ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦਗ਼ਾਰ ਬਣਾਉਣ ਦਾ ਐਲਾਨ ਕੀਤਾ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਰਾਜ ਪੁਲਿਸ ਬਲ ਦੇ 71 ਸ਼ਹੀਦਾਂ ਦੇ ਨਾਂਅ ‘ਤੇ ਬਹਾਦੁਰੀ ਪੁਰਸਕਾਰ ਸ਼ੁਰੂ ਕਰਨ ਅਤੇ ਰਾਜ ਵਿਚ ਪੁਲਿਸ ਯਾਦਗਾਰ ਬਣਾਉਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਰਾਜ ਦੇ ਹਰੇਕ ਸ਼ਹੀਦ ਪੁਲਿਸ ਕਰਮਚਾਰੀ ਦੀ ਯਾਦ ਵਿਚ ਉਸ ਬਲਾਕ ਵਿਚ ਇਕ ਵਿਦਿਆਰਥੀ ਨੂੰ ਵੀਰਤਾ ਲਈ ਹਰੇਕ ਸਾਲ 11,000 ਰੁਪਏ ਦੀ ਇਨਾਮੀ ਰਕਮ ਦਿਤੀ ਜਾਵੇਗੀ, ਜਿਸ ਬਲਾਕ ਵਿਚ ਉਹ ਸਕੂਲ ਸਥਿਤ ਹੈ, ਜਿਥੇ ਸ਼ਹੀਦ ਪੁਲਿਸ ਕਰਮਚਾਰੀ ਨੇ ਸਿਖਿਆ ਲਈ ਸੀ। ਮੁਖ ਮੰਤਰੀ ਅਜ ਨਵੀਂ ਦਿਲੀ ਵਿਚ ਕੌਮੀ ਪੁਲਿਸ ਯਾਦਗਾਰ ਵਿਚ ਹਰਿਆਣਾ ਪੁਲਿਸ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਰਾਜ ਪੁਲਿਸ ਬਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੋਧਤ ਕਰ ਰਹੇ ਸਨ। ਸਾਲ 1966 ਵਿਚ ਹਰਿਆਣਾ ਦੇ ਗਠਨ ਤੋਂ ਬਾਅਦ ਹੁਣ ਤਕ ਵਖ-ਵਖ ਹਮਲਿਆਂ ਅਤੇ ਮੁਕਾਬਲਿਆਂ ਵਿਚ ਸ਼ਹੀਦ ਹੋਣ ਵਾਲੇ ਹਰਿਆਣਾ ਦੇ ਸਾਰੇ 71 ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਹਰਿਆਣਾ ਸਰਕਾਰ ਨੇ ਰਾਜ ਪਧਰੀ ਸਮਾਰੋਹ ਦਾ ਆਯੋਜਨ ਕੀਤਾ।

VIA PUNJAB