- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਸਕੱਤਰ ਨੇ ਸੁਆਗਤ ਰੂਮ ਵਿਚ ਸਟੇਟ ਬੈਂਕ ਇੰਡਿਆ ਦੀ ਈ-ਲਾਬੀ ਦਾ ਉਦਘਾਟਨ ਕੀਤਾ
ਚੰਡੀਗੜ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਦੇ ਸੁਆਗਤ ਰੂਮ ਵਿਚ ਸਟੇਟ ਬੈਂਕ ਇੰਡਿਆ ਦੀ ਈ-ਲਾਬੀ ਦਾ ਉਦਘਾਟਨ ਕੀਤਾ|ਉਦਘਾਟਨ ਮੌਕੇ ‘ਤੇ ਮੁੱਖ ਸਕੱਤਰ ਦਾ ਸੁਆਗਤ ਸਟੇਟ ਬੈਂਕ ਆਫ ਇੰਡਿਆ ਦੇ ਮੁੱਖ ਜਨਰਲ ਮੈਨੇਜਰ ਅਨੂਕੁਲ ਭਟਨਾਗਰ ਨੇ ਕੀਤਾ| ਇਸ ਈ-ਲਾਬੀ ਦੇ ਖੁਲਣ ਨਾਲ ਹਰਿਆਣਾ ਸਕੱਤਰੇਤ ਦੇ ਕਰਮਚਾਰੀਆਂ ਤੇ ਹੋਰ ਗਾਹਕਾਂ ਨੂੰ ਪੈਸੇ ਕੱਢਉਣ, ਚੈਕ ਜਮਾਂ ਕਰਵਾਉਣ ਤੇ ਆਪਣੀ ਪਾਸ ਬੁੱਕ ਅਪਡੇਟ ਕਰਵਾਉਣ ਵਿਚ ਆਸਾਨੀ ਹੋਵੇਗੀ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬੈਂਕ ਦੀ ਮੈਨੇਜਰ ਭਾਰਤੀ ਸ਼ਰਮਾ ਨੇ ਦਸਿਆ ਕਿ ਈ-ਲਾਬੀ ਵਿਚ ਤਿੰਨ ਤਰਾਂ ਦੀ ਮਸ਼ੀਨਾਂ – ਏਟੀਐਮ, ਇਲੈਕਟ੍ਰੋਨਿਕ ਚੈਕ ਡਿਪੋਜਿਟ ਤੇ ਖੁਦ ਪਾਸਬੁੱਕ ਪ੍ਰਿੰਟਰ ਮਸ਼ੀਨ ਨੂੰ ਲਗਾਇਆ ਹੈ|ਪ੍ਰੋਗ੍ਰਾਮ ਵਿਚ ਮੁੱਖ ਸਕੱਤਰ ਨੂੰ ਯਾਦਗ਼ਾਰੀ ਚਿੰਨ ਤੇ ਪੌਦਾ ਭੇਂਟ ਕੀਤਾ| ਇਸ ਪ੍ਰੋਗ੍ਰਾਮ ਵਿਚ ਹਰਿਆਣਾ ਸਿਵਲ ਸਕੱਤਰੇਤ ਦੇ ਵਿਸ਼ੇਸ਼ ਸਕੱਤਰ ਮਹੇਸ਼ਵਰ ਸ਼ਰਮਾ, ਸਟੇਟ ਬੈਂਕ ਆਫ ਇੰਡਿਆ ਦੇ ਹਰਿਆਣਾ ਤੇ ਚੰਡੀਗੜ ਖੇਤਰ ਦੇ ਜਨਰਲ ਮੈਨੇਜਰ ਸੁਰੇਂਦਰ ਰਾਣਾ ਸਮੇਤ ਸਕੱਤਰੇਤ ਤੇ ਸਟੇਟ ਬੈਂਕ ਆਫ ਇੰਡਿਆ ਦੇ ਕਈ ਅਧਿਕਾਰੀ ਹਾਜਿਰ ਸਨ|


