ਹਰਿਆਣਾ ਦੇ ਮੁੱਖ ਮੰਤਰੀ ਨੇ ਮੇਵਾਤ ਕੈਨਾਲ ਫੀਡਰ ’ਤੇ ਕਰੀਬ 700 ਕਰੋੜ ਰੁਪਏ ਦੀ ਪਰਿਯੋਜਨਾ ’ਤੇ ਜਲਦ ਕੰਮ ਕਰਨ ਦਾ ਐਲਾਨ ਕੀਤਾ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਫਿਰੋਜਪੁਰ ਝਿਰਕਾ ਅਨਾਜ ਮੰਡੀ ਵਿਚ ਕਿਸਾਨ ਧੰਨਵਾਦ ਰੈਲੀ ਨੂੰ ਸੰਬੋਧਤ ਕਰਦੇ ਹੋਏ ਮੇਵਾਤ ਵਿਚ ਮੇਵਾਤ ਕੈਨਾਲ ਫੀਡਰ ’ਤੇ ਕਰੀਬ 700 ਕਰੋੜ ਰੁਪਏ ਦੀ ਪਰਿਯੋਜਨਾ ’ਤੇ ਜਲਦ ਕੰਮ ਕਰਨ ਦਾ ਐਲਾਨ ਕੀਤਾ׀ ਰੈਲੀ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 3500 ਕਰੋੜ ਰੁਪਏ ਦੇ ਵਿਕਾਸ ਕੰਮਾਂ ਤੋਂ ਮੇਵਾਤ ਖੇਤਰ ਦੀ ਤਸਵੀਰ ਬਦਲੇਗੀ׀ ਸਰਕਾਰ ਨੇ ਸਾਢੇ ਤਿੰਨ ਸਾਲ ਦੇ ਸਮੇਂ ਦੌਰਾਨ 1185 ਕਰੋੜ ਦੇ ਵਿਕਾਸ ਕੰਮ ਪਾਇਪ ਲਾਇਨ ਵਿਚ ਹਨ ਅਤੇ 1000 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਐਲਾਨ ਮੁੱਖ ਮੰਤਰੀ ਨੇ ਅੱਜ ਰੈਲੀ ਦੌਰਾਨ ਕੀਤੀ, ਜਿਸ ਵਿਚ ਵੱਡੇ ਐਲਾਨ ਮੇਵਾਤ ਫੀਡਰ, ਕੈਨਾਲ ਦੇ ਨਿਰਮਾਣ ਦੀ ਹੈ, ਜਿਸ ਦੇ ਨਿਰਮਾਣ ’ਤੇ ਲਗਭਗ 700 ਕਰੋੜ ਰੁਪਏ ਖਰਚ ਹੋਣਗੇ׀ ਉਨ੍ਹਾਂ ਨੇ 10 ਕਰੋੜ ਰੁਪਏ ਫਿਰੋਜਪੁਰ-ਝਿਰਕਾ ਵਿਧਾਨ ਸਭਾ ਖੇਤਰ ਵਿਚ ਦੇਹਾਤ ਲਈ ਅਤੇ 5 ਕਰੋੜ ਰੁਪਏ ਨਗਰ ਪਾਲਿਕਾ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ׀ ਮੁੱਖ ਮੰਤਰੀ ਨ ਕਿਹਾ ਕਿ ਨੂੰਹ ਜਿਲੇ ਦੇ ਲੋਕਾਂ ਦਾ ਪਿਛੜਾਪਨ ਦੂਰ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬਾ ਸਰਕਾਰ ਦੀ ਪਹਿਲ ਹੈ׀ ਉਲ੍ਹਾਂ ਕਿਹਾ ਕਿ ਮੇਵਾਤ ਖੇਤਰ ਦੇ ਪਿਛੜੇਪਨ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਆਪਣੀ ਭਲਾਈ ਯੋਜਨਾਵਾਂ ਦਾ ਲਾਭ ਪਹਿਲ ਦੇ ਆਧਾਰ ’ਤੇ ਜਿਲਾ ਵਾਸੀਆਂ ਨੂੰ ਪ੍ਰਦਾਨ ਕਰ ਰਹੀ ਹੈ׀ ਇੱਥੇ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਘੱਟ ਹੈ׀ ਉਨ੍ਹਾਂ ਕਿਹਾ ਕਿ ਕੇ.ਐਮ.ਪੀ. ਅਤੇ ਨਵੇਂ ਐਕਸਪ੍ਰੈਸ ਵੇ ਹਾਈਵੇ ਜੋ ਕਿ ਦਿੱਲੀ ਤੋਂ ਮੇਵਾਤ ਹੁੰਦੇ ਹੋਏ ਬਡੌਦਰਾ-ਮੁਬੰਈ ਤਕ ਬਣਨ ਨਾਲ ਇੱਥੇ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਹੋਵੇਗਾ׀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਲਈ ਖਰੀਫ ਦੀ ਫਸਨਾਂ ਦਾ ਸਹਾਇਕ ਮੁੱਲ ਵੱਧਾਉਣ ਨਾਲ ਕਿਸਾਨਾਂ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋਵੇਗਾ׀ ਉਨ੍ਹਾਂ ਕਿਹਾ ਕਿ ਸਾਬਕਾ ਦੀ ਸਰਕਾਰਾਂ ਨੇ ਕਿਸਾਨਾਂ ਦੀ ਅਣਦੇਖੀ ਕੀਤੀ׀ ਮੁੱਖ ਮੰਤਰੀ ਨੇ ਯੂਨੀਵਰਸਿਟੀ ਦੀ ਮੰਗ ’ਤੇ ਕਿਹਾ ਕਿ ਇਕ ਕਮੇਟੀ ਬਣਾਈ ਜਾਵੇਗੀ, ਜਿਸ ਦੀ ਹਾਂ-ਪੱਖੀ ਰਿਪੋਰਟ ਆਉਣ ਤੋਂ ਬਾਅਦ ਯੂਨੀਵਰਸਿਟੀ ਦਾ ਤੋਹਫਾ ਦਿੱਤੀ ਜਾਵੇਗੀ׀ ਉਨ੍ਹਾਂ ਨੇ ਕਿਹਾ ਕਿ ਇੱਥੇ ਸਿਖਿਆ ਦੇ ਪਿਛੜੇਪਨ ਨੂੰ ਦੂਰ ਕਰਨ ਲਈ ਅਧਿਆਪਕਾਂ ਦੀ ਭਰਤੀ ਵਿਚ ਇਸ ਖੇਤਰ ਦੇ ਯੋਗ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ׀ ਉਨ੍ਹਾਂ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਵ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਡਰਾਈਵਿੰਗ ਲਾਈਸੈਂਸ ਦੇ ਮੁੱਦੇ ’ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਮਿਲ ਕੇ ਵਿਸ਼ੇਸ਼ ਛੋਟ ਦਾ ਯਤਨ ਕੀਤਾ ਜਾਵੇਗਾ׀ ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਡਰਾਈਵਿੰਗ ਸਕੂਲ ਦਾ ਨਿਰਮਾਣ ਕਰਵਾਇਆ ਜਾਵੇਗਾ׀ ਉਨ੍ਹਾਂ ਨੇ ਸ਼ਿਵਧਾਮ ਯੋਜਨਾ ਦੇ ਤਹਿਤ ਸਾਰੇ ਸ਼ਾਮਸ਼ਾਨ ਘਾਟਾਂ ਦੀ ਚਾਰ ਦਿਵਾਰੀ, ਸ਼ੈਡ ਤੇ ਰਸਤਿਆਂ ਨੁੰ ਪੱਕਾ ਕੀਤਾ ਜਾਵੇਗਾ׀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਉਹ ਜਲਦ ਹੀ ਉੱਜਵਲਾ ਯੋਜਨਾ ਦੇ ਤਹਿਤ ਪਾਤਰ ਵਿਅਕਤੀ ਨੂੰ ਡੀ.ਐਫ.ਐਸ.ਸੀ. ਵਿਭਾਗ ਰਾਹੀਂ ਗੈਸ ਕੁਨੈਕਸ਼ਨ ਮਹੁੱਇਆ ਕਰਵਾਉਣ׀ ਉਨ੍ਹਾਂ ਦਸਿਆ ਕਿ 8 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਕੇਂਦਰ ਭਵਨ ਦਾ ਨਿਰਮਾਣ ਕਰਵਾਇਆ ਜਾਵੇਗਾ׀ ਇਸ ਤਰ੍ਹਾਂ, ਫਿਰੋਜਪੁਰ-ਝਿਰਕਾ ਵਿਚ 7 ਕਰੋੜ ਰੁਪਏ ਦੀ ਲਾਗਤ ਤੋਂ ਨਵਾਂ ਸੀ.ਐਸ.ਸੀ. ਭਵਨ ਬਣਾਇਆ ਜਾਵੇਗਾ׀ ਲਗਭਗ 30 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕੰਮ ਕਰਵਾਇਆ ਜਾਵੇਗਾ׀ ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਲਗਭਗ 507.08 ਕਰੋੜ ਰੁਪਏ ਦੇ ਵੱਖ-ਵੰਖ ਕੰਮਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖੇ׀ ਇਸ ਮੌਕੇ ’ਤੇ ਖੇਤੀਬਾੜੀ ਮੰਤਰੀ ਓ.ਪੀ.ਧਨਖੜ ਨੇ ਰੈਲੀ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਬਾਜਰੇ ਦਾ ਇਕ-ਇਕ ਦਾਨਾ ਖਰੀਦਿਆ ਜਾਵੇਗਾ׀ ਉਨ੍ਹਾਂ ਕਿਹਾ ਕਿ ਬਾਜਰੇ ਦਾ ਸਹਾਇਕ ਮੁੱਲ 1950 ਰੁਪਏ ਕੀਤਾ ਗਿਆ ਹੈ׀ ਖਰੀਫ ਦੀ ਫਸਲਾਂ ਵਿਚ 96 ਫੀਸਦੀ ਦਾ ਵਾਧਾ ਕੀਤਾ ਗਿਆ ਹੈ׀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਦੇ ਸਮੇਂ ਵਿਚ ਸੂਬੇ ਵਿਚ ਚੰਹਮੁੱਖੀ ਵਿਕਾਸ ਹੋਇਆ ਹੈ׀ ਮੇਵਾਤ ਵਿਚ ਬੀ.ਜੀ.ਪੀ. ਦਾ ਕੋਈ ਵੀ ਵਿਧਾਇਕ ਨਾ ਹੋਣ ’ਤੇ ਵੀ ਮੇਵਾਤ ਖੇਤਰ ਵਿਚ ਬਰਾਬਰ ਰੂਪ ਨਾਲ ਬਰਾਬਰ ਕੰਮ ਕਰਵਾਏ ਗਏ ਹਨ׀ ਉਨ੍ਹਾਂ ਕਿਹਾ ਕਿ ਇਸ ਖੇਤਰ ਦੀ ਲਗਭਗ ਸਾਰੀਆਂ ਸੜਕਾਂ ਨੂੰ ਬਣਾਇਆ ਗਿਆ ਹੈ

VIA PUNJAB