ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਪੱਧਰ ਸਵੱਛ ਸਰਵੇਖਣ ਗ੍ਰਾਮੀਣ-2018 ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਪੱਧਰ ਸਵੱਛ ਸਰਵੇਖਣ ਗ੍ਰਾਮੀਣ-2018 ਦੀ ਸ਼ੁਰੂਆਤ ਕੀਤੀ׀ ਇਸ ਸਰਵੇਖਣ ਦੇ ਤਹਿਤ 1 ਅਗਸਤ ਤੋਂ 31 ਅਗਸਤ, 2018 ਤਕ ਰਾਜ ਦੇ ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ, ਜਿਸ ਵਿਚ ਤੈਅ ਮਾਪਦੰਡਾਂ ਦੇ ਅਨੁਸਾਰ ਪਿੰਡਾਂ ਅਤੇ ਰਾਜਾਂ ਨੂੰ ਰੈਕਿੰਗ ਦਿੱਤੀ ਜਾਵੇਗੀ ਅਤੇ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜੈਯੰਤੀ ’ਤੇ ਇਸ ਦੇ ਨਤੀਜੇ ਐਲਾਨ ਕੀਤੇ ਜਾਵੇਗਾ ਅਤੇ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਿਲ੍ਹਿਆਂ ਅਤੇ ਰਾਜਾਂ ਨੂੰ ਇਨਾਮ ਦਿੱਤਾ ਜਾਵੇਗਾ׀ ਇਸ ਮੌਕੇ ’ਤੇ ਵਿਕਾਸ ਅਤੇ ਪੰਚਾਇਤ ਮੰਤਰੀ ਓਮ ਪ੍ਰਕਾਸ਼ ਧਨਖੜ ਵੀ ਹਾਜਰ ਸਨ׀ ਮੁੱਖ ਮੰਤਰੀ ਅੱਜ ਇੱਥੇ ਵੀਡੀਓ ਕੰਫ਼੍ਰੈਂਸਿੰਗ ਰਾਹੀਂ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਨੂੰ ਇਕ ਸਮਾਜਿਕ ਮੁਹਿੰਮ ਬਣਾਇਆ ਜਾਵੇ ਤਾਂ ਜੋ ਸਮਾਜ ਦੀ ਹਿੱਸੇਦਾਰੀ ਯਕੀਨੀ ਕੀਤੀ ਜਾ ਸਕੇ׀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪਖਾਨਿਆਂ ਦੀ ਜੀਓ ਟੈਗਿੰਗ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ׀ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਮੰਤਰੀ ਅਤੇ ਵਿਧਾਇਕਾਂ ਵੱਲੋਂ ਜਿਲ੍ਹਾ ਪੱਧਰ ’ਤੇ ਸਵੱਛ ਸਰਵੇਖਣ ਗ੍ਰਾਮੀਣ-2018 ਦੀ ਰਸਮੀ ਲਾਚਿੰਗ ਕਰਵਾਈ ਜਾਵੇ׀ ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਸਮੇਂ-ਸਮੇਂ ’ਤੇ ਸਵੱਛਤਾ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰੇਗੀ׀ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਪਹਿਲਾ ਤੋਂ ਸਵੱਛਤਾ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਸਰਵੇਖਣ ਨਾਲ ਪਿੰਡਾਂ ਵਿਚ ਵੀ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ׀ ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਪੰਚਾਇਤਾਂ ਪੜੀ-ਲਿਖੀ ਪੰਚਾਇਤਾਂ ਹਨ ਅਤੇ ਉਹ ਇੰਨ੍ਹਾਂ ਸਮਾਜਿਕ ਸਮੱਸਿਆਵਾਂ ਦੇ ਲਈ ਸੰਵੇਦਨਸ਼ੀਲ ਹਨ, ਜਿਸ ਨਾਲ ਹਰ ਪਿੰਡ ਵਧੀਆ ਤੋਂ ਵਧੀਆ ਪ੍ਰਦਰਸ਼ਨ ਕਰੇਗਾ׀ ਉਨ੍ਹਾਂ ਨੇ ਕਿਹਾ ਕਿ ਸਵੱਛਤਾ ਵਰਗੇ ਵਿਸ਼ੇ ਵਿਚ ਸਮਾਜ ਦੀ ਹਿੱਸੇਦਾਰੀ ਜਰੂਰੀ ਹੈ׀ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਨਾ ਸਿਰਫ਼ ਪੰਚਾਇਤਾਂ ਸਗੋ ਜਿਲ੍ਹਾ ਪਰਿਸ਼ਦ ਅਤੇ ਜਿਲ੍ਹਾ ਕਮੇਟੀਆਂ ਨੂੰ ਇਸ ਮੁਹਿੰਮ ਵਿਚ ਹਿੱਸੇਦਾਰ ਬਣਾਉਣ ਅਤੇ ਉਨ੍ਹਾਂ ਨੂੰ ਵੀ ਕੁੱਝ ਪਿੰਡ ਐਲਾਟ ਕੀਤੇ ਜਾਣ׀ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਕੂੜਾ-ਕਚਰਾ ਅਤੇ ਗੋਬਰ ਦੇ ਨਿਪਟਾਰੇ ਦੀ ਵਿਵਸਥਾ ਨੂੰ ਸਹੀ ਬਨਾਉਣ׀ ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਮੌਸਮ ਵਿਚ ਜਲ ਭਰਾਵ ਦੀ ਸਮੱਸਿਆ ਨਾ ਹੋਵੇ ਇਸ ਲਈ ਖੱਡਿਆਂ ਨੂੰ ਵੀ ਸਮੇਂ ’ਤੇ ਭਰਿਆ ਜਾਵੇ׀ ਮੁੱਖ ਮੰਤਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਸਵੱਛਤਾ ਦੇ ਲਈ ਜਾਗਰੂਕ ਕਰਨਾ ਚਾਹੀਦਾ ਹੈ, ਕਿਉਂਕਿ ਬੱਚੇ ਆਪਣੇ ਮਾਤਾ-ਪਿਤਾ ਨੂੰ ਵੀ ਪ੍ਰੇਰਿਤ ਕਰਦੇ ਹਨ׀ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਸਕੂਲੀ ਵਿਦਿਆਰਥੀਆਂ ਵੱਲੋ ਪੌਦਾਰੋਪਣ ਮੁਹਿੰਮ ਚਲਾਈ ਗਈ ਹੈ׀ ਇਸ ਤਰ੍ਹਾਂ ਤੋਂ ਉਨ੍ਹਾਂ ਨੂੰ ਸਵੱਛਤਾ ਦੇ ਲਈ ਵੀ ਜਾਗਰੂਕ ਕਰਨ ਦੀ ਲੋਂੜ ਹੈ׀ ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਇਕ ਵਿਅਕਤੀ ਨੂੰ ਨੋਡਲ ਅਧਿਕਾਰੀ ਬਣਾਇਆ ਜਾਵੇ׀ ਵਿਕਾਸ ਅਤੇ ਪੰਚਾਇਤ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਨਿਗਰਾਨੀ ਵਿਵਸਥਾ ਨੂੰ ਬਿਹਤਰ ਬਣਾਉਂਦੀ ਹੈ ਅਤੇ ਇਸ ਸਰਵੇਖਣ ਨਾਲ ਅਸੀਂ ਹੋਰ ਬਿਹਤਰੀ ਵੱਲ ਵੱਧਾਗੇਂ, ਜਿਸ ਨਾਲ ਅਸੀਂ ਸੁੰਦਰ ਅਤੇ ਸਵੱਛ ਹਰਿਆਣਾ ਬਣਾਵਾਂਗੇ׀ ਉਨ੍ਹਾਂ ਨੇ ਕਿਹਾ ਕਿ ਸਿਰਫ਼ ਸਰਵੇਖਣ ਵਿਚ ਦਿੱਤੀ ਗਈ ਥਾਂਵਾਂ ’ਤੇ ਹੀ ਸਵੱਛਤਾ ’ਤੇ ਜੋਰ ਦਿੱਤਾ ਜਾਵੇ ਸਗੋਂ ਪੂਰੇ ਪਿੰਡ ਵਿਚ ਬਰਾਬਰ ਤੌਰ ’ਤੇ ਸਵੱਛਤਾ ਮੁਹਿੰਮ ਨੂੰ ਚਲਾਇਆ ਜਾਵੇ, ਤਾਂ ਜੋ ਪੂਰਾ ਪਿੰਡ ਸਵੱਛ ਅਤੇ ਸੁੰਦਰ ਬਣੇ׀ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਅਜਿਹੀ ਯੋਜਨਾ ਹੈ ਕਿ ਪਿੰਡ ਦੇ ਕੋਲ ਜਿੱਥੇ ਕੂੜਾ-ਕਚਰਾ ਸੁਟਿਆ ਜਾਂਦਾ ਹੈ ਉਸ ਥਾਂ ਦੇ ਚਾਰੋਂ ਪਾਸੇ ਇਕ ਕੰਧ ਬਣਾਈ ਜਾਵੇਗੀ ਅਤੇ ਉਸ ਕੰਧ ’ਤੇ ਸੁੰਦਰ ਪੇਟਿੰਗ ਵੀ ਬਣਾਈ ਜਾਵੇਗੀ׀ ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ 7 ਸਟਾਰ ਇੰਦਰਧਨੁਸ਼ ਯੋਜਨਾ ਵੀ ਚੱਲ ਰਹੀ ਹੈ ਜਿਸ ਦੇ ਤਹਿਤ ਸਾਰੇ ਪਿੰਡ ਚੰਗਾ ਪ੍ਰਦਰਸ਼ਨ ਕਰ ਰਹੇ ਹਨ

VIA PUNJAB