- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਯਮੁਨਾਨਗਰ ਦੇ ਮੀਨਾ ਬਾਜਾਰ ਦੇ ਬੂਥਾਂ ਦੀ ਛੱਤ ਦੀ ਉਚਾਈ ਵੱਧਾਉਣ ਨੂੰ ਪ੍ਰਵਾਨਗੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਯਮੁਨਾਨਗਰ ਦੇ ਮੀਨਾ (ਮੀਰਾ ਬਾਜਾਰ) ਨਗਰ ਨਿਗਮ ਦੇ ਬੂਥਾਂ ਦੀ ਛੱਤ ਦੀ ਉਚਾਈ 12 ਫ਼ੁੱਟ ਕਰਨ ਅਤੇ ਵਿਆਜ ਰਕਮ ਵਿਚ 20 ਫ਼ੀਸਦੀ ਦੀ ਛੋਟ ਪ੍ਰਦਾਨ ਕਰਨ ਦੇ ਪ੍ਰਸਤਾਵਾਂ ਨੂੰ ਮੰਜੂਰੀ ਦੇ ਦਿੱਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੀ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਨੇ ਦਸਿਆ ਕਿ ਮੀਨਾ (ਮੀਰਾ ਬਾਜਾਰ) ਵੈਲਫ਼ੇਅਰ ਐਸੋਸਿਏਸ਼ਨ ਦੇ ਅਧਿਕਾਰੀਆਂ ਨੇ ਬਾਜਾਰ ਦੇ ਖੋਖਿਆਂ ਦੀ ਛੱਤ ਦੀ ਉਚਾਈ 12 ਫ਼ੁੱਟ ਕਰਨ ਦੀ ਮੰਜੂਰੀ ਪ੍ਰਦਾਨ ਕਰਨ ਤੇ ਖੋਖਿਆਂ ਦੇ ਕਿਰਾਏਦਾਰਾਂ ਤੋਂ ਹਰ 5 ਸਾਲ ਬਾਅਦ 25 ਫ਼ੀਸਦੀ ਕਿਰਾਏ ਦੀ ਵਾਧੇ ਦੇ ਰਕਮ ਨੂੰ ਮੁਆਫ ਕਰਨ ਤੇ ਖੋਖਿਆਂ ਦੀ ਸਬਲੈਟਿੰਗ ਨੂੰ ਨਿਯਮਤ ਕਰਨ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨੇ ਖੋਖਾ ਧਾਰਕਾਂ ਨੂੰ ਆਪਣੇ ਖਰਚੇ ’ਤੇ 12 ਫ਼ੁੱਟ ਦੀ ਉੱਚਾਈ ’ਤੇ ਛੱਤ ਪਾਉਣ ਦੀ ਮੰਜੂਰੀ ਇਸ ਸ਼ਰਤ ’ਤੇ ਦਿੱਤੀ ਕਿ ਖੋਖਾ ਤੇ ਬੂਥ ਧਾਰਕ ਵੱਲਂੋ ਬੂਥ ਤੇ ਖੋਖੇ ਵਿਚ ਕੋਈ ਵੀ ਸਟੋਰੇਜ ਸਲੈਬ ਨਹੀਂ ਪਾਈ ਜਾਵੇਗੀ ਅਤੇ ਛੱਤ ਦਾ ਮਾਲਿਕਾਨਾ ਹੱਕ ਨਗਰ ਨਿਗਮ ਦਾ ਹੋਵੇਗਾ। ਉਨਾਂ ਨੇ ਦਸਿਆ ਕਿ ਜੇ ਖੋਕਾ ਤੇ ਬੂਥ ਧਾਰਕ 60 ਦਿਨ ਦੇ ਅੰਦਰ-ਅੰਦਰ ਕਿਰਾਏ ’ਤੇ ਲਗਾਏ ਗਏ ਵਿਆਜ ਦੀ ਕੁੱਲ ਬਕਾਇਆ ਰਕਮ ਨਗਰ ਨਿਗਮ ਕੋਸ਼ ਵਿਚ ਜਮ੍ਹਾਂ ਕਰਾਉਣਾ ਹੈ ਤਾਂ ਵਿਆਜ ਰਕਮ ਵਿਚ 20 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਸ੍ਰੀਮਤੀ ਜੈਨ ਨੇ ਖੋਖਿਆਂ ਦੀ ਸਬਲੈਟਿੰਗ ਦੇ ਮਾਮਲੇ ਵਿਚ ਦਸਿਆ ਕਿ 3 ਮਹੀਨੇ ਦੇ ਅੰਦਰ ਸਬਲੈਟਿੰਗ ਫ਼ੀਸ ਜਮ੍ਹਾਂ ਕਰਾ ਕੇ ਸਬਲੈਟਿੰਗ ਨਿਯਮਤ ਕਰਾਈ ਜਾ ਸਕੇਗੀ।


