ਹਰਿਆਣਾ ਦੇ ਮੁੱਖ ਮੰਤਰੀ ਅੱਜ ਲਿਟਿਗੇਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਨਗੇ

ਚੰਡੀਗੜ੍ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ 5 ਜਨਵਰੀ ਨੂੰ ਲਿਟਿਗੇਸ਼ਨ ਮੈਨੇਜਮੈਂਟ ਸਿਸਟਮ (ਐਲ.ਐਮ.ਐਸ.) ਦੀ ਸ਼ੁਰੂਆਤ ਕਰਨਗੇ। ਇਕ ਸਰਕਾਰੀ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਵਿਭਾਗਾਂ, ਨਿਗਮਾਂ, ਬੋਰਡਾਂ ਅਤੇ ਹੋਰ ਰਾਜ ਨਿਗਮਾਂ ਲਈ, ਉਨਾਂ ਨਾਲ ਸਬੰਧਤ ਮਾਮਲੇ ਦੀ ਸਥਿਤੀ ਦੀ ਨਿਗਰਾਨੀ ਲਈ ਐਲ.ਐਮ.ਐਸ. ਡਿਜਾਇਨ ਅਤੇ ਵਿਕਸਿਤ ਕੀਤਾ ਹੈ? ਉਨ੍ਹਾਂ ਦਸਿਆ ਕਿ ਰਾਜ ਵਿਚ ਸਾਰੇ ਵਿਭਾਗਾਂ, ਨਿਗਮਾਂ ਅਤੇ ਬੋਰਡਾਂ ਵਿਚ ਲਾਗੂ ਕੀਤਾ ਜਾਣ ਵਾਲਾ ਇਹ ਐਲ.ਐਮ.ਐਸ. ਇਕ ਆਮ, ਏਕਿਕ੍ਰਿਤ ਕਾਰਜਪ੍ਰਵਾਹ ਆਧਾਰਿਤ (ਵਰਕ ਲੋ ਬੇਸਡ) ਸਿਸਟਮ ਹੈ।ਉਨ੍ਹਾਂ ਦੱਸਿਆ ਕਿ ਐਡਵੋਕੇਟ ਜਰਨਲ, ਹਰਿਆਣਾ ਦਾ ਦਫਤਰ ਇਸ ਲਈ ਰਾਜ ਨੋਡਲ ਦਫਤਰ ਵਜੋਂ ਕੰਮ ਕਰੇਗਾ।

VIA PUNJAB