ਹਰਿਆਣਾ ਦੇ ਮੁੱਖ ਮੰਤਰੀ 3 ਜੁਲਾਈ ਨੂੰ ਪੰਚਕੂਲਾ ਵਿਚ ਸਿਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਗੇ

ਚੰਡੀਗੜ – ਮੁੱਖ ਮੰਤਰੀ ਸੁਸ਼ਾਸਨ ਸਹਿਯੋਗ ਪ੍ਰੋਗ੍ਰਾਮ ਦੇ ਪ੍ਰੋਜੈਕਟ ਡਾਇਰੈਕਟਰ ਡਾ. ਰਾਜੇਸ਼ ਗੁਪਤਾ ਨੇ ਕਿਹਾ ਕਿ 3 ਜੁਲਾਈ ਨੂੰ ਪੰਚਕੂਲਾ ਵਿਚ ਰਾਜ ਪੱਧਰੀ ਸਕਸ਼ਮ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ| ਇਸ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਸੂਬੇ ਨੂੰ ਸਿਖਿਆ ਦੇ ਖੇਤਰ ਵਿਚ ਸਕਸ਼ਮ ਬਣਾਉਣ ਲਈ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਗੇ|ਪ੍ਰੋਜੈਕਟ ਡਾਇਰੈਕਟਰ ਵੀ.ਸੀ. ਰਾਹੀਂ ਸੂਬੇ ਭਰ ਦੇ ਅਧਿਕਾਰੀਆਂ ਨਾਲ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ| ਉਨਾਂ ਕਿਹਾ ਕਿ ਇਸ ਰਾਜ ਪੱਧਰੀ ਸਮਾਰੋਹ ਵਿਚ ਕੇਂਦਰੀ ਸਿਖਿਆ ਮੰਤਰਾਲੇ ਤੇ ਨੀਤੀ ਆਯੋਗ ਦੇ ਕਈ ਅਧਿਕਾਰੀ ਹਿੱਸਾ ਲੈਣਗੇ| ਉਨਾਂ ਕਿਹਾ ਕਿ ਸਕਸ਼ਮ ਯੋਜਨਾ ਨਾਲ ਸੂਬੇ ਦੀ ਕੌਮੀ ਪੱਧਰ ‘ਤੇ ਪਛਾਣ ਕਾਇਮ ਹੋਈ ਅਤੇ ਪਿਛਲੇ ਦਿਨਾਂ ਹਿਮਾਚਲ ਪ੍ਰਦੇਸ਼ ਦੇ ਪੰਜਾਬ ਸੂਬੇ ਦੀ ਟੀਮਾਂ ਨੇ ਸੂਬਾ ਦਾ ਦੌਰਾ ਕਰਕੇ ਸਕਸ਼ਮ ਯੋਜਨਾ ਦੀ ਵਿਸਥਾਰ ਨਾਲ ਜਾਣਕਾਰੀ ਲਈ ਤਾਂ ਜੋ ਉਹ ਆਪਣੇ ਸੂਬਿਆਂ ਵਿਚ ਇਸ ਯੋਜਨਾ ਨੂੰ ਲਾਗੂ ਕਰਨ ਸਕਣ| ਡਾ. ਗੁਪਤਾ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਸਰਕਾਰੀ ਸਕੂਲਾਂ ਦੇ ਪੱਧਰ ਵਿਚ ਸੁਧਾਰ ਹੋਵੇ| ਇਸ ਲਈ ਹੁਣ 9ਵੀਂ ਜਮਾਤ ਦੇ ਵਿਦਿਆਰਥੀਆਂ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਸੈਕੰਡਰੀ ਸਕੂਲ ਦੇ ਨਤੀਜੇ ਦਾ ਹੋਰ ਵੱਧ ਗ੍ਰਾਫ ਵੱਧੇ| ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਨਟੀਐਸਸੀ ਤੇ ਆਈਆਈਟੀ ਜੇਈ ਮੈਨ ਵਰਗੀ ਮੁਕਾਬਲੇ ਵਾਲੀ ਪ੍ਰੀਖਿਆਵਾਂ ਵੱਲ ਰੁਝਾਨ ਵੱਧਾਉਣ ਦੇ ਨਾਲ-ਨਾਲ ਕੈਰਿਅਰ ਕਾਊਂਸਲਿੰਗ ‘ਤੇ ਵੀ ਧਿਆਨ ਦਿੱਤਾ ਜਾਵੇਗਾ| ਉਨਾਂ ਕਿਹਾ ਕਿ ਸੂਬੇ ਦੇ ਸਾਰੇ ਜਿਲਿ•ਆਂ ਨੂੰ ਸਕਸ਼ਮ ਤੇ ਸਕਸ਼ਮ ਪਲਸ ਬਣਾਉਣ ਲਈ ਅਗਸਤ ਮਹੀਨੇ ਤੋਂ ਸਕਸ਼ਮ 2.0 ‘ਤੇ ਕੰਮ ਸ਼ੁਰੂ ਕੀਤਾ ਜਾਵੇਗਾ| ਇਸ ਦੇ ਤਹਿਤ ਹਿੰਦੀ, ਗਣਿਤ, ਅੰਗ੍ਰੇਜੀ ਤੋਂ ਇਲਾਵਾ ਹੋਰ ਸਾਰੇ 6 ਵਿਸ਼ਿਆਂ ਵਿਚ ਵਿਦਿਆਰਥੀਆਂ ਨੂੰ ਪੂਰੀ ਤਰਾਂ ਨਾਲ ਸਿਖਿਆ ਦੇ ਖੇਤਰ ਵਿਚ ਸਕਸ਼ਮ ਬਣਾਇਆ ਜਾਵੇਗਾ ਤਾਂ ਜੋ ਮੁਕਾਬਲੇ ਦੇ ਦੌਰ ਵਿਚ ਕਿਸੇ ਵੀ ਖੇਤਰ ਵਿਚ ਪਿੱਛੇ ਨਾ ਰਹਿਣ|

VIA PUNJAB