ਹਰਿਆਣਾ ਦੇ ਮੁੱਖ ਮੰਤਰੀ ਨੇ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ, ਗੁਰੂਗ੍ਰਾਮ ਦੀ ਵੈਬਸਾਇਟ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਅਤੇ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ, ਗੁਰੂਗ੍ਰਾਮ ਦੇ ਚੇਅਰਮੇਨ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਗੁਰੂਗ੍ਰਾਮ ਵਿਚ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ ਦੀ 10ਵੀਂ ਮੀਟਿੰਗ ਹੋਈ׀ ਇਸ ਮੀਟਿੰਗ ਵਿਚ ਸ੍ਰੀਮਾਤਾ ਸ਼ੀਤਲਾ ਦੇਵੀ ਮੰਦਿਰ ਭਵਨ ਦੀ ਮੁੰਰਮਤ ’ਤੇ ਵਿਚਾਰ ਨਾਲ ਵਿਚਾਰ-ਵਟਾਂਦਰਾ ਹੋਇਆ׀ ਮੁੱਖ ਮੰਤਰੀ ਨੇ ਇਸ ਮੌਕੇ ਮੰਦਿਰ ਦੀ ਵੈਬਸਾਇਟ www.sheetlamatagurgram.com ਦੀ ਸ਼ੁਰੂਆਤ ਕੀਤੀ׀ ਮੀਟਿੰਗ ਵਿਚ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਮੰਦਿਰ ਭਵਨ ਦੀ ਮੁਰੰਮਤ ਵਿਚ ਹੋਣ ਵਾਲੇ ਖਰਚ ਕਾਰਣ ਹੁਣ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬਰੋਡ ਗੁਰੂਗ੍ਰਾਮ ਵਿਚ ਮੈਡੀਕਲ ਕਾਲਜ ਦੇ ਨਿਰਮਾਣ ਵਿਚ ਸਹਿਯੋਗ ਨਹੀਂ ਦੇਵੇਗਾ ਅਤੇ ਹੁਣ ਇਹ ਕਾਲਜ ਸੂਬਾ ਸਰਕਾਰ ਵੱਲੋਂ ਬਣਾਇਆ ਜਾਵੇਗਾ׀ ਸ੍ਰੀਮਾਤਾ ਸ਼ੀਤਲਾ ਦੇਵੀ ਮੰਦਿਰ ਕੰਪਲੈਕਸ ਵਿਚ ਆਯੋਜਿਤ ਇਸ ਮੀਟਿੰਗ ਵਿਚ ਮੰਦਿਰ ਕੰਪਲੈਕਸ ਦੇ ਨਵੇਂ ਖਰੜੇ ਨੂੰ ਲੈ ਕੇ ਮੈਸਰਜ ਆਕਮ ਕੰਸਲਟੇਂਸ ਪ੍ਰਾਇਵੇਟ ਲਿਮਟਿਡ ਕੰਪਨੀ ਦੇ ਨੁਮਾਦਿੰਆਂ ਵੱਲੋ ਪੇਸ਼ਕਾਰੀਰ ਦਿੱਤੀ ਗਈ׀ ਮੰਦਿਰ ਦਾ ਨਵਾਂ ਰੂਪ ਤਿਆਰ ਕਰਦੇ ਸਮੇਂ ਦੇਸ਼ ਦੇ ਕਈ ਵੱਡੇ ਮੰਦਿਰਾਂ ਜਿਵੇਂ ਤਿਰੂਪਤੀ ਬਾਲਾਜੀ, ਸ਼ਿਰਡੀ ਸਮੇਤ ਕਈ ਧਾਰਮਿਕ ਥਾਂਵਾਂ ਵਿਚ ਸ਼ਰਧਾਲੂਆਂ ਲਈ ਕੀਤੀ ਗਈ ਵਿਵਸਥਾਵਾਂ ਦਾ ਅਧਿਐਨ ਕੀਤਾ ਗਿਆ ਹੈ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਂਲੂਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋੇ׀ ਮੰਦਿਰ ਦੀ ਮੁਰੰਮਤ ਦੇ ਸਮੇਂ ਲੋਕਾਂ ਦੀ ਸ਼ਰਧਾ ਨਾਲ ਜੁੜੇ ਹਰੇਕ ਪਹਿਲੂ ਦਾ ਬਾਰਿਕੀ ਨਾਲ ਧਿਆਨ ਰੱਖਿਆ ਜਾਵੇਗਾ׀ ਸ੍ਰੀਮਾਤਾ ਸ਼ੀਤਲਾ ਦੇਵੀ ਮੰਦਿਰ ਕੰਪਲੈਕਸ ਦੀ 7 ਏਕੜ ਜਮੀਨ ਅਤੇ ਸੜਕ ਪਾਰ ਸਥਿਤ 4 ਏਕੜ ਜਮੀਨ ਨੂੰ ਇਕ ਨਾਲ ਜੋ ਕੇ ਤਿਆਰ ਕੀਤਾ ਜਾਵੇਗਾ׀ ਇੱਥੇ ਲੱਗਣ ਵਾਲੇ ਮੇਲਿਆਂ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਧਿਆਨ ਵਿਚ ਰੱਖ ਕੇ ਮੰਦਿਰ ਭਵਨ ਦਾ ਨਵਾਂ ਡਿਜਾਇਨ ਤਿਆਰ ਕੀਤਾ ਗਿਆ ਹੈ׀ ਮੁੱਖ ਮੰਤਰੀ ਨੇ ਕੰਸਲਟੇਂਟ ਦੇ ਨੁਮਾਇੰਦਿਆਂ ਨੂੰ ਕਿਹਾ ਹੈ ਕਿ ਮੰਦਿਰ ਦੀ ਮੁਰੰਮਤ ਦੇ ਸਮੇਂ ਲੋਕਾਂ ਦੀ ਆਸਥਾ ਨਾਲ ਜੁੜੇ ਹਰੇਕ ਪਹਿਲੂ ਦਾ ਖਾਸ ਤੌਰ ’ਤੇ ਧਿਆਨ ਰੱਖਿਆ ਜਾਣਾ ਲਾਜਿਮੀ ਹੈ, ਇਸ ਲਈ ਡਿਜਾਇਨ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਉਹ ਮੰਦਿਰ ਦੇ ਪੁਜਾਰੀਆਂ ਸਮੇਤ ਧਾਰਮਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨਾਲ ਮੀਟਿੰਗ ਜ਼ਰੂਰ ਕਰਨ ਅਤੇ ਇਸ ਦੇ ਅਸਲ ਰੂਪ ਨਾਲ ਛੇੜਛਾੜ ਨਾ ਕੀਤੀ ਜਾਵੇ׀ ਮੀਟਿੰਗ ਵਿਚ ਮੈਡੀਕਲ ਕਾਲਜ ਦੀ ਸਥਾਪਨਾ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ׀ ਮੰਦਿਰ ਭਵਨ ਦੀ ਮੁਰੰਮਤ ਵਿਚ ਖਰਚ ਹੋਣ ਵਾਲੀ ਰਕਮ ਨੂੰ ਧਿਆਨ ਵਿਚ ਰੱਖਦੇ ਹੋਏ ਬੋਰਡ ਦੇ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ ਮੈਡੀਕਲ ਕਾਲਜ ਦੇ ਨਿਰਮਾਣ ਵਿਚ 20 ਫੀਸਦੀ ਰਕਮ ਦੀ ਮਦਦ ਹੁਣ ਬੋਰਡ ਵੱਲੋਂ ਨਹੀਂ ਦਿੱਤੀ ਜਾਵੇਗੀ׀ ਮੁੱਖ ਮੰਤਰੀ ਨੇ ਕਿਹਾ ਕਿ ਬੋਰਡ ਲਈ ਮੰਦਿਰ ਦੀ ਮੁਰੰਮਤ ਪਹਿਲ ਹੈ ਅਤੇ ਮੈਡੀਕਲ ਕਾਲਜ ਦਾ ਨਿਰਮਾਣ ਸਰਕਾਰ ਖੁਦ ਕਰਵਾਏਗੀ׀ ਇਸ ਮੌਕੇ ’ਤੇ ਹਰਿਆਣਾ ਦੇ ਲੋਮ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ, ਸਥਾਨਕ ਸਰਕਾਰ ਮੰਤਰੀ ਸ੍ਰੀਮਤੀ ਕਤਿਾ ਜੈਨ, ਮੁੱਖ ਸਕੱਤਰ ਡੀ.ਐਸ.ਢੇਸੀ, ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦਰ ਮੋਹਨ ਸ਼ਰਣ ਅਤੇ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ

VIA PUNJAB