- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਸਿਖਿਆ ਮੰਤਰੀ ਨਾਲ ਨੌਜੁਆਨਾਂ ਦਾ ਵਫ਼ਦ ਮਿਲਿਆ
ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਅੱਜ ਚੰਡੀਗੜ ਵਿਚ ਹਰਿਆਣਾ ਸਿਵਲ ਸਕੱਤਰੇਤ ਸਥਿਤ ਉਨਾਂ ਦੇ ਦਫ਼ਤਰ ਵਿਚ ਜੀਂਦ ਜਿਲਾ ਦੇ ਕਸਬਾ ਨਰਵਾਨਾ ਅਤੇ ਰੋਹਤਕ ਜਿਲਾ ਦੇ ਕਸਬਾ ਗੋਹਾਨਾ ਦੇ ਨੌਜੁਆਨਾਂ ਦਾ ਇਕ ਵਫ਼ਦ ਮਿਲਿਆ ਅਤੇ ਉਨਾਂ ਦੇ ਖੇਤਰ ਵਿਚ ਸਰਕਾਰੀ ਕਾਲਜਾਂ ਵਿਚ ਨਵੇਂ ਵਿਦਿਅਕ ਸ਼ੈਂਸ਼ਨ 2019-20 ਤੋਂ ਬੰਦ ਕੀਤੇ ਕੋਰਸਾਂ ਤੇ ਵੱਖ-ਵੱਖ ਸਟ੍ਰੀਮਾਂ ਦੀ ਯੂਨਿਟ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ|ਸਿਖਿਆ ਮੰਤਰੀ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਮੰਗ ‘ਤੇ ਵਿਚਾਰ ਕਰ ਕੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ| ਉਨਾਂ ਨੇ ਕਿਹਾ ਕਿ ਨਿਯਮ ਦੇ ਅਨੁਸਾਰ ਉਨਾਂ ਦੇ ਖੇਤਰ ਸਿਖਿਆ ਦੀ ਸਾਰੀ ਸਹੂਲਤਾਂ ਮਹੁਈਆ ਕਰਾਈ ਜਾਣਗੀਆਂ| ਉਨਾਂ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਦੇ ਸਮੇਂ ਵਿਚ ਸਕੂਲੀ ਸਿਖਿਆ ਤੋਂ ਲੈ ਕੇ ਉਚੇਰੀ ਸਿਖਿਆ ਤਕ ਪੜਾਈ ਦੇ ਮਾਹੌਲ ਵਿਚ ਕਾਫ਼ੀ ਸੁਧਾਰ ਹੋਇਆ ਹੈ| ਸਿਖਿਆ ਮੰਤਰੀ ਨਾਲ ਮਿਲਨ ਵਾਲੇ ਵਫ਼ਦ ਵਿਚ ਕੇਸ਼ਵ ਕੁਮਾਰ, ਜੋਗਿੰਦਰ, ਅਨਿਲ, ਸਤੀਸ਼, ਰੂਬੀ, ਰੇਣੂ, ਵੰਦਨਾ ਅਤੇ ਪ੍ਰੀਤੀ ਸਮੇਤ ਕਈ ਯੁਵਾ ਸ਼ਾਮਿਲ ਸਨ|


