਿਲ ਭਾਰਤੀ ਪੁਲਿਸ ਰਿਹਾਇਸ਼ ਸਮੇਲਨ ਦਾ ਉਦਘਾਟਨ ਕਰਨਗੇ। ਪ੍ਰਬੰਧ ਨਿਦੇਸ਼ਕ ਐਚ.ਪੀ.ਐਸ.ਸੀ.,  ਏ.ਕੇ.ਢੂਲ ਨੇ ਅਜੇ ਇੱਥੇ ਦਸਿਆ ਕਿ ਪੂਰੇ ਦੇਸ਼  ਤੋਂ ਰਾਜ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਮੁਖ, ਤਕਨੀਕੀ ਅਤੇ ਹੋਰ ਮਾਹਰ ਵਿਅਕਤ ਇਸ ਸਮੇਲਨ ਵਿਚ ਭਾਗ ਲੈਣਗੇ। ਵਧੀਕ ਮੁਖ ਸਕਤਰ, ਗ੍ਰਹਿ ਵਿਭਾਗ ਐਸ.ਐਸ. ਪ੍ਰਸਾਦ ਚੇਅਰਮੈਨ ਐਚ.ਪੀ.ਐਸ.ਸੀ. ਪਰਮਿੰਦਰ ਰਾਏ ਅਤੇ ਪੁਲਿਸ ਡਾਇਰੈਕਟਰ ਜਨਰਲ ਬੀ.ਐਸ. ਸੰਧੂ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ। ਮੁਖ ਸਕਤਰ ਡੀ.ਐਸ. ਢੇਸੀ 14 ਸਤੰਬਰ, 2018 ਨੂੰ ਸਮੇਲਨ ਦੇ ਸਮਾਪਨ ਸ਼ੈਸ਼ਨ ਦੇ ਮੌਕੇ ‘ਤੇ ਮੁਖ ਮਹਿਮਾਨ ਹੋਣਗੇ।

VIA PUNJAB