- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ 15 ਅਗਸਤ ਨੂੰ ਹਿਸਾਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 15 ਅਗਸਤ ਨੂੰ ਹਿਸਾਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ׀ ਹਿਸਾਰ ਹਵਾਈ ਅੱਡਾ ਰਾਜ ਦਾ ਪਹਿਲਾ ਲਾਈਸੈਂਸ ਪ੍ਰਾਪਤ ਹਵਾਈ ਅੱਡਾ ਹੋਵੇਗਾ׀ ਅਧਿਕਾਰੀਆਂ ਨੇ ਅੱਜ ਹਵਾਈ ਅੱਡੇ ਵਿਚ ਚਲ ਰਹੇ ਨਿਰਮਾਣ ਕੰਮਾਂ ਅਤੇ ਪੂਰੇ ਕੀਤੇ ਗਏ ਕੰਮਾਂ ਦੀ ਜਾਂਚ ਕੀਤੀ׀ ਉਦਘਾਟਨ ਤੋਂ ਪਹਿਲਾਂ ਦੀ ਤਿਆਰੀਆਂ ਦੇ ਸਬੰਧ ਵਿਚ ਹਵਾਬਾਜੀ ਸਲਾਹਕਾਰ ਅਸ਼ੋਕ ਸਾਂਗਵਾਨ ਅਤੇ ਹਿਸਾਰ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਹਵਾਈ ਅੱਡਾ ਦਫਤਰ ਵਿਚ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਅਤੇ ਹਵਾਈ ਅੱਡੇ ’ਤੇ ਬਿਜਲੀ, ਪਾਣੀ, ਸੰਚਾਰ ਸੇਵਾਵਾਂ, ਅੱਗ ਬਝਾਓ, ਪੁਲਿਸ ਪੋਸਟ ਅਤੇ ਹੋਰ ਸਹੂਲਤਾਂ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ׀ ਅਧਿਕਾਰੀਆਂ ਲਈ ਇਸ ਸਬੰਧ ਵਿਚ ਸਮੇਂ ਸੀਮਾ ਤੈਟ ਕੀਤੀ׀ ਸੂਬੇ ਦੇ ਪਹਿਲੇ ਲਾਈਸੈਂਸ ਪ੍ਰਾਪਤ ਹਵਾਈ ਅੱਡੇ ਦੇ ਉਦਘਾਟਨ ਦੀ ਤਿਆਰੀਆਂ ਪੂਰੇ ਜੋਰਾਂ ’ਤੇ ਹਨ׀ ਹਵਾਬਾਜੀ ਡਾਇਰੈਕਰੋਟ ਦੀ ਇਕ ਟੀਮ 10 ਅਸਗਤ ਨੂੰ ਹਵਾਈ ਅੱਡੇ ਦਾ ਦੌਰਾ ਕਰੇਗੀ ਅਤੇ ਦੋ ਦਿਨਾਂ ਤਕ ਤਿਆਰ ਕੀਤੇ ਗਏ ਕੰਮਾਂ ਦੀ ਜਾਂਚ ਕਰੇਗੀ


