ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪੇਂਡੂ ਲੋਕਾਂ ਨਾਲ ਮੁਲਾਕਾਤ

ਚੰਡੀਗੜ – ਰੋਹਤਕ ਤੋਂ ਦਾਦਰੀ ਜਾਂਦੇ ਸਮੇਂ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਰਸਤੇ ਵਿਚ ਪੈਣ ਵਾਲੇ ਪਿੰਡਾਂ ਵਿਚ ਰੁਕਦੇ ਹੋਏ ਆਮ ਜਨਤਾ ਨਾਲ ਮੁਲਾਕਾਤ ਕੀਤੀ। ਮੁਖ ਮੰਤਰੀ ਮਨੋਹਰ ਲਾਲ ਕੁਝ ਲੋਕ ਖੜੇ ਮਿਲੇ, ਉਨਾਂ ਨੇ ਕਾਫਿਲਾ ਰੁਕਿਆ ਅਤੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਉਨਾਂ ਦੀਆਂ ਸਮਸਿਆਵਾਂ ਬਾਰੇ ਜਾਣਿਆ? ਉਨਾਂ ਨੇ ਇਸ ਮੌਕੇ ‘ਤੇ ਪੇਂਡੂਆਂ ਤੋਂ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਬਾਰੇ ਪੁੱਛਿਆ। ਜਿਸ ‘ਤੇ ਜ਼ਿਆਦਾਤਾਰ ਲੋਕਾਂ ਨੇ ਸਰਕਾਰ ਦੇ ਕੰਮ ‘ਤੇ ਸੰਤੁਸ਼ਟੀ ਜਾਹਿਰ ਕੀਤੀ। ਸ੍ਰੀ ਮਨੋਹਰ ਲਾਲ ਸਭ ਤੋਂ ਪਹਿਲਾਂ ਪਿੰਡ ਡੋਮ ਪੁਜੇ ਅਤੇ ਪਿੰਡ ਵਾਸੀਆਂ ਨਾਲ ਸਿਧਾ ਸੰਵਾਦ ਕਰਦੇ ਹੋਏ ਉਨਾਂ ਦਾ ਹਾਲਚਾਲ ਪੁਛਿਆ ਅਤੇ ਪਿੰਡ ਦੀ ਸਮੱਸਿਆਵਾਂ ਲੈਂਦੇ ਹੋਏ ਅਧਿਕਾਰੀਆਂ ਨੂੰ ਲੋਂੜੀਂਦੇ ਦਿਸ਼ਾ-ਨਿਰਦੇਸ਼ ਦਿਤੇ। ਇਸ ਤੋਂ ਬਾਅਦ ਮੁਖ ਮੰਤਰੀ ਬਨਿਆਨੀ ਮੋਡ ‘ਤੇ ਕੁਝ ਲੋਕਾਂ ਨੂੰ ਖੜੇ ਵੇਖ ਕੇ ਅਚਾਨਕ ਰੁਕ ਗਏ, ਜਿਸ ਨਾਲ ਉਥੇ ਪੇਂਡੂ ਆਪਣੇ ਵਿਚ ਮੁਖ ਮੰਤਰੀ ਨੂੰ ਪਾ ਕੇ ਹੈਰਾਨ ਹੋ ਗਏ? ਉਥੇ ਮੌਜ਼ੂਦ ਲੋਕਾਂ ਨੇ ਜਦ ਮੁਖ ਮੰਤਰੀ ਤੋਂ ਕਿਹਾ ਕਿ ਭਾਲੀ ਆਨੰਦਪੁਰ ਦੀ ਸੜਕ ਦੀ ਹਾਲਤ ਬਿਲਕੁਲ ਖਸਤਾ ਹੈ ਤਾਂ ਖੁਦ ਮੁਖ ਮੰਤਰੀ ਸੜਕ ਦੀ ਹਾਲਤ ਵੇਖਣ ਪੈਦਨ ਹੀ ਆਮ ਜਨਤਾ ਨਾਲ ਚਲ ਪਏ ਅਤੇ ਹਾਜਿਰ ਅਧਿਕਾਰੀਆਂ ਨੂੰ ਤੁਰੰਤ ਹੀ ਸੜਕ ਦੀ ਮੁਰੰਮਤ ਕਰਨ ਦੇ ਆਦੇਸ਼ ਦਿਤੇ? ਉਨਾਂ ਨੇ ਪੇਂਡੂਆਂ ਦੀ ਬੇਨਤੀ ‘ਤੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿਤੇ ਕਿ ਜੋ ਵੀ ਬਿਜਲੀ ਡਿਲਾਫਟਰ ਹਨ, ਉਨਾਂ ਦੀ ਲਿਸਟ ਪਿੰਡ ਵਾਸੀਆਂ ਨੂੰ ਦਿਤੀ ਜਾਵੇ ਤਾਂ ਜੋ ਉਨਾਂ ਨੂੰ ਬਿਲ ਭਰਨ ਲਈ ਮਨਾਂ ਸਕਿਏ? ਉਨਾਂ ਕਿਹਾ ਕਿ ਜਿਵੇਂ ਹੀ ਲਾਈਨ ਲੋਸ ਘਟ ਹੋਵੇਗਾ, ਹਮਾਰਾ ਗਾਂਵ ਜਗਮਗ ਗਾਂਵ ਯੋਜਨਾ ਦੇ ਤਹਿਤ ਪਿੰਡ ਨੂੰ 24 ਘੰਟੇ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਸ੍ਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿਤੇ ਕਿ ਪਿੰਡ ਭਾਲੀ ਤੇ ਬਨਿਆਨੀ ਸਮੇਤ ਨੇੜਲੇ ਪਿੰਡਾਂ ਵਿਚ ਜਿਥੇ ਵੀ ਫਸਲ ਵਿਚ ਪਾਣੀ ਭਰਨ ਦੀ ਸਮਸਿਆ ਹੈ, ਉਥੇ ਪਾਣੀ ਕਢਣ ਦੇ ਪ੍ਰਬੰਧ ਕੀਤੇ ਜਾਣ। ਇਸ ਤੋਂ ਬਾਅਦ ਮੁਖ ਮੰਤਰੀ ਮਨੋਹਰ ਲਾਲ ਅਚਾਨਕ ਹੀ ਖੇਰੜੀ ਮੋਡ ‘ਤੇ ਗਡੀ ਤੋਂ ਉਤਰਦੇ ਹੋਏ ਅਡੇ ‘ਤੇ ਬਸ ਦੀ ਉਡੀਕ ਵਿਚ ਬੈਠੇ ਮਹਿਲਾਵਾਂ ਅਤੇ ਹੋਰ ਲੋਕਾਂ ਵਿਚਕਾਰ ਪੁਜ ਗਏ।

VIA PUNJAB