- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਕੇਂਦਰੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਕੀਤੀ
ਚੰਡੀਗੜ – ਕੇਂਦਰ ਮੋਟਰ ਵਹਿਕਲ ਐਕਟ ਦੇ ਤਹਿਤ ਡਰਾਈਵਿੰਗ ਲਾਈਸੈਂਸ ਲਈ ਕੀਤੀ ਗਈ 8ਵੀਂ ਜਮਾਤ ਪਾਸ ਦੀ ਵਿਦਿਅਕ ਯੋਗਤਾ ਵਿਚ ਸਾਲ ਦੇ ਸਮੇਂ ਲਈ ਛੋਟ ਰਹੇਗੀ|ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨੀਤਿਨ ਗਡਕਰੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਨਵੀਂ ਦਿੱਲੀ ਵਿਚ ਟਰਾਂਸਪੋਰਟ ਭਵਨ ਵਿਚ ਹੋਈ ਮੀਟਿੰਗ ਵਿਚ ਡਰਾਈਵਿੰਗ ਲਾਈਸੈਂਸ ਲਈ ਬਿਨੈਕਾਰਾਂ ਦੀ ਨਿਰਧਾਰਿਤ ਕੀਤੀ ਗਈ 8ਵੀਂ ਜਮਾਤ ਪਾਸ ਹੋਣ ਦੀ ਵਿਦਿਅਕ ਯੋਗਤਾ ਵਿਚ ਛੋਟ ਦੇਣ ਦੀ ਦਿਸ਼ਾ ਵਿਚ ਨਿਯਮਾਂ ਵਿਚ ਛੋਟ ਦੇਣ ‘ਤੇ ਵਿਚਾਰ- ਵਟਾਂਦਰਾ ਕੀਤਾ ਗਿਆ|ਮੀਟਿੰਗ ਤੋਂ ਬਾਅਦ ਮੀਡਿਆ ਨਾਲ ਗਲਬਾਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰੀ ਮੋਟਰ ਵਹਿਕਲ ਐਕਟ ਦੇ ਤਹਿਤ ਡਰਾਈਵਿੰਗ ਲਾਈਸੈਂਸ ਲਈ ਨਿਰਧਾਰਿਤ ਕੀਤੀ ਗਈ 8ਵੀਂ ਜਮਾਤ ਪਾਸ ਹੋਣ ਦੀ ਵਿਦਿਅਕ ਯੋਗਤਾ ਵਿਚ ਇਕ ਸਾਲ ਦੇ ਸਮੇਂ ਲਈ ਛੋਟ ਦੀ ਦਿਸ਼ਾ ਵਿਚ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ|ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ 8ਵੀਂ ਜਮਾਤ ਪਾਸ ਦੀ ਵਿਦਿਅਕ ਯੋਗਤਾ ਵਿਚ ਛੋਟ ਦਿੱਤੇ ਜਾਣ ਦੇ ਨਤੀਜੇ ਵੱਜੋਂ ਹਰਿਆਣਾ ਖਾਸ ਕਰਕੇ ਮੇਵਾਤ ਖੇਤਰ ਦੇ ਲਗਭਗ 20,000 ਡਰਾਈਵਰਾਂ ਦੇ ਡਰਾਈਵਿੰਗ ਲਾਈਸੈਂਸ ਦਾ ਰਿਨਿਊ ਹੋ ਸਕੇਗਾ ਅਤੇ ਨਵੇਂ ਬਿਨੈਕਾਰ ਵੀ ਆਪਣਾ ਨਵਾਂ ਡਰਾਈਵਿੰਗ ਲਾਈਸੈਂਸ ਬਣਾ ਸਕਣਗੇ|ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਤੋਂ ਬਾਅਦ ਕੇਂਦਰੀ ਮੋਟਰ ਵਹਿਕਲ ਐਕਟ ਦੇ ਤਹਿਤ ਕੀਤੇ ਹੋਏ ਵਿਦਿਅਕ ਯੋਗਤਾ ਦੇ ਪ੍ਰਵਧਾਨ ਦੇ ਸਬੰਧ ਵਿਚ ਸੋਧ ਕਰਵਾਇਆ ਜਾਵੇਗਾ ਜਾਂ ਕੋਈ ਹੋਰ ਹਲ ਦਾ ਯਤਨ ਕੀਤਾ ਜਾਵੇਗਾ|
ਮੀਟਿੰਗ ਵਿਚ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਰਾਜ ਮੰਤਰੀ ਜਰਨਲ ਵੀ.ਕੇ.ਸਿੰਘ, ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਤੇ ਸੀਨੀਅਰ ਅਧਿਕਾਰੀ ਹਾਜਿਰ ਸਨ|


