ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਬੇ ਦੇ ਵੱਖ-ਵੱਖ 5 ਨਗਰ ਨਿਗਮਾਂ ਦੇ ਨਵੇਂ ਚੋਣ ਕੀਤੇ ਮੇਅਰਾਂ ਦੇ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਬੇ ਦੇ ਵੱਖ-ਵੱਖ 5 ਨਗਰ ਨਿਗਮਾਂ ਦੇ ਨਵੇਂ ਚੋਣ ਕੀਤੇ ਮੇਅਰਾਂ ਦੇ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ| ਸੰਸਦ ਭਵਨ ਵਿਚ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿਚ ਨਰੇਂਦਰ ਮੋਦੀ ਨਾਲ ਹੋਈ ਮੁਲਾਕਾਤ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਰਾਜ ਸਭਾ ਸੰਸਦ, ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਸੂਬਾ ਪ੍ਰਭਾਰੀ ਅਨਿਲ ਜੈਨ ਅਤੇ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਵੀ ਸਨ| ਮੁੱਖ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਹਰਿਆਣਾ ਦੇ 5 ਨਗਰ ਨਿਗਮਾਂ ਦੇ ਮੇਅਰਾਂ ਵਿਚ ਰੋਹਤਕ ਦੇ ਮਨਮੋਹਨ ਗੋਇਲ, ਕਰਨਾਲ ਦੀ ਰੇਣੁ ਬਾਲਾ ਗੁਪਤਾ, ਹਿਸਾਰ ਦੇ ਗੌਤਮ ਸਰਦਾਨਾ, ਯਮੁਨਾਨਗਰ ਦੇ ਮਦਨ ਸਿੰਘ ਚੌਹਾਨ ਅਤੇ ਪਾਣੀਪਤ ਦੀ ਅਵਨੀਤ ਕੌਰ ਸ਼ਾਮਿਲ ਰਹੇ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਦੇ ਬਾਅਦ ਸੁਭਾਸ਼ ਬਰਾਲਾ ਨੇ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਨਗਰ ਨਿਗਮਾਂ ਦੇ ਮੇਅਰ ਅਹੁਦੇ ਦੇ ਚੋਣ ਪ੍ਰਤਿਅਸ਼ ਰੂਪ ਤੋਂ ਕਰਾਉਣ ਦਾ ਨੀਤੀਗਤ ਫ਼ੈਸਲਾ ਕੀਤਾ| ਇਸ ਫ਼ੈਸਲੇ ਦੇ ਪਰਿਣਾਮਸਰੂਪ ਨਗਰ ਨਿਗਮਾਂ ਦੀ ਪ੍ਰਣਾਲੀ ਵਿਚ ਸਥਿਰਤਾ ਆ ਸਕੇਗੀ|

VIA PUNJAB