- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਅੱਜ ਤੋਂ ਗੁਜਰਾਤ ਤੇ ਉਤਰ ਪ੍ਰਦੇਸ਼ ਦੇ ਦੌਰੇ ’ਤੇ
ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ 19 ਤੋਂ 22 ਜਨਵਰੀ, 2019 ਤਕ ਗੁਜਰਾਤ ਤੇ ਉਤਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ ਅਤੇ ਇਸ ਦੌਰਾਨ 19 ਜਨਵਰੀ ਨੂੰ ਉਹ ਨਰਮਦਾ (ਗੁਜਰਾਤ) ਵਿਚ ਬਣਾਏ ਜਾ ਵਾਲੇ ਹਰਿਆਣਾ ਭਵਨ ਦਾ ਨੀਂਹ ਪਥਰ ਰਖਣਗੇ, 20 ਜਨਵਰੀ ਨੂੰ ਗਾਂਧੀ ਨਗਰ ਵਿਚ ਆਯੋਜਿਤ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿਟ, 2019 ਵਿਚ ਤੇ 21 ਜਨਵਰੀ ਨੂੰ ਵਾਰਾਨਸੀ ਵਿਚ ਆਯੋਜਿਤ ਯੁਵਾ ਪ੍ਰਵਾਸੀ ਭਾਰਤੀ ਦਿਵਸ ਵਿਚ ਹਿਸਾ ਲੈਣਗੇ ਅਤੇ 22 ਜਨਵਰੀ ਨੂੰ ਪ੍ਰਯਾਗਰਾਜ ਵਿਚ ਮਹਾਕੁੰਭ ਦਾ ਦੌਰਾਨ ਕਰਨਗੇ। ਮੁਖ ਮੰਤਰੀ ਨੇ ਗੁਜਰਾਤ ਤੇ ਉਤਰ ਪ੍ਰਦੇਸ਼ ਦੇ ਦੌਰੇ ਦੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਅ ਦਿ 19 ਜਨਵਰੀ ਨੂੰ ਦੁਪਹਿਰ ਇਕ ਵਜੇ ਨਰਮਦਾ ਵਿਚ ਹਰਿਆਣਾ ਭਵਨ ਦਾ ਨੀਂਹ ਪਥਰ ਰਖਣ ਤੋਂ ਬਾਅਦ ਵਿਸ਼ਵ ਦੀ ਸਭ ਤੋਂ ਉਚੀ ਸਰਦਾਰ ਵਲਭ ਭਾਈ ਪਟੇਲ ਦੀ ਮੂਰਤੀ ‘ਸਟੈਚਯੂ ਆਫ ਯੂਨਿਟੀ‘ ਅਤੇ ਅਜਾਇਬਘਰ ਦਾ ਦੌਰਾ ਕਰਨਗੇ।


