- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਕਰਨਾਲ ਦੀ 10 ਸੜਕਾਂ ਦੀ ਚੌੜਾਈ ਲਈ 5.15 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇੰਦਰੀ, ਜਿਲਾ ਕਰਨਾਲ ਵਿਚ 10 ਸੜਕਾਂ ਦੀ ਚੌੜਾਈ ਅਤੇ ਮਜਬੂਤੀਕਰਣ ਲਈ 5.15 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਹੈ| ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਮਗੜਰੋਡ ਦੀ ਚੌੜਾਈ ਅਤੇ ਮਜਬੂਤੀਕਰਣ ‘ਤੇ 18.41 ਲੱਖ ਰੁਪਏ ਖਰਚ ਕੀਤੇ ਜਾਣਗੇ, ਜਦੋਂ ਕਿ ਰਾਠਖਾਨਾ ਤੋਂ ਬੀਰ ਰੈਤਖਾਨਾ ਤਕ ਸੜਕ ‘ਤੇ 37.92 ਲੱਖ ਰੁਪਏ ਖਰਚ ਕੀਤੇ ਜਾਣਗੇ| ਉਨਾਂ ਕਿਹਾ ਕਿ ਇਸ ਤਰਾਂ, ਮੈਨ ਮਤੀ ਰੋਡ ਦੀ ਚੌੜਾਈ ਅਤੇ ਮਜਬੂਤਕਰਣ ‘ਤੇ 13.30 ਲੱਖ ਰੁਪਏ, ਜੇਨਸਨ ਰੋਡ ‘ਤੇ 88.37 ਲੱਖ ਰੁਪਏ, ਬੁਟਨ ਖੇਰੀ ਰੋਡ ‘ਤੇ 19.04 ਲੱਖ ਰੁਪਏ, ਸੰਗੋਹਾ ਤੋਂ ਕਮਲਪੁਰ ਰੋਰੇਨ ਤਕ 113.91 ਲੱਖ ਰੁਪਏ, ਪੰਜੋਖਰਾ ਰੋਡ ‘ਤੇ 49.29 ਲੱਖ ਰੁਪਏ, ਚੰਦ ਸਮੰਦ ਰੋਡ ‘ਤੇ 55.92 ਲੱਖ ਰੁਪਏ, ਬਿਆਨਾਂ ਤੋਂ ਬੀਰ ਮਜਰੀ ਤਕ 51.08 ਲੱਖ ਰੁਪਏ ਅਤੇ ਧਨੌਰਾ ਤੋਂ ਕਾਲਰਾ ਰੋਡ ‘ਤੇ 68.14 ਲੱਖ ਰੁਪਏ ਖਰਚ ਕੀਤੇ ਜਾਣਗੇ|


