ਹਰਿਆਣਾ ਦੇ ਰਾਜਪਾਲ 5 ਦਸੰਬਰ ਨੂੰ ਟੋਹਾਣਾ ਵਿਚ ਆਯੋਜਿਤ ਖੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਹੋਣਗੇ

ਚੰਡੀਗੜ – ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਭਾਰਤੀ ਸੇਨਾ ਦੇ ਜਵਾਨਾਂ ਲਈ 5 ਦਸੰਬਰ, 2018 ਨੂੰ ਟੋਹਾਣਾ ਵਿਚ ਆਯੋਜਿਤ ਖੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਹੋਣਗੇ| ਕਿ ਇਸ ਖੂਨਦਾਨ ਕੈਂਪ ਵਿਚ ਟੋਹਾਣਾ ਦੇ ਵਿਧਾਇਕ ਸੁਭਾਸ਼ ਬਰਾਲਾ ਅਤੇ ਰਾਜ ਸਭਾ ਸਾਂਸਦ ਅਤੇ ਰਿਟਾਇਡ ਲੈਂਫ਼ਟੀਨੈਂਟ ਜਨਰਲ ਡੀ.ਪੀ. ਵਤਸ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕਰਨਗੇ| ਉਨਾਂ ਨੇ ਦਸਿਆ ਕਿ ਹਥਿਆਰਬੰਦ (ਆਰਮਡ) ਸੇਨਾ ਆਧਾਨ ਕੇਂਦਰ, ਦਿੱਲੀ ਕੈਂਟ ਦੇ ਸਹਿਯੋਗ ਨਾਲ ਸ੍ਰੀ ਰਾਮ ਨਾਥ ਐਜੂਕੇਸ਼ਨ ਐਂਡ ਵੈਲਫ਼ੇਅਰ ਸੋਸਾਇਟੀ ਵੱਲੋਂ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ| ਇਹ ਕੈਂਪ ਮਾਂ ਭਾਤਰੀ ਦੇ ਵੀਰ ਸਪੁਤਰਾਂ ਨੂੰ ਸਮਰਪਿਤ ਹੋਵੇਗਾ|

VIA PUNJAB